PreetNama
ਸਮਾਜ/Social

ਮਿਆਂਮਾਰ ਲਈ ਪਿਘਲਿਆ ਤਾਨਾਸ਼ਾਹ ਕਿਮ ਦਾ ਦਿਲ, 16 ਸਾਲ ’ਚ ਪਹਿਲੀ ਵਾਰ ਯੂਐੱਨ ਰਾਹੀਂ ਦਿੱਤੀ ਆਰਥਿਕ ਮਦਦ

ਪੂਰੀ ਦੁਨੀਆ ’ਚ ਆਪਣੇ ਤਾਨਾਸ਼ਾਹੀ ਰਵੱਈਏ ਤੋਂ ਪਛਾਣ ਬਣਾਉਣ ਵਾਲੇ ਉੱਤਰੀ ਕੋਰੀਆ ਨੇ ਸਾਲ 2005 ਤੋਂ ਬਾਅਦ ਪਹਿਲੀ ਵਾਰ ਯੂਐੱਨ ਤਖਤਾ ਪਲਟ ਦਾ ਸ਼ਿਕਾਰ ਹੋਏ ਮਿਆਂਮਾਰ ਨੂੰ 3 ਲੱਖ ਡਾਲਰ ਦੀ ਮਦਦ ਦਿੱਤੀ ਹੈ। ਉੱਤਰੀ ਕੋਰੀਆ ਨੇ ਇਹ ਮਦਦ ਮਾਨਵਤਾਵਾਦੀ ਆਧਾਰ ’ਤੇ ਸੰਯੁਕਤ ਰਾਸ਼ਟਰ ਨੂੰ ਮੁਹੱਇਆ ਕਰਵਾਈ ਹੈ। ਸੰਯੁਕਤ ਰਾਸ਼ਟਰ ਦੇ Office of Humanitarian Affairs (ਓਸੀਐੱਚਏ) financial tracking service ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਇਹ ਮਦਦ 24 ਮਈ ਨੂੰ ਮਿਆਂਮਾਰ Humanitarian 6und ’ਚ ਜਮ੍ਹਾ ਕਰਵਾਈ ਹੈ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਨੇ ਮਿਆਂਮਾਰ ਦੀ ਮਦਦ ਲਈ 276 ਮਿਲੀਅਨ ਡਾਲਰ ਦੀ ਆਰਥਿਕ ਮਦਦ ਕੀਤੀ ਸੀ, ਜਿਸ ਤੋਂ ਬਾਅਦ ਉੱਤਰੀ ਕੋਰੀਆ ਨੇ ਇਹ ਕਦਮ ਚੁੱਕਿਆ ਹੈ। ਉੱਤਰੀ ਕੋਰੀਆ ਨੇ ਇਸ ਤੋਂ ਪਹਿਲਾਂ ਡੇਢ ਲੱਖ ਡਾਲਰ ਦੀ ਮਦਦ ਇੰਡੋਨੇਸ਼ੀਆ, ਭਾਰਤ, ਥਾਈਲੈਂਡ, ਮਲੇਸ਼ੀਆ ਮਾਲਦੀਵ ਤੇ ਸ਼੍ਰੀਲੰਕਾ ਲਈ ਸਾਲ 2005 ’ਚ ਸੰਯੁਕਤ ਰਾਸ਼ਟਰ ਨੂੰ ਦਿੱਤੀ ਸੀ। ਉਸ ਸਮੇਂ ਇਹ ਸਾਰੇ ਦੇਸ਼ ਸਾਲ 2004 ’ਚ ਆਈ ਸੁਨਾਮੀ ਦੀ ਵਜ੍ਹਾ ਨਾਲ ਕਾਫੀ ਗੰਭੀਰ ਰੂਪ ਨਾਲ ਪੀੜਤ ਸਨ।

Related posts

Illegal Mining Case : ਸਾਬਕਾ CM ਚਰਨਜੀਤ ਚੰਨੀ ਦੇ ਭਾਣਜੇ ਹਨੀ ਨੂੰ ਅਜੇ ਤੱਕ ਨਹੀਂ ਮਿਲਿਆ ਜ਼ਮਾਨਤੀ, ਜੇਲ੍ਹ ‘ਚ ਰਹਿਣ ਲਈ ਮਜਬੂਰ

On Punjab

ਤਾਲਿਬਾਨ ਨੇ ਹੁਣ ਮੀਡੀਆ ’ਤੇ ਵੀ ਬਿਠਾਇਆ ਪਹਿਰਾ, ਸਰਕਾਰ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਰਿਪੋਰਟ ਦੇ ਪ੍ਰਕਾਸ਼ਨ ਜਾਂ ਪ੍ਰਸਾਰਣ ’ਤੇ ਲਗਾਈ ਰੋਕ

On Punjab

ਜਵਾਬੀ ਕਾਰਵਾਈ ‘ਚ 2 ਪਾਕਿਸਤਾਨੀ ਢੇਰ, ਇਮਰਾਨ ਨੇ ਫੇਰ ਛੇੜਿਆ ਕਸ਼ਮੀਰ ਰਾਗ

On Punjab