ਜਾਪਾਨ ਦੇ ਪ੍ਰਮੁੱਖ ਮੈਟਰੋ ਸਟੇਸ਼ਨਾਂ ਤੋਂ ਲੈ ਕੇ ਟੋਕੀਓ ਮੈਟਰੋਪੋਲੀਟਨ ਇਮਾਰਤ ਤੇ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਦੇ ਸਾਹਮਣੇ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਕੁਝ ਦਿਨ ਪਹਿਲਾਂ ਜਾਪਾਨ ‘ਚ ਉਤਰਨ ਤੋਂ ਬਾਅਦ ਦੋ ਯੁਗਾਂਡਾ ਦੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪ੍ਰਦਰਸ਼ਨਾਂ ‘ਚ ਵਾਧਾ ਹੋਇਆ ਹੈ

 

ਓਲੰਪਿਕ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ ਹੈੱਡਕੁਆਰਟਰ ਸਾਹਮਣੇ ਲੋਕਾਂ ਨੇ ‘ਨੋ ਓਲੰਪਿਕ 2021’, ‘ਓਲੰਪਿਕ ਗਰੀਬਾਂ ਨੂੰ ਮਾਰਦਾ ਹੈ’, ‘ਆਈਓਸੀ ਬਾਹਰ ਜਾਓ’, ‘ਕਿਤੇ ਵੀ ਓਲੰਪਿਕ ਨਹੀਂ’। ਜਾਪਾਨੀ ਲੋਕ ਇਸ ਗੱਲੋਂ ਨਾਰਾਜ਼ ਹਨ ਕਿ ਕੋਵਿਡ ਸਥਿਤੀ ਦੇ ਬਾਵਜੂਦ ਅਧਿਕਾਰੀ ਜਨਤਕ ਸਿਹਤ ਨੂੰ ਤਰਜੀਹ ਨਹੀਂ ਦੇ ਰਹੇ। ਉਨ੍ਹਾਂ ਦੀ ਮੰਗ ਹੈ ਕਿ ਓਲੰਪਿਕ ਨੂੰ ਰੱਦ ਕਰਨਾ ਚਾਹੀਦਾ ਹੈ।ਪ੍ਰਦਰਸ਼ਨਕਾਰੀ ਚਿੰਤਤ ਹਨ ਕਿ ਬਹੁਤ ਸਾਰੇ ਲੋਕ ਵਿਸ਼ਵ ਦੇ ਵੱਖ- ਵੱਖ ਹਿੱਸਿਆਂ ਤੋਂ ਆਉਣਗੇ ਜਿਸ ਨਾਲ ਇਹ ਵਾਇਰਸ ਫੈਲਣ ਦੇ ਜ਼ੋਖ਼ਮ ਹੋਰ ਵਧ ਜਾਵੇਗਾ।