37.85 F
New York, US
February 7, 2025
PreetNama
ਫਿਲਮ-ਸੰਸਾਰ/Filmy

ਸਨਾ ਖ਼ਾਨ ਪਤੀ ਨਾਲ ਮਾਲਦੀਵ ਲਈ ਹੋਈ ਰਵਾਨਾ, ਏਅਰਪੋਰਟ ’ਤੇ ਹੀ ਅਦਾ ਕਰਨ ਲੱਗੀ ਨਮਾਜ਼

ਅਦਾਕਾਰਾ ਸਨਾ ਸ਼ੇਖ ਨੇ ਜਦੋਂ ਦਾ ਬਾਲੀਵੁੱਡ ਨੂੰ ਛੱਡ ਕੇ ਵਿਆਹ ਕੀਤੀ ਹੈ ਉਦੋਂ ਤੋਂ ਹੀ ਚਰਚਾ ’ਚ ਹੈ। ਸਨਾ ਨੇ ਆਪਣੇ ਲਈ ਅਧਿਆਤਮਕ ਦਾ ਰਾਸਤਾ ਚੁਣਿਆ ਹੈ ਉਹ ਹੁਣ ਮੀਡੀਆ ਤੋਂ ਦੂਰ ਰਹਿਣਾ ਚਾਹੁੰਦੀ ਹੈ ਪਰ ਕੀ ਕਰੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਦੂਰ ਨਹੀਂ ਰੱਖ ਪਾਉਂਦੀ। ਪਿਛਲੇ ਦਿਨੀਂ ਸਨਾ ਪਤੀ ਨਾਲ ਘੁੰਮਣ ਨਿਕਲੀ ਤਾਂ ਲੱਗੇ ਹੱਥ ਇਕ ਵੀਡੀਓ ਵੀ ਸ਼ੇਅਰ ਕਰ ਦਿੱਤੀ।

ਸਨਾ ਖ਼ਾਨ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ’ਚ ਉਹ ਪਤੀ ਨਾਲ ਮਾਲਦੀਵ ਜਾਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ’ਚ ਸਨਾ ਦੱਸ ਰਹੀ ਹੈ ਕਿ ਸੀ ਪਲੇਨ ’ਚ ਜਾਣਾ ਮੇਰਾ ਸੁਪਨਾ ਸੀ ਜੋ ਹੁਣ ਪੂਰਾ ਹੋ ਗਿਆ ਹੈ। ਸਨਾ ਇੰਨੀ ਖੁਸ਼ ਹੈ ਕਿ ਕਦੇ ਇਧਰ ਭੱਜ ਰਹੀ ਹੈ ਕਦੇ ਉਧਰ ਜਾ ਰਹੀ ਹੈ। ਇਸ ਦੌਰਾਨ ਵੀ ਸਨਾ ਨਮਾਜ਼ ਅਦਾ ਕਰਨਾ ਨਹੀਂ ਭੁੱਲੀ।

 

ਪਿਛਲੇ ਦਿਨੀਂ ਸਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸ਼ੇਅਰ ਕੀਤਾ ਸੀ ਜਿਸ ’ਚ ਉਹ ਬੱਚਿਆਂ ਨੂੰ ਤਸਬੀਹ ਪੜ੍ਹਾ ਰਹੀ ਹੈ। ਵੀਡੀਓ ਦੀ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ – ਘਰ ਦੇ ਬੱਚੇ ਉਹੀ ਬਣਦੇ ਹਨ ਜੋ ਉਹ ਦੇਖਦੇ ਹਨ।

Related posts

ਸ਼ਾਹਰੁਖ ਖਾਨ ਨੇ ਕਿਹਾ- ਇਸ ਵਜ੍ਹਾ ਕਰਕੇ ਹੋਣੀ ਚਾਹੀਦੀ ਹੈ ਰਣਵੀਰ ਸਿੰਘ ਦੀ ਗ੍ਰਿਫਤਾਰੀ, ਅੰਨ੍ਹੇਵਾਹ ਹੋ ਰਹੀ Video Viral

On Punjab

‘Chennai Express 2’ ‘ਚ ਨਜ਼ਰ ਆਵੇਗੀ ਇਹ ਬਾਲੀਵੁਡ ਜੋੜੀ !

On Punjab

ਪੰਜਾਬੀ ਫਿਲਮ ਇੰਡਸਟਰੀ ਮੁੜ ਖੁੱਲ੍ਹੀ, ਗਿੱਪੀ ਗਰੇਵਾਲ, ਰਣਜੀਤ ਬਾਵਾ ਨੇ ਕੀਤਾ ਕੈਪਟਨ ਦਾ ਧੰਨਵਾਦ

On Punjab