16.54 F
New York, US
December 22, 2024
PreetNama
ਖਾਸ-ਖਬਰਾਂ/Important News

ਚੀਨ-ਅਮਰੀਕਾ ‘ਚ ਪਰਮਾਣੂ ਹਥਿਆਰਾਂ ਦੀ ਹੋੜ, ਡ੍ਰੈਗਨ ਨਾਲ ਗੱਲਬਾਤ ਦੀ ਪਹਿਲ ਕਰ ਸਕਦਾ ਹੈ ਅਮਰੀਕਾ

ਦੁਨੀਆ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿਚਾਲੇ ਨਾ ਤਾਂ ਕਦੇ ਪ੍ਰਸ਼ਾਂਤ ਖੇਤਰ ’ਚ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਮੁੱਦੇ ’ਤੇ ਗੱਲ ਹੋਈ, ਨਾ ਹੀ ਕਦੇ ਵਿਵਾਦ ਦੀ ਸਥਿਤੀ ’ਚ ਅਮਰੀਕੀ ਉਪ-ਗ੍ਰਹਿਾਂ ਨੂੰ ਨਕਾਰਾ ਕਰਨ ਸਬੰਧੀ ਚੀਨ ਦੇ ਤਜਰਬਿਆਂ ’ਤੇ ਚਰਚਾ। ਚੀਨ ਨੇ ਹਮੇਸ਼ਾ ਹੀ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਸਬੰਧੀ ਅਮਰੀਕੀ ਵਿਚਾਰਾਂ ਨੂੁੰ ਖ਼ਾਰਜ ਕੀਤਾ ਹੈ। ਉਸ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਅਮਰੀਕਾ ਤੇ ਰੂਸ ਕੋਲ ਚੀਨ ਤੋਂ ਪੰਜ ਗੁਣਾ ਜ਼ਿਆਦਾ ਪਰਮਾਣੂ ਹਥਿਆਰ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਨ੍ਹਾਂ ਹਾਲਤਾਂ ’ਚ ਬਦਲਾਅ ਲਿਆਉਣਾ ਚਾਹੁੰਦੇ ਹਨ। ਅਮਰੀਕਾ ਹੁਣ ਚੀਨ ਨਾਲ ਪਰਮਾਣੂ ਸਮਰੱਥਾ ਦੇ ਮੁੱਦੇ ’ਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕੀ ਅਧਿਕਾਰੀ ਦੱਸਦੇ ਹਨ ਕਿ ਬਾਇਡਨ ਤੇ ਉਨ੍ਹਾਂ ਦੇ ਸਹਿਯੋਗੀ ਇਸ ਯੋਜਨਾ ’ਤੇ ਹੌਲੀ ਰਫ਼ਤਾਰ ਨਾਲ ਅਮਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਵਾਰਤਾ ਟਕਰਾਅ ਨਾ ਹੋਣ ਦੇਣ ਦੇ ਮੁੱਦੇ ’ਤੇ ਹੋਵੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਪਰਮਾਣੂ ਰਣਨੀਤੀ ਤੇ ਸਾਈਬਰਸਪੇਸ ’ਤੇ ਹਮਲੇ ਕਾਰਨ ਪੈਦਾ ਹੋਣ ਵਾਲੀ ਅਸਥਿਰਤਾ ’ਤੇ ਚਰਚਾ ਕੀਤੀ ਜਾਵੇ। ਅੰਤ ’ਚ ਕੁਝ ਸਾਲਾਂ ਬਾਅਦ ਦੋਵੇਂ ਦੇਸ਼ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਦੇ ਮੁੱਦੇ ’ਤੇ ਗਲ ਕਰਨ। ਇਸ ਬਾਰੇ ਦੋਵਾਂ ਦੇਸ਼ਾਂ ’ਚ ਰਾਜਨੀਤਿਕ ਤੌਰ ’ਤੇ ਆਸਾਨ ਸੰਧੀ ਹੋ ਸਕਦੀ ਹੈ ਜਾਂ ਅਜਿਹਾ ਕੋਈ ਸਮਝੌਤਾ ਹੋ ਸਕਦਾ ਹੈ ਜਿਸ ਦੇ ਤਹਿਤ ਵਿਵਹਾਰ ਨਾਲ ਆਮ ਨਿਯਮ ਤੈਅ ਕੀਤੇ ਜਾਣ।ਬਾਇਡਨ ਦੇ ਸਹਿਯੋਗੀ ਇਸ ਗੱਲ ਬਾਰੇ ਚਿੰਤਤ ਹਨ ਕਿ ਹਾਈਪਰਸੋਨਿਕ, ਪੁਲਾੜ ਤੇ ਸਾਈਬਰ ਹਥਿਆਰਾਂ ਦੀ ਦੌੜ ਕਾਰਨ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ। ਸ਼ਹਿ-ਮਾਤ ਦੀ ਖ਼ਤਰਨਾਕ ਖੇਡ ਸ਼ੁਰੂ ਹੋਣ ਦਾ ਵੀ ਖ਼ਦਸ਼ਾ ਹੈ। ਡਰ ਹੈ ਕਿ ਠੰਢੀ ਜੰਗ ਦੇ ਪਰਮਾਣੂ ਮੁਕਾਬਲੇ ’ਚ ਪੁਲਾੜ, ਉਪਗ੍ਰਹਿ ਤੇ ਕਮਾਂਡ ਐਂਡ ਕੰਟਰੋਲ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਹਮਲਿਆਂ ’ਚ ਤੇਜ਼ੀ ਆ ਸਕਦੀ ਹੈ। ਤਾਕਤਵਰ ਹੁੰਦਾ ਚੀਨ, ਅਮਰੀਕੀ ਰੱਖਿਆ ਪ੍ਰਣਾਲੀ ’ਚ ਪਰਮਾਣੂ ਹਥਿਆਰਾਂ ਦੀ ਮੌਜੂਦਗੀ ਨੂੰ ਘੱਟ ਕਰਨ ਦੀਆਂ ਬਾਇਡਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਸਕਦਾ ਹੈ। ਇਸੇ ਮਹੀਨੇ ਅਮਰੀਕੀ ਰੱਖਿਆ ਦਫਤਰ ਪੇਂਟਾਗਨ ਨੇ ਦੱਸਿਆ ਸੀ ਕਿ ਚੀਨ ਦੀ ਪਰਮਾਣੂ ਸਮਰੱਥਾ 2030 ਤਕ ਤਿੰਨ ਗੁਣਾ ਹੋ ਕੇ ਇਕ ਹਜ਼ਾਰ ਹਥਿਆਰਾਂ ਤਕ ਪਹੁੰਚ ਸਕਦੀ ਹੈ। ਅਮਰੀਕਾ ਦੀ ਚਿੰਤਾ ਹਥਿਆਰਾਂ ਦੀ ਗਿਣਤੀ ਨਾਲ ਜੁੜੀ ਨਹੀਂ ਹੈ ਬਲਕਿ ਗ਼ੈਰ-ਰਵਾਇਤੀ ਪਰਮਾਣੂ ਹਥਿਆਰਾਂ ਸਬੰਧੀ ਚੀਨ ਦੀ ਸੋਚ ਨਾਲ ਜੁੜੀ ਹੈ।

Related posts

ਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 9 ਦੀ ਮੌਤ, 25 ਜ਼ਖ਼ਮੀ

On Punjab

ਅਮਰੀਕੀ ਰਾਸ਼ਟਰਪਤੀ ਨੂੰ ਕੌਣ ਚੁੱਕਵਾਉਂਦਾ ਹੈ ਸਹੁੰ ਤੇ ਕਦੋਂ ਤੋਂ ਸ਼ੁਰੂ ਹੋਈ ਇਸ ਦੌਰਾਨ ਬਾਈਬਲ ਰੱਖਣ ਦੀ ਪ੍ਰਥਾ

On Punjab

ਪਾਣੀ ਦੀਆਂ ਬੁਛਾੜਾਂ ਨਾਲ ਸਿੱਖਿਆ ਮੰਤਰੀ ਦੀ ਉਤਰੀ ਪੱਗ, ਲੱਗੀਆਂ ਸੱਟਾਂ, ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕੇਂਦਰ ਖ਼ਿਲਾਫ਼ ਕਰ ਰਹੇ ਸਨ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ,ਪਰ ਕੇਂਦਰ ਸਰਕਾਰ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਝੋਨੇ ਦੀ ਖਰੀਦ ਸੁਸਤ ਗਤੀ ਨਾਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਅੰਨ ਭੰਡਾਰ ਭਰਨ ਲਈ ਕੇਂਦਰ ਲਈ ਝੋਨੇ ਦੀ ਖਰੀਦ ਕਰ ਰਹੀ ਹੈ।

On Punjab