ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ ਇਕ-ਦੂਸਰੇ ਤੋਂ ਤਲਾਕ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦਾ ਐਲਾਨ ਪਹਿਲਾਂ ਇਕ ਬਿਆਨ ਫਿਰ ਇਕ ਵੀਡੀਓ ਸਾਂਝੀ ਕਰਕੇ ਕੀਤਾ ਹੈ। ਆਮਿਰ ਖ਼ਾਨ ਅਤੇ ਕਿਰਨ ਰਾਓ ਦੇ ਅਚਾਨਕ ਇਸ ਫ਼ੈਸਲੇ ਨਾਲ ਹਰ ਕੋਈ ਹੈਰਾਨ ਹੈ। ਫੈਨਜ਼ ਤੋਂ ਇਲਾਵਾ ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਉਨ੍ਹਾਂ ਦੇ ਤਲਾਕ ਦੇ ਫ਼ੈਸਲੇ ’ਤੇ ਹੈਰਾਨੀ ਪ੍ਰਗਟਾਈ ਹੈ।
ਆਮਿਰ ਖਾਨ ਤੇ ਕਿਰਨ ਰਾਓ ਦੇ ਤਲਾਕ ਦੇ ਫ਼ੈਸਲੇ ਤੋਂ ਬਾਅਦ ਹੁਣ ਉਨ੍ਹਾਂ ਦੀ ਬੇਟੀ ਆਇਰਾ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋ ਰਹੀ ਹੈ। ਦਰਅਸਲ, ਆਇਰਾ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਚੀਜ਼ਕੇਕ ਖਾਂਦੀ ਹੋਈ ਨਜ਼ਰ ਆ ਰਹੀ ਹੈ। ਆਇਰਾ ਖ਼ਾਨ ਨੂੰ ਇਹ ਵੀਡੀਓ ਸਾਂਝੀ ਕਰਨੀ ਭਾਰੀ ਪੈ ਗਈ ਹੈ।
ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਨੇ ਉਨ੍ਹਾਂ ਨੂੰ ਜੰਮ ਕੇ ਟ੍ਰੋਲ ਕੀਤਾ ਹੈ। nis.5183 ਨਾਮ ਦੇ ਯੂਜ਼ਰ ਨੇ ਆਇਰਾ ਖਾਨ ਦੇ ਵੀਡੀਓ ’ਤੇ ਕੁਮੈਂਟ ਕਰਕੇ ਲਿਖਿਆ, ‘ਕਯਾ ਲੜਕੀ ਹੈ ਯਾਰ, ਇਸਨੂੰ ਬਿਲਕੁੱਲ ਵੀ ਫ਼ਰਕ ਨਹੀਂ ਪੈਂਦਾ ਮੰਮੀ ਪਾਪਾ ਦੇ ਅਲੱਗ ਹੋਣ ਨਾਲ।’ ਬਹੁਤ ਪਾਗਲ ਹੈ। coolpremba ਨਾਮ ਦੇ ਯੂਜ਼ਰ ਨੇ ਆਪਣੇ ਕੁਮੈਂਟ ’ਚ ਲਿਖਿਆ ਹੈ, ‘ਹੁਣ ਆਇਰਾ ਦੀ ਨਵੀਂ ਮਾਂ ਆਉਣ ਵਾਲੀ ਹੈ, ਮੁਬਾਰਕ ਹੋ।’ abaumbey ਨੇ ਲਿਖਿਆ, ‘ਤੁਹਾਡੇ ਪਾਪਾ ਦਾ ਤਲਾਕ ਹੋ ਰਿਹਾ ਹੈ।’
x_darksun_x ਨਾਮ ਦੇ ਯੂਜ਼ਰ ਨੇ ਲਿਖਿਆ ਹੈ, ‘ਤੁਹਾਡੇ ਪਰਿਵਾਰ ’ਚ ਕੀ ਚੱਲ ਰਿਹਾ ਹੈ…? ਕੀ ਵਿਆਹ ਤੁਹਾਡੇ ਲੋਕਾਂ ਲਈ ਮਜ਼ਾਕ ਹੈ… ਕੌਣ ਬਣਨ ਵਾਲੀ ਹੈ ਤੁਹਾਡੀ ਅਗਲੀ ਸੌਤੇਲੀ ਮਾਂ…।’ ਇਸਤੋਂ ਇਲਾਵਾ ਹੋਰ ਵੀ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਆਮਿਰ ਖਾਨ ਤੇ ਕਿਰਨ ਰਾਓ ਦੇ ਤਲਾਕ ਨੂੰ ਲੈ ਕੇ ਆਇਰਾ ਖਾਨ ਨੂੰ ਟ੍ਰੋਲ ਕੀਤਾ।