ਕੈਨੇਡਾ ’ਚ ਭਾਰਤੀ ਮੂਲ ਦੇ ਇਕ 24 ਸਾਲਾ ਨੌਜਵਾਨ ਨੂੰ ਕੋਕੀਨ ਤਸਕਰੀ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ। ਅਮਰੀਕਾ ਤੋਂ ਤਸਕਰੀ ਕਰ ਕੇ ਲਿਆਂਦੀ ਗਈ 112.5 ਕਿੱਲੋ ਕੋਕੀਨ ਦੀ ਅੰਦਾਜ਼ਨ ਕੀਮਤ ਇਕ ਅਰਬ ਰੁਪਏ ਤੋਂ ਜ਼ਿਆਦਾ ਹੈ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਵੀਰਵਾਰ ਨੂੰ ਕਿਹਾ ਕਿ ਏਨੀ ਵੱਡੀ ਮਾਤਰਾ ’ਚ ਕੋਕੀਨ ਉਦੋਂ ਜ਼ਬਤ ਕੀਤੀ ਗਈ ਜਦੋਂ ਕਿਊਬੈਕ ’ਚ ਰਹਿਣ ਵਾਲਾ ਪ੍ਰਦੀਪ ਸਿੰਘ ਨਾਂ ਦਾ ਡਰਾਈਵਰ ਇਕ ਕਮਰਸ਼ੀਅਲ ਟਰੱਕ ’ਚ ਕੈਨੇਡਾ ’ਚ ਦਾਖਲ ਹੋਇਆ ਤੇ ਓਟਾਂਰੀਓ ਦੇ ਪੀਸ ਬਿ੍ਰਜ ਦੇ ਨੇੜੇ ਚੈਕਿੰਗ ਦੌਰਾਨ ਫੜਿਆ ਗਿਆ। ਸਰਹੱਦੀ ਜਵਾਨਾਂ ਨੇ ਵਾਹਨ ਦੀ ਤਲਾਸ਼ੀ ਲਈ ਤੇ 112.5 ਕਿੱਲੋ ਕੋਕੀਨ ਬਰਾਮਦ ਕੀਤੀ।