ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਕਿਹਾ ਕਿ ਕਾਬੁਲ ’ਚ ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਯੁੱਧਗ੍ਰਸਤ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਅਫਗਾਨ ਸ਼ਰਨਾਰਥੀਆਂ ਲਈ ਪਾਕਿਸਤਾਨ ਕੋਈ ਨਵਾਂ ਕੈਂਪ ਸਥਾਪਤ ਨਹੀਂ ਕਰ ਰਿਹਾ। ਐਤਵਾਰ ਨੂੰ ਤੋਰਖਮ ਸੀਮਾ ਦੇ ਦੌਰੇ ਦੌਰਾਨ ਰਾਸ਼ੀਦ ਨੇ ਕਿਹਾ ਕਿ ਸੀਮਾ ’ਤੇ ਕੋਈ ਅਫਗਾਨ ਸ਼ਰਨਾਰਥੀ ਨਹੀਂ ਹਨ ਤੇ ਸਰਕਾਰ ਨੇ ਇਲਾਕਿਆਂ ’ਚ ਕੋਈ ਕੈਂਪ ਸਥਾਪਤ ਨਹੀਂ ਕੀਤਾ।
ਪਕਿਸਤਾਨ ’ਚ ਪਹਿਲਾਂ ਤੋਂ ਹੀ ਲਗਪਗ 30 ਲੱਖ ਅਫਗਾਨ ਸ਼ਰਨਾਰਥੀ ਹੈ ਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸੀ ਕਿ ਸੀਮਾ ’ਤੇ ਲੋਕ ਇਕੱਠੇ ਹੋ ਕੇ ਪਾਕਿਸਤਾਨ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਅਨੁਸਾਰ ਪਾਕਿਸਤਾਨ ’ਚ ਰਹਿਣ ਵਾਲੇ ਲਗਪਗ ਅੱਧੇ ਸ਼ਰਨਾਰਥੀ ਹਨ, ਕਿਉਂਕਿ ਉਨ੍ਹਾਂ ਨੇ ਦੇਸ਼ ’ਚ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ। ਅਧਿਕਾਰਿਤ ਤੌਰ ’ਤੇ ਲਗਪਗ 1.5 ਮਿਲੀਅਨ ਸ਼ਰਨਾਰਥੀ ਰਜਿਸਟਰਡ ਹਨ ਤੇ ਉਨ੍ਹਾਂ ਦੇ ਕੋਲ ਰਹਿਣ, ਕਾਰੋਬਾਰ ਕਰਨ ਤੇ ਸੀਮਾ ’ਤੇ ਪਾਰ ਜਾਣ ਲਈ ਦਸਤਾਵੇਜ਼ ਹਨ।