ਬਹੁਜਨ ਸਮਾਜ ਪਾਰਟੀ (BSP) ਦੀ ਮੁਖੀ ਮਾਇਆਵਤੀ ਦਾ ਕਾਂਗਰਸ ‘ਤੇ ਜ਼ੋਰਦਾਰ ਹਮਲਾ ਜਾਰੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰ ਕੇ ਮੈਦਾਨ ‘ਚ ਉੱਤਰਨ ਦੀ ਤਿਆਰੀ ‘ਚ ਜੁਟੀ ਮਾਇਆਵਤੀ ਨੇ ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੇ ਕਾਂਗਰਸ ਦੇ ਫ਼ੈਸਲੇ ਨੂੰ ਚੋਣ ਹੱਥਕੰਡਾ ਦੱਸਿਆ।
ਬਸਪਾ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਮੁੱਖ ਮੰਤਰੀ ਬਦਲਣਾ ਕਾਂਗਰਸ ਦਾ ਚੋਣ ਹੱਥਕੰਡਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਾਲੇ ਵੀ ਦਲਿਤਾਂ ਉੱਪਰ ਭਰੋਸਾ ਨਹੀਂ ਹੈ। ਕਾਂਗਰਸ ਨੂੰ ਸਿਰਫ਼ ਮੁਸਬੀਤ ਵੇਲੇ ਹੀ ਦਲਿਤ ਚੇਤੇ ਆਉਂਦੇ ਹਨ। ਪੰਜਾਬ ‘ਚ ਕਾਂਗਰਸ ਮੁਸ਼ਕਲ ‘ਚ ਫਸੀ ਨੂੰ ਦਲਿਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਸੇ ਕਾਰਨ ਪੰਜਾਬ ਦੇ ਦਲਿਤਾਂ ਨੂੰ ਕਾਂਗਰਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਮਾਇਆਵਤੀ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਨੂੰ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਵੀ ਦਿੱਤੀ।