PreetNama
ਖਬਰਾਂ/News

ਦੋਵੇਂ ਵੈਕਸੀਨ ਲੈਣ ਤੋਂ ਬਾਅਦ ਵੀ ਫਰਾਹ ਖ਼ਾਨ ਹੋਈ ਕੋਵਿਡ-19 ਪਾਜ਼ੇਟਿਵ, ਬੋਲੀ – ਕਾਲਾ ਟੀਕਾ ਲਗਵਾਉਣਾ ਭੁੱਲ ਗਈ?

 ਬਾਲੀਵੁੱਡ ’ਚ ਇਕ ਵਾਰ ਕੋਵਿਡ-19 ਵਾਇਰਸ ਸਿਰ ਚੁੱਕਣ ਲੱਗਾ ਹੈ। ਵੈਕਸੀਨੇਸ਼ਨ ਦੇ ਜ਼ੋਰਦਾਰ ਅਭਿਆਨ ’ਚ ਹੁਣ ਬਾਲੀਵੁੱਡ Bollywood choreographer ਤੇ ਡਾਇਰੈਕਟਰ ਫਰਾਹ ਖ਼ਾਹ ਦੇ ਕੋਵਿਡ-19 ਪਾਜ਼ੇਟਿਵ ਹੋਣ ਦੀ ਖ਼ਬਰ ਆਈ ਹੈ। ਫ਼ਰਾਹ ਖ਼ਾਹ ਦਾ ਕੋਵਿਡ ਟੈਸਟ ਪਾਜ਼ੇਟਿਵ ਆਉਣ ਨਾਲ ਉਹ ਖ਼ੁਦ ਹੈਰਾਨ ਹਨ, ਕਿਉਂਕਿ ਉਨ੍ਹਾਂ ਦਾ ਡਬਲ ਵੈਕਸੀਨੇਸ਼ਨ ਹੋ ਚੁੱਕਾ ਹੈ। ਫ਼ਰਾਹ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਸੰਪਰਕ ’ਚ ਆਉਣ ਵਾਲੇ ਸਾਰੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਜਲਦ ਹੀ ਠੀਕ ਹੋਣ ਦੀ ਉਮੀਦ ਜਤਾਈ ਹੈ।

ਫਹਾਹ ਨੇ ਇੰਸਟਾ ਸਟੋਰੀ ਕੋਵਿਡ-19 ਪਾਜ਼ੇਟਿਵ ਹੋਣ ਦੀ ਜਾਣਕਾਰੀ ਥੋੜ੍ਹੇ ਮਜਾਕੀਆ ਲਹਿਜ਼ੇ ’ਚ ਦਿੱਤੀ। ਉਨ੍ਹਾਂ ਨੇ ਲਿਖਿਆ – ਮੈਨੂੰ ਹੈਰਾਨੀ ਹੈ ਕਿ ਮੈਂ ਕਾਲਾ ਟੀਕਾ ਨਹੀਂ ਲਗਵਾਇਆ, ਇਸ ਲਈ ਡਬਲ ਵੈਕਸੀਨੇਸ਼ਨ ਕਰਵਾਉਣ ਤੇ ਡਬਲ ਵੈਕਸੀਨ ਲਗਵਾ ਚੁੱਕੇ ਲੋਕਾਂ ਦੇ ਨਾਲ ਕੰਮ ਕਰਨ ਦੇ ਬਾਵਜੂਦ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਹੁਣ ਸਾਰੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਹਿ ਦਿੱਤਾ ਹੈ ਜੋ ਮੇਰੇ ਸੰਪਰਕ ’ਚ ਆਏ ਸੀ।

Related posts

ਭਗਤਾ ਭਾਈ ਇਲਾਕੇ ‘ਚ ਆਏ ਭਾਰੀ ਤੂਫਾਨ ਕਾਰਨ ਕਈ ਇਮਾਰਤਾਂ ਦਾ ਹੋਇਆ ਭਾਰੀ ਨੁਕਸਾਨ

On Punjab

‘ਤੁਰੰਤ ਜਵਾਬ ਦੇਵੇਂ ਦਿੱਲੀ ਸਰਕਾਰ’, ਦੀਵਾਲੀ ‘ਤੇ ਹੋਈ ਆਤਿਸ਼ਬਾਜ਼ੀ ‘ਤੇ ਦਿੱਲੀ CM ਤੇ ਪੁਲਿਸ ਨੂੰ ਸੁਪਰੀਮ ਕੋਰਟ ਦੀ ਫਟਕਾਰ ਸੁਪਰੀਮ ਕੋਰਟ ਨੇ ਇਸ ਸਾਲ ਪਟਾਕਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਨੂੰ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਤੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

On Punjab

‘ਆਦਿਵਾਸੀਆਂ ਨੂੰ ਵੀ ਯੂਨੀਫਾਰਮ ਸਿਵਲ ਕੋਡ ‘ਚ ਰੱਖਿਆ ਜਾਵੇਗਾ !’, ਕੇਂਦਰੀ ਗ੍ਰਹਿ ਮੰਤਰੀ ਨੇ ਕੀਤਾ ਸਪੱਸ਼ਟ ਇਨ੍ਹਾਂ ਮਾਮਲਿਆਂ ਵਿੱਚ ਵਿਆਹ, ਤਲਾਕ, ਵਿਰਾਸਤ ਅਤੇ ਜਾਇਦਾਦ ਦੇ ਅਧਿਕਾਰ ਸ਼ਾਮਲ ਹਨ। UCC ਸਾਰੇ ਨਾਗਰਿਕਾਂ ‘ਤੇ ਬਰਾਬਰ ਲਾਗੂ ਹੋਵੇਗਾ, ਭਾਵੇਂ ਉਨ੍ਹਾਂ ਦੇ ਧਰਮ, ਲਿੰਗ ਜਾਂ ਜਿਨਸੀ ਰੁਝਾਨ ਦੀ ਪਰਵਾਹ ਕੀਤੇ ਬਿਨਾਂ।

On Punjab