PreetNama
ਸਿਹਤ/Health

Alert: ਅਕਤੂਬਰ ’ਚ ਆ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਸਰਕਾਰੀ ਰਿਪੋਰਟਾਂ ਦਾ ਦਾਅਵਾ, ਜਾਣੋ ਬੱਚਿਆਂ ’ਤੇ ਅਸਰ ਹੋਵੇਗਾ ਜਾਂ ਨਹੀਂ

ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਅਤੇ ਇਸ ਦੌਰਾਨ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਹੈ। ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾ ਭਾਵ ਐਨਆਈਡੀਐਮ ਨੇ ਪੀਐਮਓ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਸੌਂਪੀ ਰਿਪੋਰਟ ਵਿਚ ਕਿਹਾ ਹੈ ਕਿ ਅਕਤੂਬਰ ਵਿਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ। ਉਸ ਦੌਰਾਨ ਇਕ ਦਿਨ ਵਿਚ 5 ਲੱਖ ਤਕ ਕੇਸ ਸਾਹਮਣੇ ਆ ਸਕਦੇ ਹਨ। ਹਾਲਾਂਕਿ ਇਸ ਦਾ ਅਸਰ ਇਕ ਮਹੀਨੇ ਤਕ ਹੀ ਰਹੇਗਾ। ਰਿਪੋਰਟ ਮੁਤਾਬਕ ਕੋਰੋਨਾ ਦੀ ਤੀਜਾ ਲਹਿਰ ਦਾ ਬੱਚਿਆਂ ਅਤੇ ਵੱਡਿਆਂ ’ਤੇ ਸਮਾਨ ਰੂਪ ਵਿਚ ਅਸਰ ਹੋਵੇਗਾ। ਰਿਪੋਰਟਾਂ ਮਿਲਣ ਨਾਲ ਹੀ ਸਰਕਾਰ ਅਲਰਟ ਹੋ ਗਈ ਹੈ ਅਤੇ ਜ਼ਰੂਰੀ ਉਪਾਵਾਂ ’ਤੇ ਮੰਥਨ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਸ ਸਥਿਤੀ ਵਿਚ ਦੇਸ਼ ਵਿਚ ਮੈਡੀਕਲ ਸਟਾਫ, ਡਾਕਟਰਾਂ ਨਰਸਾਂ, ਐਂਬੂਲੈਂਸ, ਆਕਸੀਜਨ ਦੇ ਨਾਲ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੀ ਕਿਸ ਤਰ੍ਹਾਂ ਵਿਵਸਥਾ ਕਰਨੀ ਹੋਵੇਗੀ। ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਦੇਸ਼ ਵਿਚ ਹੁਣ ਬੱਚਿਆਂ ਦੇ ਟੀਕਾਕਰਨ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਖਾਸ ਤੌਰ ’ਤੇ ਕੋਵਿਡ ਵਾਰਡ ਬਣਾਏ ਜਾਣ, ਜਿਥੇ ਬੱਚਿਆਂ ਨੂੰ ਵੀ ਰੱਖਿਆ ਜਾ ਸਕੇ। ਰਿਪੋਰਟਾਂ ਮੁਤਾਬਕ, ਚੰਗੀ ਗੱਲ ਇਹ ਹੈ ਕਿ ਕੋਰੋਨਾ ਦੀ ਤੀਜੀ ਲਹਿਰ, ਦੂਜੀ ਲਹਿਰ ਜਿੰਨੀ ਘਾਤਕ ਨਹੀਂ ਹੋਵੇਗੀ।

ਅਕਤੂਬਰ ਵਿਚ ਹੀ ਹਨ ਨਰਾਤੇ ਤੇ ਦੁਸਹਿਰੇ

ਅਕਤੂਬਰ ਮਹੀਨੇ ਤਿਉਹਾਰਾਂ ਦੇ ਲਿਹਾਜ਼ ਵਿਚ ਬਹੁਤ ਅਹਿਮ ਹੈ। ਇਸ ਮਹੀਨੇ ਵਿਚ ਸ਼ਕਤੀ ਦੀ ਅਰਾਧਨਾ ਦਾ ਤਿਉਹਾਰ ਨਰਾਤੇ ਮਨਾਇਆ ਜਾਵੇਗਾ ਅਤੇ ਦੁਸਹਿਰਾ ਵੀ ਇਸ ਸਮੇਂ ਹੈ। ਪੰਚਾਂਗ ਮੁਤਾਬਕ 12 ਅਕਤੂਬਰ ਦੇ ਮਹਾ ਸੱਤਮੀ, 14 ਅਕਤੂੁਬਰ ਨੂੰ ਮਹਾਨੌਮੀ ਅਤੇ 15 ਅਕਤੂਬਰ ਨੂੰ ਦੁਸਹਿਰਾ ਹੈ।ਭਾਵ ਕੋਰੋਨਾ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਇਨ੍ਹਾਂ ਤਿਉਹਾਰਾਂ ’ਤੇ ਪਾਣੀ ਫਿਰ ਜਾਵੇਗਾ।

Related posts

ਭਾਰਤ ‘ਚ ਜਲਦ ਸ਼ੁਰੂ ਹੋ ਸਕਦਾ ਰੂਸ ਦੀ ਵੈਕਸੀਨ ਦਾ ਟ੍ਰਾਇਲ, ਸੰਪਰਕ ‘ਚ ਦੋਵੇਂ ਦੇਸ਼

On Punjab

World Diabetes Day : ਸ਼ੂਗਰ ਤੋਂ ਬਚਾਅ ਲਈ ਅਪਣਾਓ ਸਿਹਤਮੰਦ ਜੀਵਨਸ਼ੈਲੀ

On Punjab

ਦੁਨੀਆ ਦੇ ਦੇਸ਼ਾਂ ‘ਚ ਮਚੀ Merck ਤੇ Pfizer ਦੀ ਕੋਰੋਨਾ ਦਵਾਈ ਖਰੀਦਣ ਦੀ ਹੋੜ, ਹੁਣ ਵੈਕਸੀਨ ਨਹੀਂ ਟੈਬਲੇਟ ਨਾਲ ਹੋਵੇਗਾ ਇਲਾਜ!

On Punjab