ਮਾਪੇ ਹਮੇਸ਼ਾਂ ਹੀ ਸਤਿਕਾਰਤ ਹੁੰਦੇ ਹਨ ਪਰ ਉਨ੍ਹਾਂ ਦੀਆਂ ਬੱਚਿਆਂ ਪ੍ਰਤੀ ਕੁਰਬਾਨੀਆਂ ਨੂੰ ਸਜਦਾ ਕਰਨ ਲਈ ਇਕ ਜੂੁਨ ਨੂੰ ਯੂਐਨ ਜਨਰਲ ਅਸੈਂਬਲੀ ਨੇ ਸਾਲ 2012 ਤੋਂ ਇਸ ਨੂੰ ਗਲੋਬਲ ਪੇਰੈਂਟਸ ਡੇਅ ਦਾ ਰੁੂਪ ਵਿਚ ਮਨਾਉਣਾ ਸ਼ੁਰੂ ਕੀਤਾ। ਗਲੋਬਲ ਪੇਰੈਂਟਸ ਡੇਅ ਮਾਪਿਆਂ ਪ੍ਰਤੀ ਸਨਮਾਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਪ੍ਰਤੀ ਸ਼ੁਕਰੀਆ ਅਦਾ ਕਰਨ ਲਈ ਮਨਾਇਆ ਜਾਂਦਾ ਹੈ। ਇਹ ਅਜਿਹਾ ਮੌਕਾ ਹੈ ਜਿਸ ਦਿਨ ਬੱਚੇ ਆਪਣੇ ਮਾਪਿਆਂ ਦੇ ਨਿਰਸਵਾਰਥ ਭਾਵ ਨਾਲ ਕੀਤੇ ਗਏ ਕੰਮਾਂ ਲਈ ਉਨ੍ਹਾਂ ਨੂੰ ਸਪੈਸ਼ਲ ਹੋਣ ਦਾ ਅਹਿਸਾਸ ਦਿਵਾਉਂਦੇ ਹਨ ਅਤੇ ਆਪਣੇ ਜੀਵਨ ਵਿਚ ਉਨ੍ਹਾਂ ਦੀ ਅਹਿਮੀਅਤ ਬਾਰੇ ਦੱਸਦੇ ਹਨ।