ਸੰਯੁਕਤ ਰਾਸ਼ਟਰ (ਯੂਐੱਨ) ’ਚ ਇਸ ਅਹੁਦੇ ਲਈ ਨਾਇਡੂ ਦਾ ਮੁਕਾਬਲਾ ਅਫਗਾਨੀਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਡਾ. ਜਾਲਮਾਈ ਰਸੂਲ ਨਾਲ ਸੀ। ਇਸ ਦੌਰਾਨ ਨਾਇਡੂ ਨੂੰ 143 ਵੋਟ ਹਾਸਿਲ ਹੋਏ ਉੱਥੇ ਹੀ ਰਸੂਲ ਨੂੰ ਸਿਰਫ਼ 48 ਵੋਟ ਮਿਲੇ। ਨਿਯੁਕਤੀ ਤੋਂ ਬਾਅਦ ਨਾਗਰਾਜ ਨਾਇਡੂ ਨੇ ਮੌਜੂਦਾ ਮਹਾਸਭਾ ਪ੍ਰਧਾਨ ਵੋਕਲ ਬੋਜ਼ਕਿਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਚੇਅਰਮੈਨ ’ਚ ਕੰਮ ਕਰਨ ਦਾ ਮੌਕਾ ਮਿਲੇਗਾ। ਸ਼ਾਹਿਦ 7 ਜੂਨ ਨੂੰ ਮਹਾਸਭਾ ਦੇ ਨਵੇਂ ਚੇਅਰਮੈਨ ਅਹੁਦੇ ਲਈ ਚੁਣੇ ਗਏ ਸਨ। ਉਹ ਸਤੰਬਰ ’ਚ ਆਪਣਾ ਚਾਰਜ ਸੰਭਾਲਣਗੇ।