14.72 F
New York, US
December 23, 2024
PreetNama
ਸਮਾਜ/Social

ਲੇਬਰ ਪੇਨ ਦੌਰਾਨ ਸਾਈਕਲ ‘ਤੇ ਹਸਪਤਾਲ ਪਹੁੰਚੀ ਸੰਸਦ ਮੈਂਬਰ, ਇਕ ਘੰਟੇ ‘ਚ ਹੋਈ ਡਲੀਵਰੀ- ਲੋਕ ਕਰ ਰਹੇ ਸਲਾਮ

ਉਹ ਇਸਤਰੀ ਹੈ ਕੁਝ ਵੀ ਕਰ ਸਕਦੀ ਹੈ’, ਬਾਲੀਵੁੱਡ ਫਿਲਮ ‘ਇਸਤਰੀ’ ਦਾ ਇਹ ਇਹ Dialogue ਕਾਫੀ ਬਾਰ ਬਿਲਕੁੱਲ ਸਹੀ ਸਾਬਿਤ ਹੁੰਦਾ ਹੈ। ਦਰਅਸਲ ਔਰਤਾਂ ਨੇ ਕਈ ਵਾਰ ਮੁਸ਼ਕਿਲ ਹਾਲਾਤਾਂ ਵਿਚ ਅਜਿਹਾ ਕੁਝ ਕਰ ਦਿਖਾਇਆ ਹੈ ਜੋ ਪੁਰਸ਼ਾਂ ਦੀ ਸੋਚ ਤੋਂ ਵੀ ਪਰੇ ਹੁੰਦਾ ਹੈ। ਅਜਿਹਾ ਹੀ ਕੁਝ ਨਿਊਜ਼ੀਲੈਂਡ ਵਿਚ ਹੋਇਆ ਹੈ। ਇੱਥੇ ਕੋਈ ਹੋਰ ਨਹੀਂ ਬਲਕਿ ਇਕ ਮਹਿਲਾ ਸੰਸਦ ਮੈਂਬਰ ਨੇ ਜਿਸ ਤਰ੍ਹਾਂ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ ਉਹ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਗਰਭਵਤੀ ਸੰਸਦ ਮੈਂਬਰ ਜੂਲੀ ਐੱਨ ਜੈਂਟਰ (Pregnant MP Julie Ann Genter) ਨੂੰ ਰਾਤ ਦੇ 2 ਵਜੇ ਲੇਬਰ ਪੇਨ ਦੌਰਾਨ ਸਾਈਕਲ ਤੋਂ ਹੀ ਹਸਪਤਾਲ ਦੀ ਦੌੜ ਲਾ ਗਈ ਤੇ ਕਮਾਲ ਦੀ ਗੱਲ ਇਹ ਹੈ ਕਿ ਇਕ ਘੰਟੇ ਦੇ ਅੰਦਰ-ਅੰਦਰ 3.4 ਵਜੇ ਉਨ੍ਹਾਂ ਨੇ ਬੱਚੇ ਨੂੰ ਜਨਮ ਵੀ ਦਿੱਤਾ।

ਜੂਲੀ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਿੱਤੀ। ਸਾਈਕਲ ਰਾਈਡ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੀਆਂ ਕਈ ਤਸਵੀਰਾਂ ਫੇਸਬੁੱਕ ‘ਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ‘ਵੱਡੀ ਖਬਰ! ਅੱਜ ਸਵੇਰੇ 3.04 ਵਜੇ ਸਾਡੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਗਿਆ। ਮੈਂ ਕਦੇ ਸਾਈਕਲ ‘ਤੇ ਆਪਣੇ ਲੇਬਰ ਪੇਨ ਬਾਰੇ ਨਹੀਂ ਸੋਚਿਆ ਸੀ ਪਰ ਇਹ ਹੋਇਆ। ਜਦੋਂ ਅਸੀਂ ਹਸਪਤਾਲ ਲਈ ਰਵਾਨਾ ਹੋਏ ਤਾਂ ਇਹ ਕੋਈ ਬਹੁਤੀ ਮੁਸ਼ਕਲ ਨਹੀਂ ਸੀ ਪਰ ਸਾਨੂੰ ਹਸਪਤਾਲ ਤਕ 2-3 ਮਿੰਟ ਦੀ ਦੂਰੀ ਨੂੰ ਪੂਰਾ ਕਰਨ ਲਈ 10 ਮਿੰਟ ਲੱਗ ਗਏ ਤੇ ਹੁਣ ਸਾਡੇ ਕੋਲ ਇਕ ਪਿਆਰਾ ਤੰਦਰੁਸਤ ਬੱਚਾ ਆਪਣੇ ਪਿਤਾ ਦੀ ਗੋਦ ਵਿਚ ਸੌਂ ਰਿਹਾ ਹੈ, ਅਸੀਂ ਖੁਸ਼ਕਿਸਮਤ ਹਾਂ। ਇੰਨੀ ਚੰਗੀ ਟੀਮ ਹੈ, ਜਿਸ ਕਾਰਨ ਡਲੀਵਰੀ ਜਲਦੀ ਹੋ ਗਈ।

ਜੂਲੀ ਦੀ ਇਸ ਪੋਸਟ ‘ਤੇ ਲੋਕਾਂ ਦੇ ਜ਼ਬਰਦਸਤ ਕਮੈਂਟਸ ਮਿਲ ਰਹੇ ਹਨ। ਕੋਈ ਕਹਿ ਰਿਹਾ ਹੈ- ਯਕੀਨ ਨਹੀਂ ਆਉਂਦਾ ਤਾਂ ਕੋਈ ਕਹਿ ਰਿਹਾ ਹੈ- ਮਾਂ ਨੂੰ ਸਲਾਮ। ਕਈ ਲੋਕਾਂ ਨੇ ਉਨ੍ਹਾਂ ਨੂੰ ਨਵੇਂ ਬੱਚੇ ਲਈ ਵਧਾਈ ਵੀ ਦਿੱਤੀ। ਇਕ ਔਰਤ ਨੇ ਲਿਖਿਆ- ‘ਮੈਂ ਗਰਭ ਅਵਸਥਾ ਦੌਰਾਨ ਕਾਰ ਦੀ ਸੀਟ ਬੈਲਟ ਵੀ ਨਹੀਂ ਲਾ ਸਕਦੀ ਸੀ, ਤੁਸੀਂ ਕਮਾਲ ਹੋ।

Related posts

ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂਆਂ ਦੀ ਹੋਈ ਮੀਟਿੰਗ

On Punjab

PAKISTAN : ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਅੱਗ ਲੱਗਣ ਕਾਰਨ 12 ਬੱਚਿਆਂ ਸਮੇਤ 18 ਦੀ ਮੌਤ

On Punjab

ISRAEL : ਨਿਆਂ ਪ੍ਰਣਾਲੀ ‘ਚ ਬਦਲਾਅ ਦਾ ਵਿਰੋਧ ਕਰਨ ਲਈ PM Netanyahu ਨੇ ਰੱਖਿਆ ਮੰਤਰੀ ਨੂੰ ਹਟਾਇਆ, ਫ਼ੈਸਲੇ ਤੋਂ ਲੋਕ ਨਾਰਾਜ਼

On Punjab