ਚੰਗੀ ਅਧਿਐਨ ਦੇ ਨਤੀਜਿਆਂ ਨੂੰ ਜਰਨਲ ਆਫ ਡਵੈੱਲਪਮੈਂਟ ਐਂਡ ਬਿਹੇਵੀਅਰਲ ਪੀਡੀਐਟ੍ਰਿਕਸ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਕੈਨੇਡਾ ਦੀ ਮੌਂਟ੍ਰੀਅਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਹ ਅਧਿਐਨ ਕੀਤਾ ਹੈ। ਅਧਿਐਨ ਮੁਤਾਬਕ, ਸਪੋਰਟਸ ’ਚ ਹਿੱਸਾ ਲੈਣ ਵਾਲੇ ਲਡ਼ਕਿਆਂ ’ਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਖ਼ਤਰਾ ਘੱਟ ਰਹਿੰਦਾ ਹੈ। ਅਜਿਹੇ ਬੱਚੇ ਅੱਲ੍ਹਡ਼ਪੁਣੇ ’ਚ ਸਰੀਰਕ ਤੌਰ ’ਤੇ ਜ਼ਿਆਦਾ ਸਰਗਰਮ ਵੀ ਰਹਿੰਦੇ ਹਨ। ਇਹ ਨਤੀਜਾ 690 ਲੜਕਿਆਂ ਤੇ 748 ਲੜਕੀਆਂ ’ਤੇ ਕੀਤੇ ਗਏ ਇਕ ਅਧਿਐਨ ਦੇ ਆਧਾਰ ’ਤੇ ਕੱਢਿਆ ਗਿਆ ਹੈ। ਪੰਜ ਤੋਂ 12 ਸਾਲ ਦੀ ਉਮਰ ਦੌਰਾਨ ਇਨ੍ਹਾਂ ਦੀਆਂ ਸਰਗਰਮੀਆਂ ’ਤੇ ਗ਼ੌਰ ਕੀਤਾ ਗਿਆ। ਅਧਿਐਨ ਦੀ ਪ੍ਰਮੁੱਖ ਸ਼ੋਧਕਰਤਾ ਮੈਰੀ ਜੋਸ ਹਾਰਬੇਕ ਨੇ ਕਿਹਾ, ‘ਅਸੀਂ ਸਪੋਰਟਸ ’ਚ ਹਿੱਸਾ ਲੈਣ ਵਾਲੇ ਸਕੂਲੀ ਬੱਚਿਆਂ ਤੇ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਵਿਚਕਾਰ ਜੁੜਾਅ ਨੂੰ ਸਪਸ਼ਟ ਕਰਨਾ ਚਾਹੁੰਦੇ ਸੀ। ਅਸੀਂ ਇਹ ਵੀ ਦੇਖਣਾ ਚਾਹੁੰਦੇ ਸੀ ਕਿ ਕੀ ਪੰਜ ਤੋਂ 12 ਸਾਲ ਦੇ ਲੜਕਿਆਂ ਤੇ ਲੜਕੀਆਂ ਨਾਲ ਇਸ ਦਾ ਵੱਖ-ਵੱਖ ਸਬੰਧ ਹੈ ਜਾਂ ਨਹੀਂ?’ ਉਨ੍ਹਾਂ ਦੱਸਿਆ, ‘ਖੇਡਾਂ ’ਚ ਹਿੱਸਾ ਨਾ ਲੈਣ ਵਾਲੇ ਪੰਜ ਸਾਲ ਦੀ ਉਮਰ ਦੇ ਲੜਕਿਆਂ ਨੂੰ ਛੇ ਤੋਂ 10 ਸਾਲ ਦੀ ਉਮਰ ਦੌਰਾਨ ਡਰ, ਨਾਖ਼ੁਸ਼ੀ ਤੇ ਥਕਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’ ਸਿਹਤ ’ਚ ਖੇਡਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਨਿਯਮਿਤ ਤੌਰ ’ਤੇ ਖੇਡਣ ਯਾਨੀ ਸਪੋਰਟਸ ’ਚ ਹਿੱਸਾ ਲੈਣ ਨਾਲ ਮਾਨਸਿਕ ਸਮੱਸਿਆਵਾਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ। ਸਪੋਰਟਸ ’ਚ ਹਿੱਸਾ ਲੈਣ ਨਾਲ ਖ਼ਾਸ ਤੌਰ ’ਤੇ ਬੱਚਿਆਂ ਨੂੰ ਫ਼ਾਇਦਾ ਹੋ ਸਕਦਾ ਹੈ। ਅਧਿਐਨ ਮੁਤਾਬਕ, ਬਚਪਨ ਦੇ ਸ਼ੁਰੂਆਤੀ ਦੌਰ ’ਚ ਸਪੋਰਟਸ ’ਚ ਹਿੱਸਾ ਲੈਣ ਵਾਲੇ ਲੜਕਿਆਂ ਨੂੰ ਜੀਵਨ ’ਚ ਅੱਗੇ ਚੱਲ ਕੇ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਜਿਹੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।