ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ਨਾਲ ਉੱਥੇ ਦੀ ਰਾਜਧਾਨੀ ਸਮੇਤ ਪੂਰੇ ਦੇਸ਼ ‘ਚ ਕੋਹਰਾਮ ਮਚਿਆ ਹੈ। ਲੋਕ ਤਾਲਿਬਾਨ ਤੋਂ ਜਾਨ ਭਜਾ ਕੇ ਭੱਜ ਰਹੇ ਹਨ। ਕਾਬੁਲ ਹਵਾਈ ਅੱਡੇ ‘ਤੇ ਮਚਿਆ ਕੋਹਰਾਮ ਨਾਲ ਦੁਨੀਆ ਭਰ ਦੇ ਲੋਕ ਹੈਰਾਨ ਹਨ। ਦੂਜੇ ਪਾਸੇ, ਅਫਗਾਨਿਸਤਾਨ ਦੇ 6 ਗੁਰਦੁਆਰਿਆਂ ‘ਚੋਂ ਸਿਰਫ਼ ਇਕ ਗੁਰਦੁਆਰਾ ਸਾਹਿਬ ਖੁਲ੍ਹਾ ਹੋਇਆ ਹੈ। ਇੱਥੇ ਵੀ ਤਾਲਿਬਾਨ ਦੇ ਲੜਾਕੇ ਸੋਮਵਾਰ ਨੂੰ ਪੁੱਜ ਗਏ। ਉਨ੍ਹਾਂ ਇੱਥੇ ਸ਼ਰਨ ਲਈ ਸਿੱਖਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਾਨੀ ਤੌਰ ‘ਤੇ ਕੋਈ ਖ਼ਤਰਾ ਨਹੀਂ ਹੈ। ਬਾਵਜੂਦ ਇਸ ਦੇ ਸਿੱਖਾਂ ਨੂੰ ਉਨ੍ਹਾਂ ਦੇ ਵਾਅਦੇ ‘ਤੇ ਬਿਲਕੁਲ ਭਰੋਸਾ ਨਹੀਂ ਹੈ। ਇੱਥੇ ਫਸੇ ਲੋਕਾਂ ‘ਚ ਲੁਧਿਆਣਾ ‘ਚ ਰਹਿ ਰਹੇ ਅਫਗਾਨੀਸਤਾਨੀਆਂ ਦੇ ਵੀ ਪਰਿਵਾਰਕ ਮੈਂਬਰ ਹਨ।
ਗੁਰਦੁਆਰਾ ਦੇ ਬਾਹਰ ਸਫੇਦ ਝੰਡਾ ਲਹਿਰਾਉਣ ਨੂੰ ਕਿਹਾ
ਹਾਲਾਂਕਿ ਤਾਲਿਬਾਨ ਨੇ ਇਹ ਵੀ ਫੁਰਮਾਨ ਸੁਣਾਇਆ ਕਿ ਗੁਰਦੁਆਰਾ ਸਾਹਿਬ ਦੇ ਬਾਹਰ ਸਫੇਦ ਰੰਗ ਦਾ ਝੰਡਾ ਲਹਿਰਾਇਆ ਜਾਵੇ ਤਾਂ ਜੋ ਤਾਲਿਬਾਨ ਲੜਾਕਿਆਂ ਨੂੰ ਪਤਾ ਚੱਲ ਜਾਵੇ ਕਿ ਸਿੱਖ ਉਨ੍ਹਾਂ ਦੀ ਸ਼ਰਨ ‘ਚ ਹਨ। ਇਸ ਦੇ ਬਾਵਜੂਦ ਸਿੱਖਾਂ ਨੂੰ ਆਪਣੀ ਜਾਨ ਦੀ ਚਿੰਤਾ ਹੈ। ਉਨ੍ਹਾਂ ਨੂੰ ਤਾਲਿਬਾਨ ‘ਤੇ ਭਰੋਸਾ ਨਹੀਂ ਹੈ। ਉੱਥੇ ਰਹਿੰਦਿਆਂ ਸਿੱਖ ਖ਼ੁਦ ਨੂੰ ਅਸੁਰਖਿਅਤ ਮਹਿਸੂਸ ਕਰ ਰਹੇ ਹਨ। ਤਾਲਿਬਾਨ ‘ਤੇ ਯਕੀਨ ਨਾ ਕਰਨ ਦੀ ਗੱਲ ਕਰਦਿਆਂ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਕੈਨੇਡਾ ਜਾਂ ਅਮਰੀਕਾ ‘ਚ ਬੁਲਾ ਲਿਆ ਜਾਵੇ। ਉਨ੍ਹਾਂ ਨੇ ਇੰਟਰਨੈੱਟ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਦਿਆਂ ਅਫਗਾਨਿਸਤਾਨ ਤੋਂ ਬਾਹਰ ਨਿਕਲਣ ‘ਚ ਮਦਦ ਦੀ ਗੁਹਾਰ ਲਾਈ ਹੈ।
ਜਧਾਨੀ ਕਾਬੁਲ ‘ਚ ਫਸੇ ਹਨ 286 ਹਿੰਦੂ-ਸਿੱਖ
ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਿੰਦੂ-ਸਿੱਖਾਂ ਨੇ ਮੰਦਰ ਗੁਰਦੁਆਰਾ ਦੀ ਸ਼ਰਨ ਲਈ ਹੈ। ਇਕੱਲੇ ਕਾਬੁਲ ਦੇ ਗੁਰਦੁਆਰਿਆਂ ‘ਚ ਕਰੀਬ 286 ਹਿੰਦੂ-ਸਿੱਖ ਫਸੇ ਹਨ। ਇਨ੍ਹਾਂ ‘ਚ 24 ਪਰਿਵਾਰ ਲੁਧਿਆਣਾ ‘ਚ ਰਹਿ ਰਹੇ ਅਫਗਾਨਿਸਤਾਨੀਆਂ ਦੇ ਵੀ ਹਨ। ਸਾਰੇ ਹੁਣ ਅਫਗਾਨਿਸਤਾਨ ਤੋਂ ਬਾਹਰ ਨਿਕਲਣਾ ਚਾਹੁੰਦੇ ਹਨ।