ਅਫਗਾਨੀਸਤਾਨ ਦੇ ਉੱਤਰੀ ਪ੍ਰਾਂਤ ਜਾਵਜਾਨ ਦੇ ਤੇਪਾ ਇਲਾਕੇ ’ਚ ਤਾਲਿਬਾਨ-ਅੱਤਵਾਦੀਆਂ ਦੇ ਠਿਕਾਣਿਆਂ ’ਤੇ ਫ਼ੌਜ ਦੇ ਹਵਾਈ ਹਮਲੇ ਦੌਰਾਨ 29 ਅੱਤਵਾਦੀ ਮਾਰੇ ਗਏ ਹਨ। ਰੱਖਿਆ ਮੰਤਰਾ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਜਾਵਜਾਨ ਨੂੰ ਗੁਆਂਢੀ ਸੂਬਿਆਂ ਨੂੰ ਗੁਆਂਢੀ ਪ੍ਰਾਂਤ ਸਾਰੀ ਪੁਲ ਨਾਲ ਜੋੜਨ ਵਾਲੇ ਮਾਰਗ ’ਤੇ ਤਾਲਿਬਾਨ ਸਮੂਹ ਦੇ ਠਿਕਾਣਿਆਂ ’ਤੇ ਹਵਾਈ ਹਮਲਾ ਕੀਤਾ ਗਿਆ।
ਹਮਲੇ ’ਚ ਮਾਰੇ ਗਏ ਅੱਤਵਾਦੀਆਂ ’ਚ ਤਾਲਿਬਾਨ ਦੇ ਤਿੰਨ ਮੁੱਖ ਕਮਾਂਡਰ ਵੀ ਸ਼ਾਮਲ ਹਨ। ਫ਼ੌਜ ਦੀ ਕਾਰਵਾਈ ’ਚ ਕਾਫੀ ਗਿਣਤੀ ’ਚ ਹਥਿਆਰ ਤੇ ਗੋਲਾ ਬਾਰੂਦ ਵੀ ਨਸ਼ਟ ਹੋਇਆ ਹੈ। ਜ਼ਿਕਰਯੋਗ ਹੈ ਕਿ ਤਾਲਿਬਾਨ ਸਮੂਹ ਨੇ ਪਿਛਲੇ ਦੋ ਮਹੀਨਿਆਂ ’ਚ ਜਾਵਜਾਨ, ਫਰਯਾਬ, ਬਲਖ ਤੇ ਸਾਰੀ ਪੁਲ ਪ੍ਰਾਂਤਾਂ ’ਚ 10 ਤੋਂ ਵਧ ਜ਼ਿਲ੍ਹਿਆਂ ਨੂੰ ਆਪਣੇ ਕੰਟਰੋਲ ’ਚ ਲੈ ਲਿਆ ਹੈ।