ਪਾਕਿਸਤਾਨ ’ਚ ਸੰਭਾਵਿਤ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾ ਹੋ ਗਈਆਂ ਹਨ। ਸੰਭਾਵਿਤ ਟ੍ਰਾਪੀਕਲ ਚੱਕਰਵਾਤ ਦੇ ਮੱਦੇਨਜ਼ਰ ਕਰਾਚੀ ਤੋਂ ਮੱਛੀਆਂ ਫੜਨ ਵਾਲੀਆਂ ਸਾਰੀਆਂ ਕਿਸ਼ਤੀਆਂ ਨੂੰ ਵਾਪਸ ਬੁਲਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀ ਘੱਟ ਤੋਂ ਘੱਟ 70 ਕਿਸ਼ਤੀਆਂ ਨੂੰ ਟ੍ਰੈਕ ਕਰਨ ’ਚ ਅਸਮਰੱਥ ਹੋਏ ਹਨ। ਸਮਾ ਸਮਾਚਾਰ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਜਲ ਸੈਨਾ, ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ ਅਤੇ ਮਛੇਰੇ ਸਹਿਕਾਰੀ ਕਮੇਟੀ ਨੇ ਕਈ ਨਿਗਰਾਨੀ ਤੇ ਬਚਾਅ ਕੇਂਦਰ ਸਥਾਪਿਤ ਕੀਤੇ ਹਨ।
ਹਿਕਾਰੀ ਸਮਿਤੀ ਦੇ ਪ੍ਰਬੰਧਕ ਨਾਸਿਰ ਬੋਨੇਰੀ ਨੇ ਕਿਹਾ, ‘ਮੌਸਮ ਖ਼ਰਾਬ ਹੋਣ ’ਤੇ ਸਮੁੰਦਰ ’ਚ ਘੱਟ ਤੋਂ ਘੱਟ 165 ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਸਨ ਜੋ ਕਰਾਚੀ ਤਕ ਨਹੀਂ ਪਹੁੰਚ ਪਾਈਆਂ ਸਨ। ਜਿਨ੍ਹਾਂ ਨੂੰ ਪਸਨੀ, ਓਰਮਾਰਾ ਅਤੇ ਬਲੂਚਿਸਤਾਨ ’ਚ ਕਿਤੇ ਹੋਰ ਘਾਟੀਆਂ ’ਤੇ ਰੋਕਿਆ ਗਿਆ ਸੀ। ਇਸੀ ਦੌਰਾਨ, ਅਧਿਕਾਰੀਆਂ ਦੁਆਰਾ ਉੱਚੀਆਂ ਲਹਿਰਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ, ਜਦਕਿ ਖੇਤਰ ’ਚ ਸਮੁੰਦਰ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਪਾਕਿਸਤਾਨ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਅੰਦਰ ਸਿੰਧ-ਮਕਰਾਨ ਤਟ ’ਤੇ ਇਕ ਚੱਕਰਵਾਤੀ ਤੂਫ਼ਾਨ ਵਿਕਸਿਤ ਹੋਣ ਦੀ ਸੰਭਾਵਨਾ ਲਈ ਚਿਤਾਵਨੀ ਜਾਰੀ ਕੀਤੀ ਸੀ।
ਮੌਸਮ ਵਿਭਾਗ ਨੇ ਵੀਰਵਾਰ ਸ਼ਾਮ ਨੂੰ ਜਾਰੀ ਨਵੀਂ ਐਡਵਾਈਜ਼ਰੀ ’ਚ ਕਿਹਾ ਕਿ ਉੱਤਰੀ-ਪੂਰਬੀ ਅਰਬ ਸਾਗਰ ਦੇ ਉੱਪਰ ਦਬਾਅ ਪਿਛਲੇ 12 ਘੰਟਿਆਂ ਦੌਰਾਨ 20 ਕਿਮੀ / ਘੰਟੇ ਦੀ ਗਤੀ ਨਾਲ ਪੱਛਮੀ-ਉੱਤਰ-ਪੱਛਮੀ ਵੱਲ ਵੱਧ ਗਿਆ ਹੈ, ਅਤੇ ਹੁਣ ਇਹ ਵਿਥਕਾਰ 23.0N ਤੇ ਦੇਸ਼ਾਂਤਰ 67.8 ’ਤੇ ਸਥਿਤ ਹੈ। ਜੋ ਕਰਾਚੀ ਤੋਂ ਲਗਪਗ 240 ਕਿਮੀ ਪੂਰਬ-ਦੱਖਣ ਪੂਰਬ ਦੀ ਦੂਰੀ ’ਤੇ ਹੈ। ਜੀਓ ਨਿਊਜ਼ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।