42.24 F
New York, US
November 22, 2024
PreetNama
ਸਮਾਜ/Social

ਅਫਗਾਨਿਸਤਾਨ ਦੇ ਨਵੇਂ ਸਿੱਖਿਆ ਮੰਤਰੀ ਬੋਲੇ, PhD ਜਾਂ ਮਾਸਟਰ ਡਿਗਰੀ ਦੀ ਕੋਈ ਵੈਲਿਊ ਨਹੀਂ, ਅਸੀਂ ਵੀ ਉਸ ਦੇ ਬਿਨਾਂ ਇੱਥੇ ਪੁੱਜੇ

ਤਾਲਿਬਾਨ ਦੇ ਅਫਗਾਨਿਸਤਾਨ ‘ਚ ਆਪਣੀ ਅੰਤਰਿਮ ਸਰਕਾਰ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਦੀ ਨਵੀਂ ਸਰਕਾਰ ‘ਚ ਮੁੱਲਾ ਮੁਹਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ ਹੈ ਤੇ ਸ਼ੇਖ਼ ਮੌਲਵੀ ਨੂਰੱਲਾਹ ਮੁਨੀਰ ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਹਨ। ਅਫਗਾਨਿਸਤਾਨ ‘ਚ ਨਵੀਂ ਸਰਕਾਰ ਬਣਨ ਤੋਂ ਬਾਅਦ ਕਈ ਅਹਿਮ ਬਦਲਾਅ ਕੀਤੇ ਗਏ ਹਨ। ਇਨ੍ਹਾਂ ‘ਚ ਜ਼ਿਆਦਾਤਰ ਬਦਲਾਅ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਹਨ। ਇੱਥੇ ਦੇ ਸਕੂਲਾਂ ‘ਚ ਹੁਣ ਜਮਾਤਾਂ ਦੇ ਅੰਦਰ ਮੁੰਡੇ ਤੇ ਕੁੜੀਆਂ ਵੱਖ-ਵੱਖ ਬੈਠਦੇ ਹਨ। ਵਿਚਕਾਰ ‘ਚ ਪਰਦੇ ਰਾਹੀਂ ਜਮਾਤ ਨੂੰ ਵੰਡ ਦਿੱਤਾ ਗਿਆ ਹੈ ਤੇ ਕੁੜੀਆਂ ਦੇ ਸਕੂਲਾਂ ‘ਚ ਸਿਰਫ਼ ਮਹਿਲਾ ਅਧਿਆਪਕਾਂ ਜਾਂ ਬੁਜਰਗ ਅਧਿਆਪਕਾਂ ਨੂੰ ਹੀ ਪੜ੍ਹਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।

ਇਸ ਵਿਚਕਾਰ ਦੇਸ਼ ਦੇ ਸਿੱਖਿਆ ਮੰਤਰੀ ਸ਼ੇਖ ਮੌਲਵੀ ਨੂਰੱਲਾਹ ਮੁਨੀਰ ਨੇ ਕਿਹਾ ਕਿ ਅੱਜ ਦੇ ਸਮੇਂ ‘ਚ PHD ਜਾਂ ਕਿਸੇ ਦੂਜੀ ਮਾਸਟਰ ਡਿਗਰੀ ਦੀ ਵੈਲਿਊ ਨਹੀਂ ਹੈ। ਉਨ੍ਹਾਂ ਕਿਹਾ, ‘ਅੱਜ ਮੁੱਲਾ ਤੇ ਤਾਲਿਬਾਨ ਸਰਕਾਰ ‘ਚ ਹੈ, ਕਿਸੇ ਦੇ ਕੋਲ ਕੋਈ ਡਿਗਰੀ ਨਹੀਂ ਹੈ ਪਰ ਫਿਰ ਵੀ ਮਹਾਨ ਹੈ। ਅਜਿਹੇ ‘ਚ ਅੱਜ ਦੇ ਸਮੇਂ ‘ਚ ਕਿਸੇ ਤਰ੍ਹਾਂ ਦੀ ਪੀਐੱਚਡੀ ਜਾਂ ਮਾਸਟਰ ਡਿਗਰੀ ਦੀ ਲੋੜ ਨਹੀਂ ਹੈ।’

ਅਫਗਾਨਿਸਤਾਨ ‘ਚ ਸ਼ਾਰੀਆ ਕਾਨੂੰਨ ਤਹਿਤ ਹੋਵੇਗੀ ਸਿੱਖਿਆ

ਤਾਲਿਬਾਨ ਦੇ ਅਫਗਾਨਿਸਤਾਨ ‘ਚ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਕਿਹਾ ਹੈ ਕਿ ਦੇਸ਼ ‘ਚ ਇਸਲਾਮਿਕ ਤੇ ਸ਼ਾਰਿਆ ਕਾਨੂੰਨ ਤਹਿਤ ਸਿੱਖਿਆ ਨੂੰ ਵਧਾਵਾ ਦਿੱਤਾ ਜਾਵੇਗਾ। ਇਸ ਨਾਲ ਹੀ ਆਧੁਨਿਕ ਸਿੱਖਿਆ ‘ਤੇ ਵੀ ਜ਼ੋਰ ਦਿੱਤਾ ਜਾਵੇਗਾ। ਦੇਸ਼ ਦੇ ਸਕਾਲਰਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

Related posts

ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ 3.65 ਫ਼ੀਸਦ ਰਹੀ

On Punjab

Western Disturbance ਕਾਰਨ ਹਿਮਾਚਲ ‘ਚ Yellow Weather ਅਲਰਟ ਜਾਰੀ

On Punjab

‘ਆਪ’ ਵਿਧਾਇਕ ਰਾਜਿੰਦਰ ਪਾਲ ਗੌਤਮ ਕਾਂਗਰਸ ’ਚ ਸ਼ਾਮਲ

On Punjab