ਮਹਾਮਾਰੀ ਦੀ ਦੂਜੀ ਲਹਿਰ ’ਚ ਸਾਹਮਣੇ ਆਈ ਆਕਸੀਜਨ ਦੀ ਦਿੱਕਤ ਨੂੰ ਲੈ ਕੇ ਇਕ ਵਾਰ ਫਿਰ ਕੇਂਦਰ ਤੇ ਦਿੱਲੀ ਸਰਕਾਰ ਸਾਹਮਣੇ ਆ ਗਏ ਹਨ। ਦਰਅਸਲ ਸੁਪਰੀਮ ਕੋਰਟ ਦੀ ਬਣਾਈ ਆਕਸੀਜਨ ਆਡਿਟ ਟੀਮ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਦਿੱਲੀ ਸਰਕਾਰ ਨੇ ਮਹਾਮਾਰੀ ਦੌਰਾਨ ਚਾਰ ਗੁਣਾ ਜ਼ਿਆਦਾ ਆਕਸੀਜਨ ਦੀ ਜ਼ਰੂਰਤ ਬਣਾਈ ਸੀ। ਰਿਪੋਰਟ ਨੂੰ ਤਿਆਰ ਕਰਨ ਵਾਲੀ ਟੀਮ ’ਚ ਦਿੱਲੀ ਸਥਿਤ ਏਮਸ ਦੇ ਡਾਇਰੈਕਟ ਰਣਦੀਪ ਗੁਲੇਰੀਆ, ਦਿੱਲੀ ਸਰਕਾਰ ਦੇ ਪ੍ਰਿੰਸੀਪਲ ਹੋਮ ਸੈਕ੍ਰੇਟਰੀ ਭੁਪਿੰਦਰ ਭੱਲਾ, ਮੈਕਸ ਹੈਲਥਕੇਅਰ ਦੇ ਡਾਇਰੈਕਟਰ ਡਾਕਟਰ ਸੰਦੀਪ ਬੁਧੀਰਾਜਾ, ਕੇਂਦਰ ਜਲਸ਼ਕਤੀ ਮੰਤਰਾਲੇ ਦੇ ਜੁਆਇੰਨ ਡਾਇਰੈਕਟਰ ਸੁਬੋਧ ਯਾਦਵ ਸ਼ਾਮਲ ਸੀ।ਰਿਪੋਰਟ ’ਚ ਕਿਹਾ ਕਿ ਦਿੱਲੀ ਸਰਕਾਰ ਨੇ 25 ਅਪ੍ਰੈਲ 10 ਮਈ ਦੌਰਾਨ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਇਸ ਦੌਰਾਨ ਦੇਸ਼ ’ਚ ਮਹਾਮਾਰੀ ਸਿਖਰ ’ਤੇ ਸੀ। ਇਸ ਰਿਪੋਟ ’ਚ ਕਿਹਾ ਗਿਆ ਹੈ ਕਿ ਇਸ ਦੀ ਜ਼ਿਆਦਾ ਮੰਗ ਦੇ ਕਾਰਨ ਦੇਸ਼ ਦੇ ਹੋਰ ਸੂਬਿਆਂ ਨੂੰ ਆਕਸੀਜਨ ਦੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਕਰੀਬ 12 ਸੂਬੇ ਸੀ।
next post