19.08 F
New York, US
December 23, 2024
PreetNama
ਫਿਲਮ-ਸੰਸਾਰ/Filmy

Esha Gupta Birthday: ‘ਗਰੀਬਾਂ ਦੀ ਐਂਜਲੀਨਾ ਜੋਲੀ’ ਕਹੇ ਜਾਣ ‘ਤੇ ਆਉਂਦਾ ਹੈ ਗੁੱਸਾ, ਪ੍ਰੋਡਿਊਸਰ ਨੇ ਕਹੀ ਸੀ ਇਹ ਹੈਰਾਨ ਕਰਨ ਵਾਲੀ ਗੱਲ

ਅੱਜ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਦਾ ਜਨਮਦਿਨ ਹੈ। ਉਸ ਨੇ ਫਿਲਮ ‘ਜੰਨਤ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਈਸ਼ਾ ਗੁਪਤਾ 36 ਸਾਲ ਦੀ ਹੋ ਗਈ ਹੈ। ਉਸਦਾ ਜਨਮ 28 ਨਵੰਬਰ 1985 ਨੂੰ ਦਿੱਲੀ ‘ਚ ਹੋਇਆ ਸੀ। ਈਸ਼ਾ ਗੁਪਤਾ ਨੂੰ ਜਦੋਂ ਪਹਿਲੀ ਵਾਰ ਲੋਕ ਦੇਖਦੇ ਤਾਂ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨਾਲ ਤੁਲਨਾ ਉਸਦੀ ਤੁਲਨਾ ਕੀਤੀ ਜਾਂਦੀ ਸੀ।

ਮਹੇਸ਼ ਭੱਟ ਨੇ ਈਸ਼ਾ ਗੁਪਤਾ ਨੂੰ ਕਿਹਾ ਸੀ ਐਂਜਲੀਨਾ ਜੋਲੀ ਵਰਗਾ

ਈਸ਼ਾ ਗੁਪਤਾ ਨੂੰ ਦੇਖ ਕੇ ਕਈ ਵਾਰ ਲੋਕਾਂ ਨੂੰ ਇਹ ਭੁਲੇਖਾ ਪੈ ਜਾਂਦਾ ਹੈ ਕਿ ਉਹ ਐਂਜਲੀਨਾ ਜੋਲੀ ਵਰਗੀ ਲੱਗਦੀ ਹੈ।ਈਸ਼ਾ ਗੁਪਤਾ ਨੂੰ ਬਾਲੀਵੁੱਡ ਨਿਰਮਾਤਾ ਮਹੇਸ਼ ਭੱਟ ਨੇ ਐਂਜਲੀਨਾ ਜੋਲੀ ਦੱਸਿਆ ਸੀ। ਇਸ ਬਾਰੇ ਜਦੋਂ ਈਸ਼ਾ ਗੁਪਤਾ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘ਮੈਨੂੰ ਅਜਿਹਾ ਬਿਲਕੁਲ ਨਹੀਂ ਲੱਗਦਾ। ਕੁਝ ਸਮਾਂ ਪਹਿਲਾਂ ਮੈਂ ਸਾਡੀ ਫੋਟੋ ਦੇਖੀ ਅਤੇ ਮੈਂ ਸੋਚਿਆ ਕਿ ਠੀਕ ਹੈ, ਕੁਝ ਚੀਜ਼ਾਂ ਇਕੋ ਜਿਹੀਆਂ ਹਨ।” ਈਸ਼ਾ ਗੁਪਤਾ ਦੇ ਅਨੁਸਾਰ, ਉਹ ਆਪਣੀ ਮਾਂ ਵਰਗੀ ਲੱਗਦੀ ਹੈ। ਐਂਜਲੀਨਾ ਜੋਲੀ ਬਾਲੀਵੁੱਡ ਦੀ ਪਸੰਦੀਦਾ ਅਤੇ ਬਹੁਤ ਮਸ਼ਹੂਰ ਅਦਾਕਾਰਾ ਹੈ।

ਗਰੀਬਾਂ ਦੀ ਐਂਜਲੀਨਾ ਜੋਲੀ ਕਹੇ ਜਾਣ ‘ਤੇ ਗੁੱਸਾ ਚੜ੍ਹ ਜਾਂਦਾ ਹੈ

ਐਂਜਲੀਨਾ ਜੋਲੀ ਬਾਰੇ ਦੱਸਦਿਆਂ ਈਸ਼ਾ ਗੁਪਤਾ ਨੇ ਕਿਹਾ ਸੀ, ‘ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਮਾਂ ਵਰਗੀ ਲੱਗਦੀ ਹਾਂ। ਐਂਜਲੀਨਾ ਜੋਲੀ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਪਰ ਮੈਨੂੰ ਗਰੀਬਾਂ ਦੀ ਐਂਜਲੀਨਾ ਜੋਲੀ ਕਹੇ ਜਾਣ ‘ਤੇ ਗੁੱਸਾ ਆਉਂਦਾ ਹੈ।ਗਰੀਬ ਕਿਹਾ ਜਾਂਦਾ ਹੈ। ਮੈਂ ਜੋ ਵੀ ਹਾਂ ਮੇਰੇ ਮਾਤਾ-ਪਿਤਾ ਕਾਰਨ ਹਾਂ। ਈਸ਼ਾ ਗੁਪਤਾ ਨੇ 2007 ਵਿਚ ਮਿਸ ਇੰਡੀਆ ਇੰਟਰਨੈਸ਼ਨਲ ਦਾ ਐਵਾਰਡ ਜਿੱਤਿਆ ਹੈ। ਈਸ਼ਾ ਗੁਪਤਾ ਨੇ ਰੁਸਤਮ,ਬਾਦਸ਼ਾਹੋ ਅਤੇ ਕਮਾਂਡੋ 2 ‘ਚ ਕੰਮ ਕੀਤਾ ਹੈ। ਈਸ਼ਾ ਗੁਪਤਾ ਨੇ ਹਾਲ ਹੀ ‘ਚ ਆਪਣੀ ਟੌਪਲੈੱਸ ਫੋਟੋ ਸ਼ੇਅਰ ਕੀਤੀ ਸੀ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ।

ਈਸ਼ਾ ਗੁਪਤਾ ਨੂੰ ਨਿਰਮਾਤਾ ਨੇ ਕਿਹਾ ਸੀ ਸਮਝੌਤਾ ਕਰਨ ਲਈ

ਈਸ਼ਾ ਗੁਪਤਾ ਨੇ ਇਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਸਨੇ ਬਾਲੀਵੁੱਡ ਦੇ ਇਕ ਵੱਡੇ ਨਿਰਮਾਤਾ ਨੂੰ ਸਮਝੌਤਾ ਕਰਨ ਤੋਂ ਇਨਕਾਰ ਕਰਨ ‘ਤੇ ਉਸ ਨੂੰ ਫਿਲਮ ਤੋਂ ਬਾਹਰ ਕਰ ਦਿੱਤਾ ਸੀ।

Related posts

Neha Kakkar ਨਾਲ ਤਲਾਕ ਦੀਆਂ ਅਫਵਾਹਾਂ ‘ਤੇ ਰੋਹਨਪ੍ਰੀਤ ਸਿੰਘ ਦਾ ਰਿਐਕਸ਼ਨ, ਕਿਹਾ- ‘ਇਹ ਸਾਡੀ ਜ਼ਿੰਦਗੀ ਹੈ, ਆਪਣੇ ਹਿਸਾਬ ਨਾਲ ਜੀਉਂਦੇ ਹਾਂ’ ਫਿਲਮ ਫਰੈਟਰਨਿਟੀ ਤੋਂ ਅਕਸਰ ਜੋੜਿਆਂ ਦੇ ਝਗੜੇ ਅਤੇ ਤਲਾਕ ਦੀਆਂ ਖਬਰਾਂ ਆਉਂਦੀਆਂ ਹਨ। ਇਨ੍ਹਾਂ ‘ਚੋਂ ਕੁਝ ਗੱਲਾਂ ਸੱਚ ਨਿਕਲਦੀਆਂ ਹਨ ਪਰ ਕੁਝ ਸਿਰਫ ਅਫ਼ਵਾਹਾਂ ਹਨ ਜੋ ਹਨੇਰੀ ਦੇ ਝੱਖੜ ਵਾਂਗ ਆਉਂਦੀਆਂ ਹਨ। ਪਿਛਲੇ ਕਈ ਦਿਨਾਂ ਤੋਂ ਨੇਹਾ ਕੱਕੜ (Neha Kakkar) ਅਤੇ ਰੋਹਨਪ੍ਰੀਤ ਸਿੰਘ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਹਨ। ਹੁਣ ਰੋਹਨ ਨੇ ਇਸ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

On Punjab

ਇਸ ਕਾਰਨ ਪਿਛਲੇ 7 ਸਾਲਾਂ ਤੋਂ ਫਿਲਮਾਂ ਤੋਂ ਦੂਰ ਹੈ ਬਿਪਾਸ਼ਾ ਬਾਸੂ, ਦੱਸਿਆ ਕਦੋਂ ਹੋਵੇਗੀ ਵਾਪਸੀ

On Punjab

ਲਤਾ ਮੰਗੇਸ਼ਕਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ 98 ਸਾਲ ਪੁਰਾਣੀ ਇਹ ਤਸਵੀਰ

On Punjab