PreetNama
ਸਿਹਤ/Health

ਅੰਗ ਟਰਾਂਸਪਲਾਂਟ ਵਾਲਿਆਂ ਨੂੰ ਵੈਕਸੀਨ ਬੂਸਟਰ ਨਾਲ ਹੋ ਸਕਦੈ ਫ਼ਾਇਦਾ : ਅਧਿਐੱਨ

ਏਐੱਨਆਈ: ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਨੂੰ ਲੈ ਕੇ ਅੰਗ ਟਰਾਂਸਪਲਾਂਟ ਵਾਲੇ ਮਰੀਜ਼ਾਂ ‘ਤੇ ਵੈਕਸੀਨ ਦੇ ਅਸਰ ਦੇ ਜਾਇਜ਼ੇ ਲਈ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਅਜਿਹੇ ਮਰੀਜ਼ਾਂ ਨੂੰ ਵੈਕਸੀਨ ਬੂਸਟਰ ਨਾਲ ਫ਼ਾਇਦਾ ਹੋ ਸਕਦਾ ਹੈ। ਬੂਸਟਰ ਦੇ ਤੌਰ ‘ਤੇ ਕੋਰੋਨਾ ਵੈਕਸੀਨ ਦੀ ਤੀਜੀ ਡੋਜ਼ ਲਾਭਕਾਰੀ ਹੋ ਸਕਦੀ ਹੈ। ਇਹ ਅਧਿਐਨ ਕੈਨੇਡਾ ਦੇ ਸ਼ੋਧਕਰਤਾਵਾਂ ਨੇ ਕੀਤਾ ਹੈ।

ਸ਼ੋਧਕਰਤਾਵਾਂ ਮੁਤਾਬਕ, ਇਹ ਅਧਿਐਨ ਅੰਗ ਟਰਾਂਸਪਲਾਂਟ ਕਰਾਉਣ ਵਾਲੇ ਉਨ੍ਹਾਂ 120 ਮਰੀਜ਼ਾਂ ‘ਤੇ ਕੀਤਾ ਗਿਆ, ਜਿਨ੍ਹਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਸਨ। ਇਨ੍ਹਾਂ ‘ਚੋਂ ਕਈ ਵੀ ਪਹਿਲਾਂ ਕੋਰੋਨਾ ਪੀੜਤ ਨਹੀਂ ਪਾਇਆ ਗਿਆ ਸੀ। ਇਨ੍ਹਾਂ ਪ੍ਰਤੀਭਾਗੀਆਂ ਨੂੰ ਦੋ ਸਮੂਹਾਂ ‘ਚ ਵੰਡ ਕੇ ਅਧਿਐਨ ਕੀਤਾ ਗਿਆ। ਇਕ ਸਮੂਹ ਨੂੰ ਵੈਕਸੀਨ ਦੀ ਤੀਜੀ ਡੋਜ਼ ਲਗਾਈ ਗਈ। ਇਸ ਤੋਂ ਬਾਅਦ ਐਂਟੀਬਾਡੀ ਦੇ ਆਧਾਰ ‘ਤੇ ਪ੍ਰਰੀਖਣ ਕੀਤਾ ਗਿਆ।

 

ਸ਼ੋਧਕਰਤਾਵਾਂ ਨੇ ਉਨ੍ਹਾਂ ਪ੍ਰਤੀਭਾਗੀਆਂ ‘ਚ ਰਿਸਪਾਂਸ ਰੇਟ 55 ਫ਼ੀਸਦੀ ਪਾਇਆ, ਜਿਨ੍ਹਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਲਗਾਈ ਗਈ ਸੀ। ਜਦਕਿ ਵੈਕਸੀਨ ਦੀ ਤੀਜੀ ਡੋਜ਼ ਨਾ ਲੈਣ ਵਾਲੇ ਪ੍ਰਤੀਭਾਗੀਆਂ ‘ਚ ਇਹ ਪ੍ਰਤੀਕਿਰਿਆ ਦਰ ਸਿਰਫ਼ 18 ਫ਼ੀਸਦੀ ਪਾਈ ਗਈ। ਅਧਿਐਨ ਦੇ ਨਤੀਜਿਆਂ ਨੂੰ ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ੋਧਕਰਤਾਵਾਂ ਨੇ ਦੱਸਿਆ ਕਿ ਅੰਗ ਟਰਾਂਸਪਲਾਂਟ ਕਰਨ ਵਾਲੇ ਮਰੀਜ਼ਾਂ ‘ਚ ਵੈਕਸੀਨ ਦੀ ਤੀਜੀ ਡੋਜ਼ ਨਾਲ ਕਾਫ਼ੀ ਹੱਦ ਤਕ ਉੱਚ ਪੱਧਰ ‘ਤੇ ਪ੍ਰਤੀ ਰੱਖਿਆ ਪਾਈ ਗਈ। ਇਹ ਗੱਲ ਦੋਵਾਂ ਸਮੂਹਾਂ ਦੇ ਪ੍ਰਤੀਭਾਗੀਆਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਸਾਹਮਣੇ ਆਈ ਹੈ।

Related posts

World Hand Hygiene Day: ਇਨਫੈਕਸ਼ਨ ਤੋਂ ਬਚਣ ਲਈ ਦਿਨ ‘ਚ ਕਿੰਨ੍ਹੀ ਵਾਰ ਧੋਣੇ ਚਾਹੀਦੇ ਹਨ ਹੱਥ ? ਪੜ੍ਹੋ ਪੂਰੀ ਖ਼ਬਰ

On Punjab

ਨੀਲੀ ਰੌਸ਼ਨੀ ਘਟਾਉਂਦੀ ਹੈ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗ ਦਾ ਖ਼ਤਰਾ

Pritpal Kaur

World No Tobacco Day 2022: ਸਿਰਫ਼ ਕੈਂਸਰ ਹੀ ਨਹੀਂ, ਤੰਬਾਕੂ ਦਾ ਸੇਵਨ ਵੀ ਵਧਾਉਂਦਾ ਹੈ ਇਨ੍ਹਾਂ ਬਿਮਾਰੀਆਂ ਦਾ ਖ਼ਤਰਾ

On Punjab