ਅਮਰੀਕਾ ਨੇ ਭਾਰਤ ਲਈ ਆਪਣੀ Travel Advisory ਵਿਚ ਸੁਧਾਰ ਕੀਤਾ ਹੈ ਅਤੇ ਇਸ ਨੂੰ ਲੈਵਲ 4 ਸ਼੍ਰੇਣੀ ਤੋਂ ਲੈਵਲ 3 ਵਿਚ ਅਪਗ੍ਰੇਡ ਕੀਤਾ ਹੈ। ਇਸ ਦੇ ਤਹਿਤ, ਨਾਗਰਿਕਾਂ ਨੂੰ ਯਾਤਰਾ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ Centers for Disease control and Prevention ਦੇ ਸੁਝਾਵਾਂ ‘ਤੇ ਇਕ ਵਾਰ ਵਿਚਾਰ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਲੈਵਲ 4 ਸ਼੍ਰੇਣੀ ਦਾ ਅਰਥ ਹੈ ‘ਯਾਤਰਾ ਨਾ ਕਰਨਾ’। ਅਮਰੀਕਾ ਨੇ ਅਪ੍ਰੈਲ ਵਿਚ ਭਾਰਤ ਲਈ ਲੈਵਲ 4 ਟ੍ਰੈਵਲ ਹੈਲਥ ਨੋਟਿਸ ਜਾਰੀ ਕੀਤਾ ਸੀ, ਉਸ ਸਮੇਂ ਭਾਰਤ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਸੀ ਅਤੇ ਇੱਥੋਂ ਦੀ ਸਥਿਤੀ ਬਹੁਤ ਗੰਭੀਰ ਸੀ। ਸੀਡੀਸੀ ਨੇ ਕੁਝ ਦੇਸ਼ਾਂ ਨੂੰ ਲੈਵਲ 3 ਦੇ ਰੂਪ ਵਿਚ ਸ਼੍ਰੇਣੀਬੱਧ ਕੀਤਾ ਹੈ, ਜਿਸਦੇ ਬਾਅਦ ਯੂਐਸ ਵਿਦੇਸ਼ ਵਿਭਾਗ ਦੁਆਰਾ ਇਕ Advisory ਜਾਰੀ ਕੀਤੀ ਗਈ ਹੈ।
ਯੂਐੱਸ ਦੇ ਵਿਦੇਸ਼ ਵਿਭਾਗ ਨੇ ਨਾਗਰਿਕਾਂ ਨੂੰ ਕਿਹਾ ਹੈ ਕਿ ਜੇ ਤੁਸੀਂ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਕ ਵਾਰ ਵੈਕਸੀਨੇਟਿਡ ਅਤੇ ਨਾਨ-ਵੈਕਸੀਨੇਟਿਡ ਯਾਤਰੀਆਂ ਲਈ ਸੀਡੀਸੀ ਦੀਆਂ ਸੁਝਾਵਾਂ ਦੀ ਸਮੀਖਿਆ ਜ਼ਰੂਰ ਕਰੋ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੇ ਤੁਸੀਂ ਐਫਡੀਏ ਦੁਆਰਾ ਅਧਿਕਾਰਤ ਟੀਕੇ ਦੀ ਖੁਰਾਕ ਲਈ ਹੈ, ਤਾਂ ਤੁਹਾਡੇ ਕੋਵਿਡ -19 ਦੇ ਗੰਭੀਰ ਲੱਛਣਾਂ ਦੇ ਵਿਕਾਸ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ।
ਵਿਦੇਸ਼ ਮੰਤਰਾਲੇ ਦੀ ਇਹ Advisory ਸੀਡੀਸੀ ਵੱਲੋਂ ਕੋਵਿਡ -19 ਦੇ ਸੰਬੰਧ ਵਿਚ ਭਾਰਤ ਲਈ ਲੈਵਲ 3 ‘ਟਰੈਵਲ ਹੈਲਥ ਨੋਟਿਸ’ ਜਾਰੀ ਕਰਨ ਤੋਂ ਬਾਅਦ ਆਈ ਹੈ। ਸੀਡੀਸੀ ਸਿਫਾਰਸ਼ ਕਰਦਾ ਹੈ ਕਿ ਲੋਕ ਉਨ੍ਹਾਂ ਦੇਸ਼ਾਂ ਦੀ ਯਾਤਰਾ ‘ਤੇ ਮੁੜ ਵਿਚਾਰ ਕਰਨ ਜਿਨ੍ਹਾਂ ਨੂੰ ਲੈਵਲ 3 ਦੇ ਤੌਰ ‘ਤੇ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਸੁਨਿਸ਼ਚਿਤ ਕਰੋ ਕਿ ਯਾਤਰਾ ਕਰਨ ਤੋਂ ਪਹਿਲਾਂ ਤੁਸੀਂ ਪੂਰੀ ਤਰ੍ਹਾਂ ਵੈਕਸੀਨੇਟਿਡ ਹੋ।
ਇਸ ਤੋਂ ਇਲਾਵਾ ਤਾਜ਼ਾ Advisory ਵਿਚ ਨਾਗਰਿਕਾਂ ਨੂੰ ਅਪਰਾਧ ਅਤੇ ਅੱਤਵਾਦ ਪ੍ਰਤੀ ਵਧੇਰੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਪ੍ਰੈਲ ਵਿਚ, ਯੂਐਸ ਨੇ ਭਾਰਤ ਲਈ ਲੈਵਲ 4 ਯਾਤਰਾ ਦਾ ਸਿਹਤ ਨੋਟਿਸ ਜਾਰੀ ਕੀਤਾ ਸੀ ਕਿਉਂਕਿ ਦੇਸ਼ ਕੋਵਿਡ -19 ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ। ਇਸਦੇ ਨਾਲ ਹੀ ਅਮਰੀਕਨਾਂ ਨੂੰ ਭਾਰਤ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਸੀ।