PreetNama
ਸਿਹਤ/Health

ਤੁਸੀਂ ਕਦੇ ਖਾਧਾ ਹੈ ਮੂੰਗ ਦਾਲ ਦਾ Pizza? ਸਵਾਦ ਭੁੱਲ ਨਹੀਂ ਸਕੋਗੇ, ਮੂੰਗ ਦਾਲ ਫਰੈਂਚ ਫ੍ਰਾਈ ਅਤੇ ਰੋਲ ਵੀ ਹਨ ਮਜ਼ੇਦਾਰ

ਪੀਜ਼ਾ… ਭਾਵੇਂ ਨਾਂ ਅਤੇ ਡਿਸ਼ ਇਟਾਲੀਅਨ ਹੈ, ਪਰ ਅੱਜ ਬੱਚਿਆਂ ਤੋਂ ਲੈ ਕੇ ਵੱਡਡਿਆਂ ਦੀ ਜ਼ੁਬਾਨ ’ਤੇ ਇਸ ਦਾ ਸਵਾਦ ਇਸ ਕਦਰ ਚੜ੍ਹ ਚੁੱਕਿਆ ਹੈ ਕਿ ਉਹ ਇਸ ਨੂੰ ਖਾਧੇ ਬਿਨਾਂ ਨਹੀਂ ਰਹਿ ਸਕਦੇ। ਕੁਝ ਵੀ ਸਪਾਇਸੀ ਅਤੇ ਲਜ਼ੀਜ ਖਾਣੇ ਦਾ ਮਨ ਹੋਵੇ ਸਭ ਤੋਂ ਪਹਿਲਾਂ ਪੀਜ਼ਾ ਆਰਡਰ ਕਰਦੇ ਹਨ। ਹੁਣ ਤਕ ਤਾਂ ਤੁਸੀਂ ਮੈਦੇ ਅਤੇ ਆਟੇ ਨਾਲ ਤਿਆਰ ਪੀਜ਼ੇ ਦਾ ਹੀ ਸਵਾਦ ਚਖ਼ਿਆ ਹੋਵੇਗਾ, ਜੇਕਰ ਮੂੰਗ ਦਾਲ ਨਾਲ ਤਿਆਰ ਬੇਹੱਦ ਹਾਜ਼ਮੇਦਾਰ, ਸਵਾਦ ਅਤੇ ਸਿਹਤ ਨਾਲ ਭਰਪੂਰ ਪਲੇਟ, ਸਟਫੱਡ ਅਤੇ ਡਬਲ ਚੀਜ਼ ਪੀਜ਼ਾ ਖਾਣ ਨੂੰ ਮਿਲ ਜਾਵੇ ਤਾਂ… ਉਹ ਵੀ ਗੋਲਗੱਪੇ, ਚਾਟ ਅਤੇ ਟਿੱਕੀ ਵਾਂਗ ਸੜਕ ਕਿਨਾਰੇ ਲੱਗੇ ਸਟਾਲ, ਹੈ ਨਾਲ ਮਜ਼ੇਦਾਰ।

ਜੇਕਰ ਤੁਸੀਂ ਵੀ ਇਸ ਮੂੰਗ ਦਾਲ ਪੀਜ਼ੇ ਦਾ ਸਵਾਦ ਚਖ਼ਣਾ ਚਾਹੁੰਦੇ ਹੋ ਤਾਂ ਆਈਟੀਓ ਦੇ ਵਿਸ਼ਨੂੰ ਦਿਗੰਬਰ ਮਾਰਗ ਸਥਿਤ ਦੇਸੀ ਪੀਜ਼ਾ ਸਟਾਲ ’ਤੇ ਪਹੁੰਚ ਜਾਓ ਅਤੇ ਕਪਿਲ ਮਦਾਨ ਦੇ ਹੱਥੋਂ ਤਿਆਰ ਦੇਸੀ ਪੀਜ਼ੇ ਦਾ ਸਵਾਦ ਚਖ਼ ਕੇ ਦੇਖੋ।

 

ਮੇਕ ਇਨ ਇੰਡੀਆ ਤੋਂ ਮਿਲੀ ਪ੍ਰੇਰਨਾ

ਗਾਜ਼ੀਆਬਾਦ ’ਚ ਰਹਿਣ ਵਾਲੇ ਕਪਿਲ ਮਦਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ (Make in India) ਮੁਹਿੰਮ ਤੋਂ ਪ੍ਰੇਰਿਤ ਹੋ ਕੇ 2015 ’ਚ ਆਈਟੀਓ ’ਤੇ ਪੀਜ਼ੇ ਦਾ ਸਟਾਲ ਲਾਉਣਾ ਸ਼ੁੁਰੂ ਕੀਤਾ ਸੀ। ਹੌਲੀ-ਹੌਲੀ ਉਸ ਦੀ ਹਰਮਨਪਿਆਰਤਾ ਇੰਨੀ ਵਧ ਗਈ ਕਿ ਵੱਡੇ-ਵੱਡੇ ਨੇਤਾ ਅਤੇ ਅਭਿਨੇਤਾ ਵੀ ਪੀਜ਼ੇ ਦਾ ਸਵਾਦ ਲੈਣ ਲੱਗੇ। ਉਨ੍ਹਾਂ ਨੇ ਆਪਣੇ ਸਟਾਲ ’ਤੇ ਇਕ ਨਾਅਰਾ ਵੀ ਲਿਖਿਆ ਹੈ ‘ਦੇਸੀ ਪੀਜ਼ੇ ਦਾ ਸਵਾਦ ਹੈ ਤਾਜ਼ਾ, ਇਮਿਊਨਿਟੀ ਨੂੰ ਕਰ ਦੇ ਜ਼ਿਆਦਾ।’ ਕਪਿਲ ਕਹਿੰਦੇ ਹਨ ਕਿ ਕੋਰੋਨਾ ਕਾਲ ’ਚ ਲੋਕ ਇਮਿਊਨਿਟੀ ਨਾਲ ਭਰਪੂਰ ਖਾਣੇ ਨੂੰ ਹੀ ਤਰਜ਼ੀਹ ਦੇ ਰਹੇ ਹਨ ਪਰ ਉਹ ਬਹੁਤ ਪਹਿਲਾਂ ਤੋਂ ਹੀ ਲੋਕਾਂ ਨੂੰ ਸਵਾਦ ਦੇ ਨਾਲ ਸਿਹਤ ਨਾਲ ਭਰਪੂਰ ਪੀਜ਼ਾ ਪਰੋਸ ਰਹੇ ਹਨ। ਮੂੰਗ ਦਾਲ ਤੋਂ ਜ਼ਿਆਦਾ ਹਾਜ਼ਮੇਦਾਰ ਹੋਰ ਕੀ ਹੋ ਸਕਦਾ ਹੈ। ਇਸ ’ਚ ਪ੍ਰੋਟੀਨ, ਮਿਨਰਲ ਅਤੇ ਆਇਰਨ ਭਰਪੂਰ ਮਾਤਰਾ ’ਚ ਮਿਲਦਾ ਹੈ। ਇਸ ਨਾਲ ਸਰੀਰ ਦੀ ਇਮਿਊਨਿਟੀ ਵੀ ਵਧਦੀ ਹੈ।

 

ਇਨ੍ਹਾਂ ਦੇ ਪੀਜ਼ੇ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸ ਤੋਂ ਲਾ ਸਕਦੇ ਹੋ ਕਿ ਦਿੱਲੀ ਤੋਂ ਇਲਾਵਾ ਦੂਜੇ ਰਾਜਾਂ ਤੋਂ ਵੀ ਉਨ੍ਹਾਂ ਨੂੰ ਵਿਆਹ ਤੇ ਪਾਰਟੀਆਂ ’ਚ ਪੀਜ਼ਾ ਬਣਾਉਣ ਲਈ ਲੋਕ ਬੁਲਾਉਂਦੇ ਹਨ।
ਪਨੀਰ, ਮਸ਼ਰੂਮ ਅਤੇ ਕਾਰਨ ਦੀ ਸਟਫਿੰਗ

 

ਪੀਜ਼ਾ ਤਿਆਰ ਕਰਨ ਦਾ ਇਨ੍ਹਾਂ ਦਾ ਤਰੀਕਾ ਵੀ ਬੇਹੱਦ ਖ਼ਾਸ ਹੈ। ਇਸ ਬਿਲਕੁਲ ਮੱਠੇ ਸੇਕ ’ਤੇ ਪੀਜ਼ਾ ਸੇਕਦੇ ਹਨ ਤਾਂਕਿ ਉਸ ਦਾ ਪੋਸ਼ਕ ਬਰਕਰਾਰ ਰਹੇ। ਰਵਾਇਤੀ ਸਵਾਦ ਲਈ ਉਹ ਘਰ ’ਚ ਪੀਸੇ ਹੋਏ 18 ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕਰਦੇ ਹਨ ਇਸ ਤੋਂ ਇਲਾਵਾ ਨਮਕ, ਕਾਲੀ ਮਿਰਚ, ਜ਼ੀਰਾ, ਧਨੀਆ ਨਾਲ ਪੀਜ਼ੇ ਨੂੰ ਦੇਸੀ ਸਵਾਦ ਦਿੰਦੇ ਹਨ। ਇੱਥੇ ਤੁਸੀਂ ਨਾਰਮਲ ਪੀਜ਼ੇ ’ਚ ਗਾਜ਼ਰ, ਪਿਆਜ਼, ਸ਼ਿਮਲਾ ਮਿਰਚ, ਅਦਰਕ ਦੀ ਸਟਫਿੰਗ ਦਾ ਸਵਾਦ ਲੈ ਸਕੋਗੇ।

 

ਇਸ ਤੋਂ ਇਲਾਵਾ ਪਨੀਰ, ਮਸ਼ਰੂਮ ਅਤੇ ਕਾਰਨ ਦੀ ਸਟਫਿੰਗ ਵਾਲੇ ਪੀਜ਼ੇ ਦਾ ਸਵਾਦ ਵੀ ਲੈ ਸਕਦੇ ਹੋ। ਪਰੋਸਣ ਦਾ ਤਰੀਕਾ ਵੀ ਬੇਹੱਦ ਵੰਖਰਾ ਹੈ। ਅੱਠ ਸਲਾਈਸ ਦੀ ਪੀਜ਼ਾ ਇਮਲੀ ਅਤੇ ਅਨਾਰਦਾਨੇ ਦੀ ਚੱਟਣੀ ਨਾਲ ਪਰੋਸਿਆ ਜਾਂਦਾ ਹੈ।

 

ਮੂੰਗ ਦਾਲ ਫਰੈਂਚ ਫ੍ਰਾਈ ਅਤੇ ਰੋਲ ਵੀ ਹਨ ਮਜ਼ੇਦਾਰ

 

ਇਸ ਪੀਜ਼ੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਸਵਾਦਿਸ਼ਟ ਅਤੇ ਹੈਲਦੀ ਹੋਣ ਦੇ ਨਾਲ-ਨਾਲ ਕਿਫ਼ਾਇਤੀ ਵੀ ਹੈ। 60 ਰੁਪਏ ਤੋਂ ਲੈ ਕੇ 200 ਰੁਪੲੈ ਤਕ ’ਚ ਪੀਜ਼ੇ ਦਾ ਸਵਾਦ ਲੈ ਸਕੋਗੇ। ਜੇਕਰ ਪੀਜ਼ੇ ਤੋਂ ਇਲਾਵਾ ਕੁਝ ਹੋਰ ਵੀ ਖਾਣਾ ਚਾਹੁੰਦੇ ਹੋ ਤਾਂ ਮੂੰਗ ਦਾਲ ਨਾਲ ਤਿਆਰ ਗਾਰਲਿਕ ਬ੍ਰੈੱਡ, ਕਟਲੇਟ ਰੋਲ ਪਲੇਟ, ਮੂੰਗ ਦਾਲ ਕਟਲੈਟ ਰੋਲ ਚੀਜ਼, ਮੂੰਗ ਦਾਲ ਫਰੈਂਚ ਫ੍ਰਾਈ ਵੀ ਉਪਲੱਬਧ ਹੈ ਅਤੇ ਸਭ ਦੇ ਸਭ ਮੂੰਗ ਦਾਲ ਨਾਲ ਹੀ ਤਿਆਰ ਕੀਤੇ ਜਾਂਦੇ ਹਨ।

 

ਤੁਸੀਂ ਸਵੇਰੇ 11 ਵਜੇ ਤੋਂ ਸ਼ਾਮ ਸੱਤ ਵਜੇ ਤਕ ਕਦੇ ਵੀ ਇੱਥੇ ਆ ਸਕਦੇ ਹੋ।

 

ਇੰਜ ਪਹੁੰਚੋ
ਆਈਟੀਓ ਮੈਟਰੋ ਸਟੇਸ਼ਨ ਗੇਟ ਨੰਬਰ ਇਕ ਅਤੇ ਦੋ ’ਤੇ ਉੱਤਰ ਕੇ ਦੀਨ ਦਿਆਲ ਉਪਾਧਿਆਏ ਮਾਰਗ ਵੱਲ ਪੈਦਲ ਜਾਂਦੇ ਹੋਏ ਪੰਜ ਸੌ ਮੀਟਰ ਦੀ ਦੂਰੀ ’ਤੇ ਦੇਸੀ ਪੀਜ਼ਾ ਸਟਾਲ ਨਜ਼ਰ ਆਵੇਗਾ।

Related posts

ਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇ

On Punjab

ਕੋਰੋਨਾ ਕਾਰਨ ਲੰਬੇ ਸਮੇਂ ਤਕ ਖ਼ਰਾਬ ਰਹਿ ਸਕਦੇ ਹਨ ਫੇਫੜੇ, ਸੀਟੀ ਸਕੈਨ ’ਚ ਨਹੀਂ ਲੱਗਦਾ ਪਤਾ

On Punjab

ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ਮਹਿੰਦੀ ਦਾ ਤੇਲ

On Punjab