PreetNama
ਫਿਲਮ-ਸੰਸਾਰ/Filmy

ਆਰੀਅਨ ਖ਼ਾਨ ਡਰੱਗ ਕੇਸ ‘ਚ ਨਵਾਂ ਮੋੜ, ਗਵਾਹ ਨੇ ਕਿਹਾ – 18 ਕਰੋੜ ‘ਚ ਹੋਈ ਡੀਲ, NCB ਨੇ ਦੋਸ਼ ਨੇ ਦੱਸਿਆ ਬੇਬੁਨਿਆਦ

ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਕਰੂਜ਼ ਡਰੱਗਜ਼ ਪਾਰਟੀ ਕੇਸ (Cruise Drugs Party Case) ਵਿਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਸ਼ਾਹਰੁਖ਼ ਖ਼ਾਨ (Shahrukh Khan) ਦੇ ਬੇਟੇ ਆਰੀਅਨ ਖ਼ਾਨ (Aryan Khan) ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਐੱਨਸੀਬੀ ਦੇ ਗਵਾਹ ਨੇ ਇਸ ਕੇਸ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਖ਼ੁਦ ਨੂੰ ਇਸ ਕੇਸ ਨਾਲ ਜੁੜੇ ਸ਼ਖਸ ਕੇਪੀ ਗੋਸਾਵੀ ਦਾ ਬੌਡੀਗਾਰਡ ਦੱਸੇ ਜਾਣ ਵਾਲੇ ਪ੍ਰਭਾਕਰ ਸੇਲ ਨੇ ਐੱਨਸੀਬੀ ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ,ਤੇ ਗੋਸਾਵੀ ‘ਤੇ ਪੈਸਿਆਂ ਦੀ ਡੀਲ ਦੇ ਦੋਸ਼ ਲਾਏ ਹਨ। ਪ੍ਰਾਈਵੇਟ ਜਾਸੂਸ ਕੇਪੀ ਗੋਸਾਵੀ ਦੀ ਆਰੀਅਨ ਖਾਨ ਨਾਲ ਫੋਟੋ ਵਾਇਰਲ ਹੋਈ ਸੀ। ਮਾਮਲੇ ਵਿਚ ਸਮੀਰ ਵਾਨਖੇੜੇ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਹ ਇਸ ਦਾ ਪੁਖਤਾ ਜਵਾਬ ਬਾਅਦ ਵਿਚ ਦੇਣਗੇ।

ਪ੍ਰਭਾਕਰ ਸੇਲ ਨਾਂ ਦੇ ਇਸ ਗਵਾਹ ਨੇ ਇਕ ਹਲਫ਼ਨਾਮੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੇ ਕਿਸੇ ਸੈਮ ਡਿਸੂਜ਼ਾ ਵਿਚਕਾਰ 18 ਕਰੋੜ ਰੁਪਏ ਦੀ ਡੀਲ ਬਾਰੇ ਸੁਣਿਆ ਸੀ। ਇਸ ‘ਚੋਂ 8 ਕਰੋੜ ਰੁਪਏ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਦਿੱਤੇ ਜਾਣੇ ਸਨ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਕੇਪੀ ਗੋਸਾਵੀ ਤੋਂ ਸੈਮ ਡਿਸੂਜ਼ਾ ਤਕ ਪੈਸੇ ਲਏ ਸਨ।

ਪ੍ਰਭਾਕਰ ਸੇਲ ਉਹ ਵਿਅਕਤੀ ਹੈ ਜਿਸ ਦਾ ਐੱਨਸੀਬੀ ਨੇ 6 ਅਕਤੂਬਰ ਨੂੰ ਜਾਰੀ ਪ੍ਰੈੱਸ ਬਿਆਨ ਵਿਚ ਗਵਾਹ ਵਜੋਂ ਜ਼ਿਕਰ ਕੀਤਾ ਸੀ। ਹੁਣ ਪ੍ਰਭਾਕਰ ਨੇ ਦੋਸ਼ ਲਾਇਆ ਹੈ ਕਿ ਕੇਪੀ ਗੋਸਾਵੀ ਲਾਪਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਡਰ ਹੈ ਕਿ ਕੇਪੀ ਗੋਸਾਵੀ ਦੀ ਜਾਨ ਨੂੰ ਖ਼ਤਰਾ ਹੈ। ਇਸੇ ਲਈ ਉਸ ਨੇ ਇਹ ਹਲਫਨਾਮਾ ਦਾਇਰ ਕੀਤਾ ਹੈ।

Related posts

Vicky Kaushal- Katrina Kaif Wedding: ਵਾਮਿਕਾ ਸਮੇਤ ਵਿਰਾਟ-ਅਨੁਸ਼ਕਾ ਹੋਣਗੇ ਸ਼ਾਮਲ, ਸ਼ਾਹਰੁਖ਼ ਖ਼ਾਨ ਨੂੰ ਨਹੀਂ ਮਿਲਿਆ ਸੱਦਾ

On Punjab

ਭੈਣ ਲਈ ਅਕਸ਼ੇ ਕੁਮਾਰ ਨੇ ਬੁੱਕ ਕੀਤਾ ਹਵਾਈ ਜਹਾਜ਼ !

On Punjab

ਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾ

On Punjab