31.48 F
New York, US
February 6, 2025
PreetNama
ਖੇਡ-ਜਗਤ/Sports News

Positive India: ਕੋਰੋਨਾ ’ਚ ਫੇਫੜਿਆਂ ਦੀ ਜਾਂਚ ਲਈ ਪ੍ਰਭਾਵਸ਼ਾਲੀ ਹੈ ਐਕਸਰੇ – ਸੇਤੂ

ਕੋਰੋਨਾ ਖ਼ਿਲਾਫ਼ ਲੜਾਈ ’ਚ ਰੋਜ਼ਾਨਾ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ ਪਰ ਸਭ ਤੋਂ ਪ੍ਰਭਾਵੀ innovation ਉਹੀ ਹੈ ਜੋ ਕੋਰੋਨਾ ਦਾ ਜਲਦ ਤੋਂ ਜਲਦ ਪ੍ਰਭਾਵਸ਼ਾਲੀ ਹੱਲ ਕਰ ਸਕੇ। ਇਸ ਦੌਰਾਨ ਕੋਵਿਡ-19 ਖ਼ਿਲਾਫ਼ ਫੌਰਨ ਕਾਰਵਾਈ ਕਰਨ ਲਈ Artificial intelligence platform xresetu ਇਕ ਕਾਰਗਰ ਤੇ ਸਸ਼ਕਤ ਉਪਾਅ ਦੇ ਤੌਰ ’ਤੇ ਸਾਹਮਣੇ ਆਇਆ ਹੈ।ਭਾਰਤ ਦੇ ਗ੍ਰਾਮੀਣ ਇਲਾਕਿਆਂ ’ਚ ਕੋਵਿਡ ਨੇ ਕਹਿਰ ਬਰਸਾ ਕੇ ਰੱਖਿਆ ਹੈ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਤੇਜ਼ ਗਤੀ ਨਾਲ ਜਾਂਚ ਕਰਨਾ, ਇਹ ਜਾਣਨਾ ਕਿ ਮਰੀਜ਼ ਦਾ ਕਿਨ੍ਹਾਂ-ਕਿੰਨ੍ਹਾਂ ਲੋਕਾਂ ਨਾਲ ਸੰਪਰਕ ਹੋਇਆ ਤੇ Containment Zone ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਕੁਝ ਸ਼ਹਿਰਾਂ ’ਚ ਕੋਵਿਡ ਦੀ ਜਾਂਚ ’ਚ ਇਕ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਅਜਿਹੀ ਸਥਿਤੀ ’ਚ ਪੇਂਡੂ ਇਲਾਕਿਆਂ ’ਚ ਚੁਣੌਤੀ ਕਾਫੀ ਮੁਸ਼ਕਿਲ ਹੈ। ਆਸਾਨ ਵੈਕਲਪਿਕ ਜਾਂਚ ਦੀ ਜ਼ਰੂਰਤ ਹੈ, ਕਿਉਂਕਿ ਆਰਟੀ-ਪੀਸੀਆਰ ਜਾਂਚ ਤੋਂ ਵੀ ਕਦੇ-ਕਦੇ ਕੁਝ ਵੇਰੀਐਂਟਜ਼ ਦੇ ਮਾਮਲੇ ’ਚ ‘ਫਾਲਸ ਨਿਗੇਟਿਵ’ ਰਿਪੋਰਟ ਆ ਜਾਂਦੀ ਹੈ। ਇਸ ਮਤਲਬ ਹੈ ਕਿ ਜਾਂਚ ’ਚ ਵੇਰੀਐਂਟ ਵਿਸ਼ੇਸ਼ ਦਾ ਪਤਾ ਨਹੀਂ ਲੱਗ ਜਾਂਦਾ ਹੈ।

ਇਹ ਹੈ ਐਕਸਰੇ-ਸੇਤੂ

ਇਸ ਦੇ ਤਹਿਤ ਛਾਤੀ ਦੇ X-ray ਕਰ ਕੇ ਉਸ ਨੂੰ ਡਾਕਟਰਾਂ ਦੇ ਕੋਲ Whatsapp ਰਾਹੀਂ ਭੇਜ ਦਿੱਤਾ ਜਾਏਗਾ। ਡਾਕਟਰ ਉਸ ਐਕਸ-ਰੇ ਮਸ਼ੀਨ ’ਤੇ ਦੇਸ਼ ਸਕਦੇ ਹਨ। ਇਸ ਪ੍ਰਕਿਰਿਆ ਦਾ ਨਾਂ ਐਕਸ-ਰੇ ਸੇਤੂ ਰੱਖਿਆ ਗਿਆ ਹੈ। ਇਸ ’ਚ ਘੱਟ Resolution ਵਾਲੀ ਫੋਟੋ ਨੂੰ ਮੋਬਾਈਲ ਦੇ ਰਾਹੀਂ ਭੇਜਿਆ ਜਾ ਸਕਦਾ ਹੈ। ਪੇਂਡੂ ਇਲਾਕਿਆਂ ’ਚ ਕੋਵਿਡ ਦੀ ਜਾਂਚ ਤੇ ਕਾਰਵਾਈ ਲਈ ਇਸ ਨਾਲ ਆਸਾਨੀ ਤੇ ਤੇਜ਼ੀ ਨਾਲ ਕੰਮ ਹੋ ਸਕਦਾ ਹੈ।

ਭਾਰਤੀ ਵਿਗਿਆਨ ਸੰਸਥਾਨ, Non For Profit Foundation Artpark ਨੂੰ ਵਿਗਿਆਨ ਤੇ technology department ਦੀ ਸਹਾਇਤਾ ਨਾਲ ਸਥਾਪਤ ਕੀਤਾ ਗਿਆ ਹੈ। ਬੇਂਗਲੁਰੂ ਸਥਿਤ Health-tech startup Niramay ਤੇ ਭਾਰਤੀ ਵਿਗਿਆਨ ਸੰਸਥਾ ਨੇ ਵਿਗਿਆਨ ਤੇ ਤਕਨੀਕੀ ਵਿਭਾਗ ਦੇ ਨਾਲ ਮਿਲ ਕੇ ਐਕਸ-ਰੇ ਸੇਤੂ ਦਾ ਵਿਕਾਸ ਕੀਤਾ ਹੈ। ਇਸ ਨੂੰ ਕੋਵਿਡ ਪਾਜ਼ੇਟਿਵ ਮਰੀਜਾਂ ਦੀ ਪਛਾਣ ਕਰਨ ਤੇ Whatsapp ਰਾਹੀਂ ਉਨ੍ਹਾਂ ਦੀ ਛਾਤੀ ਦੇ ਐਕਸ-ਰੇ ਨੂੰ ਘੱਟ Resolution ’ਤੇ ਡਾਕਟਰ ਤਕ ਭੇਜਣ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਹੈ।

ਇਸ ’ਚ ਪ੍ਰਭਾਵਿਤ ਇਲਾਕਿਆਂ ਦਾ ਵਿਸ਼ਲੇਸ਼ਣ ਤੇ ਉਸੇ ਰੰਗਾਂ ਦੇ ਰਾਹੀਂ ਹੀਟ ਮੈਪ ਦੁਆਰਾ ਸਮੀਖਿਆ ਵੀ ਕੀਤੀ ਜਾਵੇਗੀ। ਇਹ ਸਮੀਖਿਆ ਡਾਕਟਰਾਂ ਲਈ ਉਪਲਬਧ ਰਹੇਗੀ, ਤਾਂਕਿ ਉਹ ਆਸਾਨੀ ਨਾਲ ਹਾਲਾਤ ਦੇ ਬਾਰੇ ਜਾਣ ਸਕਣ।

ਇਸ ਤਰ੍ਹਾਂ ਕਰੇਗਾ ਕੰਮ

ਸਿਹਤ ਦੀ ਜਾਂਚ ਕਰਨ ਲਈ ਕਿਸੇ ਵੀ ਡਾਕਟਰ ਨੂੰ ਸਿਰਫ਼ www.xraysetu.com ’ਤੇ ਜਾ ਕੇ Rai the Free X-Ray Bridge Beta ਬਟਨ ਨੂੰ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਇਹ ਪਲੇਟਫਾਰਮ ਉਨ੍ਹਾਂ ਨੂੰ ਸਿੱਧਾ ਦੂਜੇ ਪੇਜ ’ਤੇ ਲੈ ਜਾਵੇਗਾ, ਜਿੱਥੇ ਉਕਤ ਡਾਕਟਰ ਵੈੱਬ ਜਾਂ ਸਮਾਰਟਫੋਨ ਐਪਲੀਕੇਸ਼ਨ ਰਾਹੀਂ whatsapp ਆਧਾਰਿਤ ਚੈਟ-ਬੌਟ ਨਾਲ ਜੁੜ ਜਾਵੇਗਾ। ਇਸ ਤੋਂ ਇਲਾਵਾ ਡਾਕਟਰ ਲੋਕ ਐਕਸ-ਰੇ ਸੇਤੂ ਸੇਵਾ ਸ਼ੁਰੂ ਕਰਨ ਲਈ +91 8046163838 ’ਤੇ whatsapp ਸੰਦੇਸ਼ ਭੇਜ ਸਕਦੇ ਹਨ। ਉਨ੍ਹਾਂ ਨੇ ਬਸ ਮਰੀਜ਼ ਦੇ x-ray image ਨੂੰ ਕਲਿੱਕ ਕਰਨਾ ਹੈ ਤੇ ਕੁਝ ਮਿੰਟਾਂ ’ਚ ਹੀ ਸਬੰਧਿਤ ਤਸਵੀਰਾਂ ਤੇ ਨਿਦਾਨ ਦੀ ਪੂਰੀ ਵਿਆਖਿਆ ਵਾਲੇ ਦੋ ਪੇਜ ਨਿਕਲ ਆਉਣਗੇ। ਕੋਵਿਡ-19 ਦਾ ਕਿਸੇ ਵਿਸ਼ੇਸ਼ ਸਥਾਨ ’ਤੇ ਜ਼ਿਆਦਾ ਪ੍ਰਭਾਵ ਪਾਉਣ ਦੀ ਸੰਭਾਵਨਾ ਨੂੰ ਧਿਆਨ ’ਚ ਰੱਖਦੇ ਹੋਏ, ਰਿਪੋਰਟ ’ਚ ਡਾਕਟਰਾਂ ਦੀ ਸਹੂਲਤ ਲਈ ਹੀਟ-ਮੈਪ ਦਾ ਵੀ ਜ਼ਿਕਰ ਰਹੇਗਾ।

ਇੰਗਲੈਂਡ ਦੇ National Institutes of Health ਨੇ 1,25,000 ਤੋਂ ਵਧ ਐਕਸ-ਰੇ ਤਸਵੀਰਾਂ ਨੂੰ ਇਸ ਪ੍ਰਕਿਰਿਆ ਨਾਲ ਜਾਂਚਿਆ ਹੈ। ਇਸ ਪ੍ਰਕਿਰਿਆ ਦੇ ਸ਼ਾਨਦਾਰ ਨਤੀਜੇ ਨਿਕਲੇ ਹਨ। ਅੰਕੜਿਆਂ ਦੀ ਸੰਵੇਦਨਸ਼ੀਲਤਾ 98.86 ਫ਼ੀਸਦੀ ਤੇ ਸਟੀਕਤਾ 74.74 ਫ਼ੀਸਦੀ ਹੈ।

ਐਕਸ-ਰੇ ਮਸ਼ੀਨ ਤਕ ਪਹੁੰਚ ਰੱਖਣ ਵਾਲੇ ਪੇਂਡੂ ਖੇਤਰਾਂ ’ਚ ਡਾਕਟਰਾਂ ਨੂੰ ਕੋਵਿਡ ਦੀ ਤੇਜ਼ ਜਾਂਚ ਤੇ ਉਸ ਦੇ ਇਲਾਜ ਦੀ ਸਹੂਲਤ ਮਿਲ ਸਕੇ। ਐਕਸ-ਰੇ ਸੇਤੂ ’ਚ ਛਾਤੀ ਦੇ ਐਕਸ-ਰੇ ਦਾ ਮੁਲਾਂਕਣ ਆਪਣੇ-ਆਪ ਹੁੰਦਾ ਹੈ ਤੇ ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਅੱਗੇ ਮਰੀਜ਼ ਨੂੰ ਫੇਫੜਿਆਂ ਦੀ ਕੋਈ ਸਮੱਸਿਆ ਹੋਣ ਵਾਲੀ ਹੈ ਜਾਂ ਨਹੀਂ। ਕੋਵਿਡ-19 ਪਲੇਟਫਾਰਮ ਤੋਂ ਇਲਾਵਾ ਇਸ ਪਲੇਟ ਫਾਰਮ ਨਾਲ ਫੇਫੜਿਆਂ ਸਬੰਧੀ 14 ਹੋਰ ਬਿਮਾਰੀਆਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ, ਜਿਵੇ – ਟੀਬੀ, ਨਿਮੋਨੀਆ ਆਦਿ। ਇਸ ਦਾ ਇਸਤੇਮਾਲ analog ਤੇ ਡਿਜੀਟਲ ਐਕਸ-ਰੇ, ਦੋਵਾਂ ਰੂਪਾਂ ’ਚ ਕੀਤਾ ਜਾ ਸਕਦਾ ਹੈ।

Related posts

‘ਗੁੰਜਨ ਸਕਸੈਨਾ’ Netflix ‘ਤੇ ਹੋਵੇਗੀ ਰਿਲੀਜ਼, ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਅਫਸਰ ਗੁੰਜਨ

On Punjab

ਕੋਰੋਨਾ ਦੀ ਲੜਾਈ ‘ਚ ਹਿੰਦੂ-ਮੁਸਲਮਾਨ ਨਹੀਂ ਬਲਕਿ ਇਨਸਾਨ ਬਣਨ ਦਾ ਸਮਾਂ ਆ ਗਿਆ: ਸ਼ੋਏਬ ਅਖਤਰ

On Punjab

ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ

On Punjab