ਕੇਂਦਰੀ ਕੈਬਨਿਟ ਨੇ ਆਟੋ ਸੈਕਟਰ ਨੂੰ ਰਫ਼ਤਾਰ ਦੇਣ, ਉਤਪਾਦਨ ਵਧਾਉਣ ਤੇ ਇਲੈਕਟ੍ਰਿਕ ਵ੍ਹੀਕਲਜ਼ ‘ਤੇ ਖਾਸ ਧਿਆਨ ਦਿੰਦੇ ਹੋਏ 26 ਹਜ਼ਾਰ ਕਰੋੜ ਦੀ ਨਵੀਂ ਪ੍ਰੋਡਕਸ਼ਨ ਲਿੰਕਸ ਇਨਸੈਂਟਿਵ ਸਕੀਮ ਨੂੰ ਅੱਜ ਮਨਜ਼ੂਰੀ ਦੇ ਦਿੱਤੀ ਹੈ।
ਜਾਣਕਾਰੀ ਅਨੁਸਾਰ ਆਟੋ ਪੀਐੱਲਆਈ ਸਕੀਮ ‘ਤੇ ਫ਼ੈਸਲਾ ਲੈਣ ਲਈ ਅੱਜ ਕੈਬਨਿਟ ਦੀ ਬੈਠਕ ਹੋਈ ਜਿਸ ਵਿਚ ਆਟੋ PLI ਸਕੀਮ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਆਟੋ ਕੰਪੋਨੈਂਟ ਬਣਾਉਣ ਵਾਲੀਆਂ ਕੰਪਨੀਆਂ ਲਈ 26 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਮਨਜ਼ੂਰ ਕਰ ਲਿਆ ਗਿਆ ਹੈ। PLI ਸਕੀਮ ਤੋਂ ਇਲਾਵਾ ਅੱਜ ਹੋਈ ਕੈਬਨਿਟ ਦੀ ਬੈਠਕ ‘ਚ ਟੈਲੀਕਾਮ ਸੈਕਟਰ ਲਈ ਵੀ ਰਾਹਤ ਪੈਕੇਜ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦਾ ਫਾਇਦਾ Airtel, Reliance, Jio, Vodafone Idea ਤੇ ਦੂਸਰੇ ਟੈਲੀਕਾਮ ਆਪਰੇਟਰਾਂ ਨੂੰ ਵੀ ਮਿਲੇਗਾ। ਰਾਇਟਰਜ਼ ਦੀ ਰਿਪੋਰਟ ਮੁਤਾਬਕ Vi ਨੂੰ ਇਸ ਐਲਾਨ ਨਾਲ ਸਭ ਤੋਂ ਵੱਧ ਰਾਹਤ ਮਿਲੀ ਹੈ। ਉੱਥੇ ਹੀ ਡਰੋਨ ਨਿਰਮਾਣ ਲਈ 120 ਕਰੋੜ ਰੁਪਏ ਦੀ ਕੇਂਦਰੀ ਕੈਬਨਿਟ ਨੇ PLI ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਸੂਤਰਾਂ ਮੁਤਾਬਕ AGR ਭੁਗਤਾਨ ਲਈ ਮੈਰੋਟੋਰੀਅਮ ਦੇ ਨਾਲਕ ਈ ਤਰ੍ਹਾਂ ਦੀਆਂ ਰਾਹਤ ਟੈਲੀਕਾਮ ਕੰਪਨੀਆਂ ਨੂੰ ਮਿਲੀ ਹੈ।
PLI ਸਕੀਮ ਤਹਿਤ ਇਲੈਕਟ੍ਰਾਨਿਕ ਪਾਵਰ ਸਟੇਅਰਿੰਗ ਸਿਸਟਮ, ਆਟੋਮੈਟਿਕ ਟਰਾਂਸਮਿਸ਼ਨ ਅਸੈਂਬਲ, ਸੈਂਸਰਜ਼, ਸਨਰੂਫਸ, ਸੁਪਰ ਕੈਪੇਸਿਟੇਟਰਜ਼, ਫਰੰਟ ਲਾਈਟਿੰਗ, ਟਾਇਰ ਪ੍ਰੈਸ਼ਰ, ਮੌਨੀਟਰਿੰਗ ਸਿਸਟਮ, ਆਟੋਮੈਟਿਕ ਬ੍ਰੇਕਿੰਗ, ਟਾਇਰ ਪ੍ਰੈਸ਼ਰ ਮੌਨੀਟਰਿੰਗ ਸਿਸਟਮ ਤੇ ਕੋਲਿਜਨ ਵਾਰਨਿੰਗ ਸਿਸਟਮ ਨੂੰ ਸ਼ਾਮਲ ਕੀਤਾ ਹੈ। ਆਟੋ ਸੈਕਟਰ ਲਈ ਇਹ ਪੀਐੱਲਆਈ ਸਕੀਮ ਸਾਲ 2021-22 ਦੇ ਕੇਂਦਰੀ ਬਜਟ ‘ਚ 13 ਸੈਕਟਰਾਂ ਲਈ ਐਲਾਨੀ 1.97 ਲੱਖ ਕਰੋੜ ਦੇ ਓਵਰਆਲ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਦਾ ਹਿੱਸਾ ਹੈ।