38.23 F
New York, US
November 22, 2024
PreetNama
ਖਾਸ-ਖਬਰਾਂ/Important News

11 ਸਾਲ ਦੀ ਭਾਰਤੀ ਅਮਰੀਕੀ ਲੜਕੀ ਨੂੰ ਦੁਨੀਆ ਦੀਆਂ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨਿਆ

ਭਾਰਤੀ-ਅਮਰੀਕੀ ਲੜਕੀ ਨਤਾਸ਼ਾ ਪੇਰੀ (11 ਸਾਲ) ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨ ਕੀਤਾ ਗਿਆ ਹੈ। 84 ਦੇਸ਼ਾਂ ਦੇ ਲਗਪਗ 19,000 ਵਿਦਿਆਰਥੀਆਂ ’ਚੋਂ ਇਕ ਭਾਰਤੀ ਮੂਲ ਦੀ ਅਮਰੀਕੀ ਨਤਾਸ਼ਾ ਪੇਰੀ ਨਾਮਕ ਇਸ ਹੋਣਹਾਰ ਵਿਦਿਆਰਥਣ ਨੇ ਨਵੀਨਤਮ ਪ੍ਰਤਿਭਾ ਖੋਜ ’ਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਅਕ ਮੁਲਾਂਕਣ ਪ੍ਰੀਖਿਆ (SAT) ਅਤੇ ਅਮਰੀਕਨ ਕਾਲਜ ਟੈਸਟ (ACT) ’ਚ ਅਸਧਾਰਨ ਪ੍ਰਦਰਸ਼ਨ ਲਈ ਟਾਪ ਅਮਰੀਕੀ ਯੂਨੀਵਰਸਿਟੀ ਦੁਆਰਾ ਨਤਾਸ਼ਾ ਪੇਰੀ ਨੂੰ ਸਨਮਾਨਿਤ ਕੀਤਾ ਗਿਆ ਹੈ।

ਨਤਾਸ਼ਾ ਪੇਰੀ ਦਾ ਅਸਧਾਰਨ ਪ੍ਰਦਰਸ਼ਨ

 

 

ਪ੍ਰਤਿਭਾ ਕਿਸੀ ਉਮਰ ਦੀ ਮੁਹਤਾਜ ਨਹੀਂ ਹੁੰਦੀ ਇਸ ਗੱਲ ਨੂੰ 11 ਸਾਲਾ ਭਾਰਤੀ-ਅਮਰੀਕੀ ਲੜਕੀ ਨਤਾਸ਼ਾ ਪੇਰੀ ਨੇ ਸਾਬਿਤ ਕਰ ਦਿਖਾਇਆ ਹੈ। SAT ਅਤੇ ACT ਦੋਵੇਂ ਹੀ ਮਿਆਰੀ ਟੈਸਟ ਹਨ, ਇਨ੍ਹਾਂ ਪ੍ਰੀਖਿਆਵਾਂ ਦਾ ਉਪਯੋਗ ਬਹੁਤ ਸਾਰੇ ਕਾਲਜੀ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਆਂਕਲਣ ਕਰਕੇ ਇਹ ਨਿਰਧਾਰਿਤ ਕਰਦੇ ਹਨ ਕਿ ਕਿਹੜੇ ਵਿਦਿਆਰਥੀਆਂ ਨੂੰ ਕਾਲਜ ’ਚ ਐਂਟਰੀ ਦਿੱਤੀ ਜਾਣੀ ਚਾਹੀਦੀ ਹੈ। ਸਾਰੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ ਜਾਂ ਤਾਂ SAT ਜਾਂ ACT ਲੈਣ ਅਤੇ ਆਪਣੇ ਸਕੋਰ ਆਪਣੇ ਸੰਭਾਵਿਤ ਯੂਨੀਵਰਸਿਟੀਆਂ ਨੂੰ ਜਮ੍ਹਾਂ ਕਰਨ ਦੀ ਜ਼ਰੂਰਤ ਹੁੰਦੀ ਹੈ। ਨਤਾਸ਼ਾ ਪੇਰੀ ਨੂੰ ਐੱਸਏਟੀ ਅਤੇ ਏਸੀਟੀ ਮਿਆਰੀ ਪ੍ਰੀਖਿਆਵਾਂ ’ਚ ਅਸਧਾਰਨ ਪ੍ਰਦਰਸ਼ਨ ਲਈ ਇਕ ਉੱਚ ਅਮਰੀਕੀ ਯੂਨੀਵਰਸਿਟੀ ਦੁਆਰਾ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ’ਚੋਂ ਇਕ ਦੇ ਰੂਪ ’ਚ ਆਂਕਿਆ ਗਿਆ ਹੈ।

ਸੋਮਵਾਰ ਨੂੰ ਇਕ ਬਿਆਨ ’ਚ ਕਿਹਾ ਗਿਆ ਕਿ ਨਿਊ ਜਰਸੀ ਦੇ ਥੇਲਮਾ ਐੱਲ ਸੈਂਡਮੀਅਰ ਐਲੀਮੈਂਟਰੀ ਸਕੂਲ ਦੀ ਵਿਦਿਆਰਥਣ ਨਤਾਸ਼ਾ ਪੇਰੀ ਨੂੰ ਸੈੱਟ, ਐਕਟ ਜਾਂ ਜਾਨਸ ਹਾਪਕਿਨਸ ਸੈਂਟਰ ਫਾਰ ਟੈਲੇਂਟਿਡ ਯੂਥ ਟੈਲੇਂਟ (ਵੀਟੀਵਾਈ) ਸਰਚ ਦੇ ਹਿੱਸੇ ਦੇ ਰੂਪ ’ਚ ਕੀਤੇ ਗਏ ਸਮਾਨ ਮੁਲਾਂਕਣ ਲਈ ਉਸਦੇ ਅਸਧਾਰਨ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਹੈ।

 

 

11 ਸਾਲਾ ਨਤਾਸ਼ਾ ਪੇਰੀ 84 ਦੇਸ਼ਾਂ ਦੇ ਲਗਪਗ 19,000 ਵਿਦਿਆਰਥਣਾਂ ’ਚ ਇਕ ਸੀ, ਜੋ 2020-21 ਟੈਲੇਂਟ ਸਰਚ ਸਾਲ ’ਚ ਵੀਟੀਵਾਈ ’ਚ ਸ਼ਾਮਿਲ ਹੋਏ ਸਨ। ਦੱਸ ਦੇਈਏ ਕਿ ਵੀਟੀਵਾਈ ਦੁਨੀਆ ਭਰ ਦੇ ਉੱਨਤ ਵਿਦਿਆਰਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਅਸਲ ਵਿਦਿਅਕ ਸਮਰਥਾਵਾਂ ਦੀ ਇਕ ਸਪੱਸ਼ਟ ਤਸਵੀਰ ਪ੍ਰਦਾਨ ਕਰਨ ਲਈ ਉਪਰੋਕਤ ਗ੍ਰੇਡ-ਪੱਧਰੀ ਪ੍ਰੀਖਣ ਦਾ ਉਪਯੋਗ ਕਰਦਾ ਹੈ। ਪੇਰੀ ਨੇ ਸਪਰਿੰਗ 2021 ’ਚ ਜਾਨਸ ਹਾਪਕਿਨਸ ਟੈਲੇਂਟ ਸਰਚ ਟੈਸਟ ਦਿੱਤਾ, ਜਦੋਂ ਉਹ ਗ੍ਰੇਡ 5 ’ਚ ਸੀ। ਮੌਖਿਕ ਤੇ ਮਾਤਾਰਮਕ ਵਰਗਾਂ ’ਚ ਉਸਦੇ ਪਰਿਣਾਮ ਉੱਨਤ ਗ੍ਰੇਡ 8 ਪ੍ਰਦਰਸ਼ਨ ਦੇ 90ਵੇਂ ਪ੍ਰਤੀਸ਼ਤ ਦੇ ਨਾਲ ਸਨ। ਪੇਰੀ ਨੇ ਜਾਨਸ ਹਾਪਕਿਨਸ ਵੀਟੀਵਾਈ ‘ਹਾਈ ਆਨਰਜ਼ ਐਵਾਰਡਸ’ ਲਈ ਕੱਟ ’ਚ ਸਫ਼ਲ ਹੋਈ।

Related posts

First time in US: ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਹੋਈ ਤੇਜ਼

On Punjab

ਅਮਰੀਕੀ ਚੋਣ ਨਤੀਜਿਆਂ ‘ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ

On Punjab

Flood in Pakistan : ਪਾਕਿਸਤਾਨ ‘ਚ ਹੜ੍ਹ ਨਾਲ ਹਾਲ ਬੇਹਾਲ, ਖੈਬਰ ਪਖਤੂਨਖਵਾ ਦੇ ਚਾਰ ਜ਼ਿਲਿਆਂ ‘ਚ ਐਮਰਜੈਂਸੀ ਦਾ ਐਲਾਨ

On Punjab