PreetNama
ਸਿਹਤ/Health

ਕੰਪਿਊਟਰ ਤੋਂ ਵੀ ਤੇਜ਼ ਦਿਮਾਗ-ਗੁੱਗਲ਼ :ਬੇਬੇ ਕੁੱਲਵੰਤ ਕੋਰ

ਇੰਟਰਨੈਟ ਦੇ ਿੲਸ ਯੁੱਗ ਵਿੱਚ ਗੁੱਗਲ਼ ਨੂੰ ਹਰ ਸਵਾਲ ਦਾ ਜਵਾਬ ਮੰਨਿਆਂ ਜਾਂਦਾ ਹੈ ਤੇ ਕੰਪਿਊਟਰ ਨੂੰ ਦਿਮਾਗ ਤੋਂ ਵੀ ਤੇਜ਼ ।ਪਰ ਅਸੀਂਇਹ ਭੁੱਲ ਜਾਂਦੇ ਹਾ ਕਿ ਕੰਪਿਊਟਰ,ਗੁੱਗਲ਼ ,ਇਹ ਇੰਟਰਨੈਟ ਸਭ ਮਨੁੱਖੀ  ਦਿਮਾਗ ਦੀ ਹੀ ਦੇਣ ਹਨ ।ਮਨੁੱਖ ਦਾ ਦਿਮਾਗ ਐਨਾ ਤੇਜ਼ ਨਾਹੁੰਦਾ ਤਾਂ ਇਨਾ ਮਸ਼ੀਨਾਂ ਦਿਮਾਗਾ ਯਾਨੀ ਮਸ਼ੀਨਾਂ ਦੀ ਖੋਜ ਕੋਣ ਕਰਦਾ ।

ਭਾਰਤ ਵਿੱਚ ਪ੍ਰਤਿਭਾਵਾਨ ਤੇਜ਼ ਦਿਮਾਗ ਦੀ ਕੋਈ ਕਮੀ ਨਹੀਂ ਹੈ।ਉਦਾਹਰਨ ਹੈ ਕੁੱਲਵੰਤ ਕੋਰ ।ਜੀ ਹਾਂ  ਪੰਜਾਬ ਵਿੱਚ ਜਿਲਾ ਫਤਿਹਗੜ ਦੇਪਿੰਡ ਮਨੈਲਾ ਨਿਵਾਸੀ 55 ਸਾਲਾ ਮਹਿਲਾ ਕੁੱਲਵੰਤ ਕੋਰ ਜੋ ਸਿਰਫ ਚਾਰ ਜਮਾਤ ਪਾਸ ਪਰ ਦਿਮਾਗ ਕੰਪਿਊਟਰ ਤੋਂ ਵੀ ਤੇਜ਼  ਹੈ।ਦੁਨਿਆਭਰ ਦੀ ਜਾਣਕਾਰੀ ਇਹਨਾਂ ਦੇ ਦਿਮਾਗ ਵਿੱਚ ਭਰੀ ਹੋਈ ਹੈ ।ਕੁੱਲਵੰਤ ਕੋਰ ਗੁੱਗਲ਼ ਬੇਬੇ ਦੇ ਨਾ ਨਾਲ ਮਸ਼ਹੂਰ ਹੈ।ਕੁੱਲਵੰਤ ਕੋਰ ਜੀ ਦੇਦੱਸਣ ਮੁਤਾਬਕ ਉਹ ਸਿਰਫ ਚਾਰ ਜਮਾਤ ਪੜੀ ਹੱੈ ਪਰ ਫੇਰ ਵੀ ਉਹਨਾਂ ਨੂੰ ਹਰ ਗਰੰਥ ਦਾ ਗਿਆਨ ਹੈ।ਉਹ ਕੋਈ ਵੀ ਕਿਤਾਬ ਇੱਕ ਵਾਰੀਪੜ ਲੈਣ ਦੁਬਾਰਾ ਪੜਨ ਦੀ ਜ਼ਰੂਰਤ ਨਹੀਂ ਪੈਦੀ ।ਵੱਡੇ ਵੱਡੇ ਵਿਦਵਾਨਾ ਦੁਆਰਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਵੀ ਗੁੱਗਲ਼ ਬੇਬੇ ਝੱਟ-ਪੱਟ ਦਿੰਦੀ ਹੈ ।

ਗੁੱਗਲ਼ ਬੇਬੇ ਦੇ ਦੱਸਣ ਮੁਤਾਬਕ ਉਹਨਾਂ ਦੇ ਪਿਤਾ ਦਾ ਨਾ ਪ੍ਰੀਤਮ ਸਿੰਘ ਸੀ ਤੇ ਕੁੱਲਵੰਤ ਕੋਰ ਦਾ ਬਚਪਨ ਆਗਰਾ ਿਵੱਚ ਬੀਤਿਆ । ਉਂਨਾਂਦੇ ਘਰ ਇੱਕ ਕੱਪੜਾ ਵਪਾਰੀ ਰਾਮ ਲਾਲ ਆਉਂਦਾ ਸੀ ਜੋ ਘੰਟਿਆਂ ਬੱਧੀ ਬੈਠਾ ਧਾਰਮਿਕ ਗੱਲਾਂ ਕਰਦਾ ਰਹਿੰਦਾ। ਕੁੱਲਵੰਤ ਕੋਰ ਦੇ ਦਿਮਾਗਵਿੱਚ ਆਪਣੇ ਪਿਤਾ ਜੀ ਤੇ ਵਪਾਰੀ ਦੀਆ ਗੱਲਾਂ ਅੱਜ ਵੀ ਦਿਮਾਗ ਵਿੱਚ ਵੱਸੀਆ ਹੋਈਆ ਹਨ ।ਗੁੱਗਲ਼ ਬੇਬੇ ਨੂੰ ਅੱਜ ਤੱਕ ਦਾ ਪੰਜਾਬ ਦਾਇਤਹਾਸ ,ਹਿਸਟਰੀ ਆਫ ਇਡਿਆ,ਡਿਸਕਵਰੀ ਆਫ ਿੲੰਡਿਆ,ਡਿਸਕਵਰੀ ਆਫ ਪੰਜਾਬ,ਆਰਿਆਂ ਲੋਕਾਂ ਦਾ ਆਗਮਨ ਤੇਹਮਲੇ,ਯਹੂਦੀ,ਇਸਾਈ,ਮੁਸਲਮਾਨ, ਬੋਧੀ,ਹਿੰਦੂ, ਸਿੱਖ ਆਦਿ ਧਰਮਾਂ ਦੇ ਗੁਰੂ,ਉਂਨਾਂ ਦੇ ਮਾਤਾ ਪਿਤਾ ਅਤੇ ਉਹਨਾਂ ਦੀਆ ਸਿੱਖਿਆਵਾਂ,ਬਾਣੀਆਂ ਸਭ ਮੂੰਹ ਜ਼ਬਾਨੀ ਯਾਦ ਹਨ।

ਗੁੱਗਲ਼ ਬੇਬੇ ਕੁੱਲਵੰਤ ਕੋਰ ਦੀ ਬਾਬਾ ਬੰਦਾ ਸਿੰਘ ਬਹਾਦਰ ਫਾਊਡੇਸ਼ਨ ਸਮਾਰੋਹ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਸਮਾਜ ਸੇਵਕ ਐਸਪੀਸਿੰਘ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਆਰਥਿਕ ਮੱਦਦ ਲਈ ਪੈਨਸ਼ਨ ਲਗਵਾਈ ।ਹੁੱਣ ਉਹ ਗੁੱਗਲ਼ ਬੇਬੇ ਨੂੰਪੰਜਾਬੀ ਯੂਨੀਵਰਸਿਟੀ  ਦੇ ਧਰਮ ਐਿਧਅਨ ਵਿਭਾਗ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ ।।ਰੱਬ ਗੁੱਗਲ਼ ਬੇਬੇ ਨੂੰ ਤਦਰੁੰਸ਼ਤੀ ਬਖਂਸ਼ੇ ਤੇਉਂਨਾਂ ਦੀ ਉਮਰ ਲੰਬੀ ਕਰੇ।

ਪ੍ਰਿਤਪਾਲ ਕੋਰ ਪ੍ਰੀਤ

Related posts

ਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਹੋ ਜਾਣ ਸਾਵਧਾਨ! ਬਣ ਸਕਦਾ ਜ਼ਹਿਰ

On Punjab

ਜਾਣੋ ਅੱਖਾਂ ਦੀ ਰੋਸ਼ਨੀ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਜੈਫਲ ?

On Punjab

Malaria Diet: ਡਾਈਟ ‘ਚ ਸ਼ਾਮਲ ਕਰੋ ਇਨ੍ਹਾਂ 4 ਫੂਡਜ਼ ਨੂੰ, ਹੋ ਸਕੋਗੇ ਜਲਦੀ ਠੀਕ!

On Punjab