ਫਿਟਨੈਸ ਫ੍ਰੀਕ ਹੋਣ ਜਾਂ ਖਾਣ-ਪੀਣ ਦੇ ਸ਼ੌਕੀਨ, ਮਸਾਲੇ ਸਾਰਿਆਂ ਨੂੰ ਪਸੰਦ ਹੁੰਦੇ ਹਨ। ਇਹ ਨਾ ਸਿਰਫ਼ ਤੁਹਾਡੇ ਭੋਜਨ ਦਾ ਸਵਾਦ ਵਧਾਉਂਦੇ ਹਨ, ਸਗੋਂ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਐਂਟੀਆਕਸੀਡੈਂਟਸ, ਵਿਟਾਮਿਨਸ ਤੇ ਜ਼ਰੂਰੀ ਖਣਿਜਾਂ ਨਾਲ ਭਰਪੂਰ ਮਸਾਲੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ, ਆਕਸੀਡੇਟਿਵ ਤਣਾਅ ਨੂੰ ਦੂਰ ਕਰਨ ਤੇ ਹੋਰ ਲਾਭਾਂ ਸਮੇਤ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਹਾਲਾਂਕਿ, ਖੋਜ ਅਨੁਸਾਰ ਬਹੁਤ ਸਾਰੇ ਮਸਾਲੇ ਹਨ ਜਿਨ੍ਹਾਂ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਇਹ ਤੁਹਾਡੀ ਉਮਰ ਵਧਾਉਣ ਦਾ ਕੰਮ ਕਰਦੇ ਹਨ ਅਤੇ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਘਟਾਉਂਦੇ ਹਨ।
ਲੰਬੀ ਉਮਰ ਲਈ ਫਾਇਦੇਮੰਦ ਮਸਾਲੇ
ਦਾਲਚੀਨੀ
ਦਾਲਚੀਨੀ ਨੂੰ ਲੰਬੇ ਸਮੇਂ ਤੋਂ ਦਿਲ ਦੀ ਸਿਹਤਯਾਬੀ, ਬਲੱਡ ਸ਼ੂਗਰ, ਸੋਜ਼ਿਸ਼ ਤੇ ਕੈਂਸਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਖੋਜ ਨੇ ਇਸ ਖੁਸ਼ਬੂਦਾਰ ਮਸਾਲੇ ਦੇ ਬਹੁਤ ਸਾਰੇ ਲਾਭਾਂ ਦਾ ਸਮਰਥਨ ਵੀ ਕੀਤਾ ਹੈ। ਖੋਜ ਅਨੁਸਾਰ, ਦਾਲਚੀਨੀ ਦੇ ਅਰਕ ਨੂੰ ਕੈਂਸਰ ਸੈੱਲਾਂ, ਸਿਰ ਤੇ ਗਰਦਨ ਦੇ ਕੈਂਸਰ ਨੂੰ ਰੋਕਣ ਤੇ ਟਿਊਮਰ ਦੇ ਅਕਾਰ ਨੂੰ ਘਟਾਉਣ ‘ਚ ਵੀ ਅਸਰਦਾਰ ਮੰਨਿਆ ਗਿਆ ਹੈ।
ਹਲਦੀ
ਮਾਹਿਰ ਲੰਬੇ ਸਮੇਂ ਤੋਂ ਹਲਦੀ ਦੇ ਔਸ਼ਦੀ ਤੇ ਐਂਟੀ-ਇਨਫਲਾਮੇਟਰੀ ਗੁਣਾਂ ਦੀ ਸ਼ਲਾਘਾ ਕਰਦੇ ਆਏ ਹਨ। ਹਲਦੀ ਦੇ ਇਨ੍ਹਾਂ ਫਾਇਦਿਆਂ ਦਾ ਕਾਰਨ ਇਸ ਵਿੱਚ ਮੌਜੂਦ ਕਰਕਿਊਮਿਨ ਹੈ। ਕਰਕਿਊਮਿਨ ਇੱਕ ਮਿਸ਼ਰਨ ਹੈ ਜੋ ਸਰੀਰ ਵਿੱਚ ਐਂਟੀਆਕਸੀਡੈਂਟ ਗਤੀਵਿਧੀਆਂ ਨੂੰ ਵਧਾਉਂਦਾ ਹੈ, ਕੈਂਸਰ ਦੇ ਜੋਖ਼ਮ ਨੂੰ ਘਟਾਉਂਦਾ ਹੈ ਤੇ ਬੁਢਾਪੇ ਦੀਆਂ ਬਿਮਾਰੀਆਂ ‘ਤੇ ਵੀ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ।
ਰਿਸ਼ੀ ਪੱਤਾ
ਖੋਜ ‘ਚ ਸਾਬਤ ਹੋਇਆ ਹੈ ਕਿ ਰਿਸ਼ੀ ਮਸਾਲਾ ਦਿਮਾਗ ਦੇ ਕੰਮ ਤੇ ਯਾਦਦਾਸ਼ਤ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ ਜਿਸ ਤਰ੍ਹਾਂ ਅਲਜ਼ਾਈਮਰ ਰੋਗ ਪ੍ਰਬੰਧਨ ਵਿੱਚ ਮਦਦ ਮਿਲਦੀ ਹੈ। ਅਧਿਐਨਾਂ ਤੋਂ ਸਾਬਿਤ ਹੋਇਆ ਹੈ ਕਿ ਚਾਰ ਮਹੀਨਿਆਂ ਦੀ ਮਿਆਦ ਲਈ ਰਿਸ਼ੀ ਦੇ ਅਰਕ ਨੂੰ ਖ਼ੁਰਾਕ ‘ਚ ਸ਼ਾਮਲ ਕਰਨ ਨਾਲ ਬੋਧਾਤਮਕ ਸਿਹਤ ‘ਚ ਸੁਧਾਰ ਹੁੰਦਾ ਹੈ ਤੇ ਦਿਲ ਦੀਆਂ ਬਿਮਾਰੀਆਂ ਦੇ ਬਿਹਤਰ ਪ੍ਰਬੰਧਨ ਵਿਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਰਿਸ਼ੀ ਮਸਾਲੇ ਦੇ ਇਹ ਫਾਇਦੇ ਵੀ ਹਨ: