ਅਮਰੀਕਾ ਨੇ ਕਾਬੁਲ ਏਅਰਪੋਟ ਤੋਂ ਆਪਣੇ ਸਾਰੇ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ ਹੈ। 30 ਅਗਸਤ ਦੀ ਰਾਤ ਅਮਰੀਕੀ ਫ਼ੌਜੀਆਂ ਦੀ ਆਖਰੀ ਫ਼ੌਜ ਏਅਰਪੋਰਟ ਤੋਂ ਰਵਾਨਾ ਹੋਈ। ਹੁਣ ਕਾਬੁਲ ਏਅਰਪੋਰਟ ਸਣੇ ਪੂਰੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਤਾਲਿਬਾਨ ਨੇ ਫਾਇਰਿੰਗ ਤੇ ਆਤਸ਼ਬਾਜ਼ੀ ਕਰਕੇ ਇਸ ਦਾ ਜਸ਼ਨ ਮਨਾਇਆ। ਅਮਰੀਕਾ ਰੱਖਿਆ ਵਿਭਾਗ ਨੇ ਟਵੀਟ ਕਰਕੇ ਇਸ ਦੀ ਪੁਸ਼ਟੀ ਕੀਤੀ। ਟਵੀਟ ’ਚ ਇਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਗਿਆ, ਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫ਼ੌਜੀ-ਮੇਜਰ ਜਨਰਲ ਕ੍ਰਿਸ ਡੋਨਹੁਯੂ, 30 ਅਗਸਤ ਨੂੰ ਸੀ-17 ਜਹਾਜ਼ ’ਚ ਸਵਾਰ ਹੋਏ, ਜੋ ਕਾਬੁਲ ’ਚ ਅਮਰੀਕੀ ਮਿਸ਼ਨ ਦੇ ਅੰਤ ਦਾ ਪ੍ਰਤੀਕ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ 20 ਸਾਲ ਚੱਲੇ ਇਸ ਯੁੱਧ ਦਾ ਵੀ ਅੰਤ ਹੋ ਗਿਆ।
ਅਮਰੀਕੀ ਫ਼ੌਜ ਦੇ ਕਾਬੁਲ ਏਅਰਪੋਟ ਛੱਡਣ ਤੋਂ ਬਾਅਦ ਤਾਲਿਬਾਨ ਦੇ ਬੁਲਾਰੇ ਨੇ ਏਅਰਪੋਰਟ ’ਤੇ ਪ੍ਰੈੱਸ ਕਾਨਫਰੰਸ ਕੀਤੀ। ਨਾਲ ਹੀ ਤਾਲਿਬਾਨ ਨੇ ਅਮਰੀਕਾ ਦਾ ਸਾਥ ਦਿੱਤਾ ਹੈ ਉਹ ਤਾਲਿਬਾਨ ਦੀ ਕੋਰਟ ’ਚ ਹਾਜ਼ਰ ਹੋਣ। ਜੋ ਹਾਜ਼ਰ ਨਹੀਂ ਹੋਣਗੇ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਸ ਸਬੰਧ ’ਚ ਤਾਲਿਬਾਨ ਨੇ ਕਈ ਲੋਕਾਂ ਦੇ ਘਰ ’ਚ ਵੀ ਨੋਟਿਸ ਭੇਜਿਆ ਹੈ।