27 ਨਵੰਬਰ, ਫਿਰੋਜ਼ਪੁਰ : ਜ਼ਿਲ੍ਹਾ ਐਕਲੈਟਿਕਸ ਜੋ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਲਗਭਗ ਪਿਛਲੇ 20 ਸਾਲਾਂ ਤੋਂ ਜ਼ਿਲ੍ਹੇ ਵਿਚ ਐਥਲੈਟਿਕਸ ਨੂੰ ਪ੍ਰਫੂਲਿਤ ਕਰਨ ਲਈ ਯਤਨਸ਼ੀਲ ਹੈ ਦੇ ਵੱਲੋਂ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲੇ ਕਰਨ ਦਾ ਉਦੇਸ਼ ਐਥਲੈਟਿਕਸ ਜੋ ਅੰਤਰਰਾਸ਼ਟਰੀ ਪੱਧਰ ਦੀ ਖੇਡ ਹੈ ਵਿਚ ਨੌਜਵਾਨਾਂ ਦਾ ਇਕ ਵਿਸ਼ੇਸ਼ ਇਕੱਠ ਕਰਨਾ ਹੈ। ਜ਼ਿਲ•੍ਹੇ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ ਦਾ ਆਯੋਜਨ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਦੀ ਅਗੁਵਾਈ ਵਿਚ ਸਕੱਤਰ ਸੁਖਚਰਨ ਸਿੰਘ ਬਰਾੜ ਦੀ ਰਹਿਨਨੁਮਾਈ ਹੇਠ ਕਰਵਾਇਆ ਗਿਆ।
ਜਿਸ ਵਿਚ ਅਮਰਜੀਤ ਸਿੰਘ ਅੰਤਰਰਾਸ਼ਟਰੀ ਅਥਲੀਟ ਡਿਪਟੀ ਵਿਚ ਜ਼ਿਲ੍ਹੇ ਦੇ ਲਗਭਗ 250 ਖਿਡਾਰੀਆਂ ਨੇ ਵੱਖ ਵੱਖ ਇਵੈਂਟਸ ਅਤੇ ਗਰੁੱਪਾਂ ਵਿਚ ਭਾਗ ਲਿਆ। ਮੰਚ ਸੰਚਾਲਨ ਦੀ ਭੂਮਿਕਾ ਮਨਜੀਤ ਸਿੰਘ ਖਜ਼ਾਨਚੀ ਵੱਲੋਂ ਨਿਭਾਈ ਗਈ। ਡਾ. ਸੁਰਜੀਤ ਸਿੰਘ ਦੀ ਅਗਵਾਈ ਵਿਚ ਸੁਖਚਰਨ ਸਿੰਘ ਬਰਾੜ ਨੇ ਸਾਂਝੇ ਰੂਪ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਐਥਲੈਟਿਕਸ ਅਤੇ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਮੁੱਖ ਮਹਿਮਾਨ ਨੇ ਕਿਹਾ ਕਿ ਇਸ ਦੇ ਜੇਤੂ ਵਿਦਿਆਰਥੀ ਤ੍ਰਿਪੂਰਾ ਵਿਚ ਅੰਤਰਰਾਸ਼ਟਰੀ ਐਥਲੈਟਿਕਸ ਮੀਟ ਵਿਚ ਭਾਗ ਲੈਣਗੇ।
ਉਨ੍ਹਾਂ ਆਖਿਆ ਕਿ ਖੇਡਾਂ ਜੀਵਨ ਦਾ ਇਕ ਅੰਗ ਹਨ, ਜਿਸ ਤੋਂ ਬਿਨ੍ਹਾਂ ਮਨੁੱਖ ਤੰਦਰੁਸਤ ਅਤੇ ਚੁਸਤ ਫੁਰਤ ਨਹੀਂ ਰਹਿ ਸਕਦਾ। ਨੌਜ਼ਵਾਨ ਐਥਲੈਟਿਕਸ ਕਾਰਨ ਹੀ ਦੇਸ਼ ਦੀ ਮਹੱਤਵਪੂਰਨ ਸੈਨਾ ਵਿਚ ਭਰਤੀ ਹੋ ਕੇ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ। ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਲਗਭਗ 7 ਦੇਸ਼ਾਂ ਵਿਚ ਆਪਣੀ ਖੇਡ ਦਾ ਜੌਹਰ ਦਿਖਾ ਚੁੱਕਾ ਹੈ। ਇਹ ਖੇਡ ਖੇਡਣ ਲਈ ਮਨ ਦੇ ਅੰਦਰੋਂ ਕੁਝ ਕਰਨ ਦੀ ਤਾਂਗ ਹੋਣੀ ਚਾਹੀਦੀ ਹੈ। ਇਹ ਖੇਡ ਅੰਤਰ ਰਾਸ਼ਟਰੀ ਪੱਧਰ ‘ਤੇ ਖੇਡ ਦਾ ਹਿੱਸਾ ਬਣ ਚੁੱਕੀ ਹੈ। ਇਸ ਮੀਟ ਵਿਚ ਲੜਕੇ ਅਤੇ ਲੜਕੀਆਂ ਦੇ ਅੰਡਰ-14, 16, 18 ਅਤੇ 20 ਦੇ 100 ਮੀਟਰ, 200 ਮੀਟਰ, 400 ਮੀਟਰ, 600 ਮੀਟਰ, 800 ਮੀਟਰ, 2000 ਮੀਟਰ, ਲੰਮੀ ਛਾਲ, ਹਾਈ ਜੰਪ, ਡਿਸਕਸ ਅਤੇ ਜੈਵੀਲਿਅਨ ਦੇ ਮੁਕਾਬਲੇ ਕਰਵਾਉਣ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਐਥਲੈਟਿਕਸ ਮੀਟ ਨੂੰ ਮੁਬਾਰਕ ਦਿੰਦਾ ਹੈ ਅਤੇ ਇਸ ਮੀਟ ਨੂੰ ਸਫਲ ਕਰਨ ਲਈ ਸੁਨੀਲ ਸ਼ਰਮਾ ਡੀਐੱਸ, ਹਰਜਿੰਦਰ ਸਿੰਘ, ਸਤਨਾਮ ਸਿੰਘ, ਸੁਦੇਸ਼ ਕੁਮਾਰ, ਅਕਸ਼ ਕੁਮਾਰ, ਸਤਨਾਮ ਸਿੰਘ, ਜਸਵੀਰ ਮਾਨ, ਮਨਪ੍ਰੀਤਮ ਸਿੰਘ, ਸਤਵਿੰਦਰ ਸਿੰਘ, ਬਲਜਿੰਦਰ ਪਾਲ ਸਿੰਘ, ਜਸਵੀਰ ਕੌਰ, ਗੁਰਪ੍ਰੀਤ ਕੌਰ ਅਤੇ ਹੋਰ ਸਾਰੇ ਮੈਂਬਰਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਾ ਹੈ। ਇਸ ਮੌਕੇ ਹਰ ਇਵੈਂਟ ਦੀ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।