36.95 F
New York, US
January 10, 2025
PreetNama
ਫਿਲਮ-ਸੰਸਾਰ/Filmy

Shamita Shetty ਤੇ ਰਾਕੇਸ਼ ਬਾਪਤ ‘ਚ ਵਧਦੀਆਂ ਜਾ ਰਹੀਆਂ ਦੂਰੀਆਂ, ਅਦਾਕਾਰਾ ਨੇ ਆਪਣੇ ਕੁਨੈਕਸ਼ਨ ਨੂੰ ਕੱਢੀਆਂ ਗਾਲ੍ਹਾਂ

ਬਿੱਗ ਬੌਸ ਓਟੀਟੀ ਕੰਟੇਸਟੈਂਟ ਰਾਕੇਸ਼ ਬਾਪਤ ਤੇ ਸ਼ਮਿਤਾ ਸ਼ੈੱਟੀ ‘ਚ ਪਿਛਲੇ ਕੁਝ ਦਿਨਾਂ ਤੋਂ ਕਾਫੀਆਂ ਨਜ਼ਦੀਕੀਆਂ ਦੇਖੀਆਂ ਜਾ ਰਹੀਆਂ ਸੀ ਪਰ ਹੁਣ ਦੋਵਾਂ ‘ਚ ਦਰਾਰ ਆਉਣ ਲੱਗੀ ਹੈ। ਰਾਕੇਸ਼ ਤੇ ਸ਼ਮਿਤਾ ‘ਚ ਇਨ੍ਹੀਂ ਦਿਨੀਂ ਕਾਫੀ ਲੜਾਈਆਂ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਦੋਵੇਂ ਇਕ ਦੂਜੇ ਨਾਲ ਗੱਲ ਤਕ ਨਹੀਂ ਕਰ ਰਹੇ। 9 ਸਤੰਬਰ ਨੂੰ ਦਿਖਾਏ ਗਏ ਐਪੀਸੋਡ ‘ਚ ਰਾਕੇਸ਼ ਨੇ ਨੇਹਾ ਭਸੀਨ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਮੈਸੇਜ ਸ਼ਮਿਤਾ ਨੂੰ ਦੇ ਦੇਣ ਕਿ ਉਹ ਇਸ ਲਈ ਸ਼ਮਿਤਾ ਨਾਲ ਗੱਲ ਨਹੀਂ ਕਰ ਰਹੇ ਕਿਉਂ ਕਿ ਉਹ ਉਨ੍ਹਾਂ ਦਾ ਐਨਜਾਇਟੀ ਲੈਵਲ ਨਹੀਂ ਵਧਾਉਣਾ ਚਾਹੁੰਦੇ। ਨੇਹਾ ਜਾ ਕੇ ਸ਼ਮਿਤਾ ਨੂੰ ਰਾਕੇਸ਼ ਦਾ ਮੈਸੇਜ ਦਿੰਦੀ ਹੈ।

ਇਸ ਤੋਂ ਬਾਅਦ ਬਿੱਗ ਬੌਸ ਦਿਵਿਆ ਨੂੰ ਛੱਡ ਕੇ ਸਾਰੇ ਘਰਵਾਲਿਆਂ ਨੂੰ ਟਾਸਕ ਦਿੰਦੇ ਹਨ। ਇਸ ਟਾਸਕ ‘ਚ ਸ਼ਮਿਤਾ ਤੇ ਪ੍ਰਤੀਕ ‘ਚ ਧੱਕਾ ਮੁੱਕੀ ਹੋ ਜਾਂਦੀ ਹੈ ਤੇ ਸ਼ਮਿਤਾ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਬਾਥਰੂਮ ਏਰੀਆ ‘ਚ ਰਾਕੇਸ਼, ਸ਼ਮਿਤਾ ਤੇ ਨੇਹਾ ਨੂੰ ਸਮਝਾਉਂਦੇ ਹਨ ਕਿ ਕੱਲ੍ਹ ਉਹ ਇਸੇ ਸਟ੍ਰੈਂਥ ਦੀ ਗੱਲ ਕਰ ਰਹੇ ਸੀ ਇਸ ਲਈ ਉਨ੍ਹਾਂ ਨੇ ਪ੍ਰਤੀਕ ਨੂੰ ਨਾਮੀਨੇਟ ਕੀਤਾ ਸੀ। ਇਹ ਸੁਣ ਕੇ ਸ਼ਮਿਤਾ ਬੁਰੀ ਤਰ੍ਹਾਂ ਟੁੱਟ ਜਾਂਦੀ ਹੈ ਤੇ ਰਾਕੇਸ਼ ‘ਤੇ ਜ਼ੋਰ-ਜ਼ੋਰ ਨਾਲ ਚੀਖਣ ਲੱਗ ਜਾਂਦੀ ਹੈ। ਸ਼ਮਿਤਾ ਰਾਕੇਸ਼ ਨੂੰ ਕਹਿੰਦੀ ਹੈ ਕਿ ਇਹ ਜਾਣਨ ਦੀ ਬਜਾਏ ਕਿ ਉਨ੍ਹਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ ਉਲਟਾ ਪ੍ਰਤੀਕ ਲਈ ਆਪਣੀ ਗੱਲ ਸਾਬਤ ਕਰਨ ‘ਚ ਲੱਗੇ ਹੋਏੇ ਹਨ। ਇਸ ਤੋਂ ਬਾਅਦ ਰਾਕੇਸ਼ ਪਲਟ ਕੇ ਸ਼ਮਿਤਾ ਨੂੰ ਕਹਿੰਦੇ ਹਨ ਕਿ ਤੂੰ ਹਮੇਸ਼ਾ ਹਰਟ ਰਹਿੰਦੀ ਹੈ, ਜਿਵੇਂ ਤੇਰੇ ਤੋਂ ਇਲਾਵਾ ਇੱਥੇ ਕੋਈ ਹੋਰ ਹਰਟ ਨਹੀਂ ਹੁੰਦਾ। ਇਹ ਸੁਣ ਕੇ ਸ਼ਮਿਤਾ ਤੇ ਭੜਕ ਹੋ ਜਾਂਦੀ ਹੈ ਤੇ ਰਾਕੇਸ਼ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੀ ਹੈ। ਇਸ ਤੋਂ ਰਾਕੇਸ਼ ਉਥੋਂ ਚਲੇ ਜਾਂਦੇ ਹਨ। ਇਸ ਟਾਸਕ ਦੇ ਜੇਤੂ ਹੁੰਦੇ ਹਨ ਪ੍ਰਤੀਕ, ਰਾਕੇਸ਼ ਤੇ ਨੇਹਾ।

ਜ਼ਿਕਰਯੋਗ ਹੈ ਕਿ ਰਾਕੇਸ਼ ਤੇ ਸ਼ਮਿਤਾ ਇਸ਼ਾਰਿਆਂ-ਇਸ਼ਾਰਿਆਂ ‘ਚ ਇਸ ਗੱਲ ਨੂੰ ਕਬੂਲ ਕਰ ਚੁੱਕੇ ਹਨ ਕਿ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਹਨ ਪਰ ਪਿਛਲੇ ਕੁਝ ਦਿਨਾਂ ‘ਚ ਹਰ ਗੱਲ ‘ਤੇ ਲੜਾਈ ਹੁੰਦੀ ਦਿਖ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ‘ਚ ਰਿਸ਼ਤਾ ਬਣਨ ਤੋਂ ਪਹਿਲਾਂ ਟੁੱਟ ਜਾਵੇਗਾ ਜਾਂ ਬਿੱਗ ਬੌਸ ਦੇ ਘਰ ‘ਚ ਫਿਰ ਇਕ ਨਵੀਂ ਲਵ ਸਟੋਰੀ ਜਨਮ ਲਵੇਗੀ।

Related posts

ਕਰਨ ਜੌਹਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰ ਕੀਤਾ ਵੱਡਾ ਐਲਾਨ, ਕੀ ਇਹ ਸਰਕਾਰ ਨੂੰ ਖੁਸ਼ ਕਰਨ ਦੀ ਤਿਆਰੀ?

On Punjab

ਅਦਾਕਾਰਾ ਨੇ ਕੀਤੀ ਡਾਲਫਿਨ ਨਾਲ ਮਸਤੀ, ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ

On Punjab

ਲੌਕਡਾਊਨ ਵਿਚਕਾਰ ਸਰਗੁਣ ਮਹਿਤਾ ਆਪਣੇ ਪੁਰਾਣੇ ਦਿਨਾਂ ਨੂੰ ਕਰ ਰਹੀ ਹੈ ਮਿਸ,ਸ਼ੇਅਰ ਕੀਤਾ ਵੀਡਿੳ

On Punjab