18.21 F
New York, US
December 23, 2024
PreetNama
ਸਿਹਤ/Health

ਨਵੀਂ ਥੈਰੇਪੀ ਨਾਲ ਘੱਟ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ, ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ‘ਚ ਹੋਣ ਲੱਗਦਾ ਹੈ ਸੁਧਾਰ

 ਹਾਰਟ ਅਟੈਕ ਦੇ ਖ਼ਤਰਿਆਂ ਨੂੰ ਲੈ ਕੇ ਹਰ ਕੋਈ ਸੁਚੇਤ ਰਹਿਣਾ ਚਾਹੁੰਦਾ ਹੈ। ਹੁਣ ਇਕ ਨਵੇਂ ਅਧਿਐਨ ‘ਚ ਸਾਹਮਣੇ ਆਇਆ ਹੈ ਕਿ ਮਰਦਾਂ ‘ਚ ਪਾਏ ਜਾਣ ਵਾਲੇ ਹਾਰਮੋਨ ਟੈਸਟੋਸਟੇਰਾਨ ਥੈਰੇਪੀ ਨਾਲ ਹਾਰਟ ਅਟੈਕ ਦੇ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਯੂਰਪੀਅਨ ਐਸੋਸੀਏਸ਼ਨ ਆਫ ਯੂਰੋਲਾਜੀ ਕਾਂਗਰਸ ‘ਚ ਰੱਖੇ ਗਏ ਇਕ ਸ਼ੋਧ ਪੱਤਰ ਮੁਤਾਬਕ ਟੈਸਟੋਸਟੇਰਾਨ ਥੈਰੇਪੀ ਨਾਲ ਸਿਹਤ ‘ਚ ਹੋਰਨਾਂ ਪੱਧਰ ‘ਤੇ ਵੀ ਸੁਧਾਰ ਦੇਖਿਆ ਗਿਆ ਹੈ। ਥੈਰੇਪੀ ਤੋਂ ਬਾਅਦ ਮਾਸਪੇਸ਼ੀਆਂ ‘ਚ ਮਜ਼ਬੂਤੀ ਆਈ ਤੇ ਵਜ਼ਨ ਘੱਟ ਹੋਇਆ। ਕੋਲੇਸਟ੍ਰਾਲ ਪੱਧਰ ਸਾਧਾਰਨ ਹੋਣ ਲੱਗਾ ਤੇ ਲਿਵਰ ਵੀ ਚੰਗੀ ਤਰ੍ਹਾਂ ਕੰਮ ਕਰਨ ਲੱਗਾ। ਜਿਨ੍ਹਾਂ ਲੋਕਾਂ ਦਾ ਹਾਈ ਬਲੱਡ ਪ੍ਰੈਸ਼ਰ ਸੀ, ਉਸ ‘ਚ ਵੀ ਸੁਧਾਰ ਆਇਆ। ਇਹ ਅਧਿਐਨ 800 ਲੋਕਾਂ ‘ਤੇ ਕੀਤਾ ਗਿਆ। ਇਨ੍ਹਾਂ ‘ਚ ਸ਼ਾਮਲ ਹੋਣ ਵਾਲਿਆਂ ‘ਚ ਜ਼ਿਆਦਾਤਰ ਉਹ ਲੋਕ ਸਨ, ਜੋ ਪੀੜ੍ਹੀ ਦਰ ਪੀੜ੍ਹੀ ਟੈਸਟੋਸਟੇਰਾਨ ਹਾਰਮੋਨ ਦੀ ਕਮੀ ਦਾ ਸ਼ਿਕਾਰ ਸਨ। ਉਨ੍ਹਾਂ ‘ਚ ਬਲੱਡ ਪ੍ਰਰੈਸ਼ਰ, ਕੋਲੇਸਟ੍ਰਾਲ ਪੱਧਰ, ਡਾਇਬਟੀਜ਼ ਜਿਹੀ ਸਮੱਸਿਆ ਸੀ। ਇਨ੍ਹਾਂ ‘ਚੋਂ ਅੱਧੇ ਲੋਕਾਂ ਨੂੰ ਟੈਸਟੋਸਟੇਰਾਨ ਹਾਰਮੋਨ ਥੈਰੇਪੀ ਦਿੱਤੀ ਗਈ। ਅੱਧੇ ਲੋਕਾਂ ਨੂੰ ਸਾਧਾਰਨ ਰੂਪ ਨਾਲ ਰੱਖਿਆ ਗਿਆ।

ਅਧਿਐਨਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਟੈਸਟੋਸਟੇਰਾਨ ਥੈਰੇਪੀ ਲਈ ਸੀ, ਉਨ੍ਹਾਂ ‘ਚੋਂ 412 ਲੋਕਾਂ ‘ਚ ਤੇਜ਼ੀ ਨਾਲ ਹਾਰਟ ਅਟੈਥ ਦੇ ਖ਼ਤਰੇ ਘੱਟ ਹੋਣ ਲੱਗੇ। ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਜਾਂ ਕੋਲੇਸਟ੍ਰਾਲ ਪੱਧਰ ‘ਚ ਵੀ ਸੁਧਾਰ ਹੋਣ ਲੱਗਾ। ਜਿਨ੍ਹਾਂ 393 ਲੋਕਾਂ ਨੂੰ ਟੈਸਟੋਸਟੇਰਾਨ ਥੈਰੇਪੀ ਨਹੀਂ ਦਿੱਤੀ ਗਈ ਸੀ, ਉਨ੍ਹਾਂ ‘ਚੋਂ 74 ਲੋਕਾਂ ਦੀ ਮੌਤ ਹੋ ਗਈ, 70 ਨੂੰ ਹਾਰਟ ਅਟੈਕ ਹੋਇਆ। 59 ਨੂੰ ਲਕਵਾ ਹੋ ਗਿਆ। ਟੈਸਟੋਸਟੇਰਾਨ ਮਰਦਾਂ ‘ਚ ਪਾਇਆ ਜਾਣ ਵਾਲਾ ਇਕ ਹਾਰਮੋਨ ਹੈ।

Related posts

ਰੋਜ਼ਾਨਾ ਇੱਕ ਕਟੋਰੀ ਦਲੀਆ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

On Punjab

ਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇ

On Punjab

Lockdown ‘ਚ ਇਸ ਹੈਲਦੀ ਡਾਈਟ ਨਾਲ ਰੱਖੋ ਆਪਣੇ ਆਪ ਨੂੰ ਫਿੱਟ

On Punjab