ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੀ ਤਬਾਹੀ ਤੋਂ ਬਾਅਦ ਹੁਣ ਕੋਰੋਨਾ ਦੀ ਤੀਸਰੀ ਲਹਿਰ ਦਾ ਡਰ ਸਤਾਉਣ ਲੱਗਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੀ ਤੀਸਰੀ ਲਹਿਰ ਬੱਚਿਆਂ ਲਈ ਜ਼ਿਆਦਾ ਖ਼ਤਰਨਾਕ ਸਾਬਿਤ ਹੋ ਸਕਦੀ ਹੈ। ਤੀਸਰੀ ਲਹਿਰ ਦੀ ਭਵਿੱਖਬਾਣੀ ਨਾਲ ਲੋਕਾਂ ‘ਚ ਡਰ ਹੋਰ ਵਧ ਗਿਆ ਹੈ, ਹਾਲਾਂਕਿ ਹੁਣ ਤਕ ਇਸ ਦੇ ਕੋਈ ਪੁਖ਼ਤਾ ਸਬੂਤ ਸਾਹਮਣੇ ਨਹੀਂ ਆਏ ਹਨ। ਤੀਸਰੀ ਲਹਿਰ ਦਾ ਸ਼ਿਕਾਰ ਬੱਚੇ ਹੋ ਸਕਦੇ ਹਨ, ਇਸ ਲਈ ਬੱਚਿਆਂ ਦੀ ਹਿਫ਼ਾਜ਼ਤ ਕਰਨਾ ਬੇਹੱਦ ਜ਼ਰੂਰੀ ਹੈ। ਬੱਚਿਆਂ ਨੂੰ ਇਸ ਬਿਮਾਰੀ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਹੈ ਤਾਂ ਉਨ੍ਹਾਂ ਦੀ ਇਮਿਊਨਿਟੀ ਨੂੰ ਸਟ੍ਰਾਂਗ ਕਰਨਾ ਪਵੇਗਾ ਤਾਂ ਜੋ ਉਹ ਇਸ ਬਿਮਾਰੀ ਦਾ ਸਾਹਮਣਾ ਕਰ ਸਕਣ। ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਬੱਚਿਆਂ ਨੂੰ ਤੁਲਸੀ ਦਾ ਕਾੜ੍ਹਾ ਪਿਆਓ।ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ ‘ਚ ਵਿਟਾਮਿਨ ਤੇ ਖਣਿਜ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਤੁਲਸੀ ਨਾ ਸਿਰਫ਼ ਇਮਿਊਨਿਟੀ ਨੂੰ ਬੂਸਟ ਕਰਦੀ ਹੈ ਬਲਕਿ ਕਈ ਬਿਮਾਰੀਆਂ ਦਾ ਇਲਾਜ ਵੀ ਕਰਦੀ ਹੈ। ਤੁਲਸੀ ਦੇ ਪੱਤਿਆਂ ਦਾ ਸੇਵਨ ਕਰ ਕੇ ਬੁਖਾਰ, ਦਿਲ ਨਾਲ ਜੁੜੀਆਂ ਬਿਮਾਰੀਆਂ, ਪੇਟ ਦਰਦ, ਮਲੇਰੀਆ ਤੇ ਬੈਕਟੀਰੀਅਲ ਇਨਫੈਕਸ਼ਨ ਤੋਂ ਵੀ ਨਿਜਾਤ ਮਿਲਦੀ ਹੈ। ਤੁਲਸੀ ਸਿਰ-ਦਰਦ ਤੇ ਸਰਦੀ-ਖਾਂਸੀ ਤੋਂ ਵੀ ਨਿਜਾਤ ਦਿਵਾਉਂਦੀ ਹੈ। ਏਨੀ ਗੁਣਕਾਰੀ ਤੁਲਸੀ ਦਾ ਸੇਵਨ ਕਰ ਕੇ ਬੱਚਿਆਂ ‘ਚ ਇਮਿਊਨਿਟੀ ਨੂੰ ਬੂਸਟ ਕੀਤਾ ਜਾ ਸਕਦਾ ਹੈ। ਤੁਲਸੀ ਦੇ ਪੱਤਿਆਂ ‘ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਦੇ ਗੁਣ ਮੌਜੂਦ ਹੁੰਦੇ ਹਨ। ਜੇਕਰ ਇਸ ਦਾ ਕਾੜ੍ਹੇ ਦੇ ਰੂਪ ‘ਚ ਸੇਵਨ ਕੀਤਾ ਜਾਵੇ ਤਾਂ ਇਸ ਦੇ ਸਕਾਰਾਤਮਕ ਫਾਇਦੇ ਦੇਖਣ ਨੂੰ ਮਿਲਦੇ ਹਨ। ਜਾਣੋ ਘਰ ‘ਚ ਤੁਲਸੀ ਦਾ ਕਾੜ੍ਹਾ ਵਧਾਉਣ ਦੀ ਆਸਾਨ ਵਿਧੀ।
-
- ਤੁਲਸੀ ਦੀਆਂ ਚਾਰ ਪੱਤੀਆਂ
-
- ਕਾਲੀ ਮਿਰਚ
-
- ਅਦਰਕ ਦੇ ਛੋਟੇ ਟੁੱਕੜੇ
-
- ਸ਼ਹਿਦ
ਤੁਲਸੀ ਦੀਆਂ ਪੱਤੀਆਂ, ਕਾਲੀ ਮਿਰਚ ਤੇ ਅਦਰਕ ਨੂੰ ਇਕ ਕਟੋਰੀ ‘ਚ ਇਕੱਠੇ ਪੀਹ ਲਓ ਤੇ ਇਸ ਨੂੰ ਇਕ ਕੱਪ ਪਾਣੀ ‘ਚ ਉਬਾਲੋ ਤੇ ਫਿਰ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਪਿਆਓ।
ਤੁਲਸੀ ਤੇ ਸ਼ਹਿਦ ਦੀ ਚਾਹ
