PreetNama
ਖੇਡ-ਜਗਤ/Sports News

Asian Para Youth Games 2021 : ਏਸ਼ੀਅਨ ਪੈਰਾ ਯੂਥ ਖੇਡਾਂ ‘ਚ ਭਾਰਤ ਨੇ 12 ਸੋਨ ਸਣੇ ਕੁੱਲ 41 ਤਗਮੇ ਜਿੱਤ ਕੇ ਰਚਿਆ ਇਤਿਹਾਸ

ਏਸ਼ੀਅਨ ਪੈਰਾ ਯੂਥ ਖੇਡਾਂ ਜੋ ਕਿ ਮਿਤੀ 2 ਦਸੰਬਰ ਤੋਂ 6 ਦਸੰਬਰ 2021 ਤੱਕ ਬਹਿਰੀਨ ਦੇਸ਼ ਵਿੱਚ ਚੱਲੀਆਂ, ਅੱਜ ਸਫ਼ਲਤਾ ਪੂਰਵਕ ਸੰਪੰਨ ਹੋਈਆਂ ਹਨ। ਇਹਨਾਂ ਖੇਡਾਂ ਵਿੱਚ ਭਾਰਤ ਦੇ 90 ਤੋਂ ਵੱਧ ਖ਼ਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ।

ਪੰਜਾਬ ਦੇ ਕਰਨਦੀਪ ਕੁਮਾਰ ਨੇ ਲੰਬੀ ਛਾਲ ਵਿੱਚ ਗੋਲਡ ਮੈਡਲ ਅਤੇ ਅਨੰਨਿਆਂ ਬਾਂਸਲ ਨੇ ਸ਼ਾਟਪੁੱਟ ਥਰੋ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ। ਹਰ ਗੋਲਡ ਮੈਡਲ ਜਿੱਤਣ ਉਪਰੰਤ ਬਹਿਰੀਨ ਦੇ ਖੇਡ ਮੈਦਾਨ ਵਿੱਚ ਭਾਰਤ ਦਾ ਰਾਸ਼ਟਰੀ ਗਾਣ (ਜਨ ਮਨ ਗਨ) ਗਾਇਆ ਗਿਆ। ਖੇਡਾਂ ਦੇ ਚਾਰੇ ਦਿਨ ਐਥਲੈਟਿਕਸ, ਸਵਿੰਮਿੰਗ, ਪਾਵਰ ਲਿਫਟਿੰਗ ਅਤੇ ਪੈਰਾ ਬੈਡਮਿੰਟਨ ਵਿੱਚ ਭਾਰਤ ਦੇ ਹੋਣਹਾਰ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਏਸ਼ੀਆ ਦੇ ਮਾਨਚਰਿੱਤਰ ਤੇ ਮੈਡਲ ਜਿੱਤ ਕੇ ਭਾਰਤ ਦੇ ਤਿੰਰਗੇ ਨੂੰ ਏਸ਼ੀਅਨ ਪੈਰਾ ਯੂਥ ਗੇਮਜ਼ ਵਿੱਚ ਲਹਿਰਾਉਣ ਦਾ ਕੰਮ ਕੀਤਾ। ਭਾਰਤ ਦੇ 41 ਖਿਡਾਰੀਆਂ ਨੇ ਮੈਡਲ ਜਿੱਤੇ। ਭਾਰਤੀ ਚੀਫ਼ ਡੇ ਮਿਸ਼ਨ ਵਰਿੰਦਰ ਕੁਮਾਰ ਡਬਾਸ ਅਤੇ ਡਿਪਟੀ ਚੀਫ਼ ਡੇ ਮਿਸ਼ਨ ਜਸਪ੍ਰੀਤ ਸਿੰਘ ਧਾਲੀਵਾਲ ਨੇ ਪੈ੍ਰੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਨੇ ਕੁੱਲ ਐਥਲੈਟਿਕਸ ਵਿੱਚ 22, ਸਵਿੰਮਿੰਗ ਵਿੱਚ 3, ਪਾਵਰ ਲਿਫਟਿੰਗ ਵਿੱਚ 1 ਅਤੇ

ਪੈਰਾ ਬੈਡਮਿੰਟਨ ਵਿੱਚ 15 ਖਿਡਾਰੀਆਂ ਨੇ ਕੁੱਲ 41 ਮੈਡਲ ਜਿੱਤੇ। ਇਸ ਜਿੱਤ ਦੀ ਖੁਸ਼ੀ ਵਿੱਚ ਪੈਰਾ ਓਲੰਪਿਕ ਕਮੇਟੀ ਆਫ਼ ਇੰਡੀਆ ਦੀ ਪ੍ਰਧਾਨ ਦੀਪਾ ਮਲਿਕ, ਸੈਕਟਰੀ ਜਨਰਲ ਗੁਰਸ਼ਰਨ ਸਿੰਘ, ਪੰਜਾਬ ਪੈਰਾ ਸਪੋਰਟਸ ਦੇ ਸਰਪ੍ਰਸਤ ਮਹਿੰਦਰ ਸਿੰਘ ਕੇ.ਪੀ, ਪ੍ਰਧਾਨ ਚਰਨਜੀਤ ਸਿੰਘ ਬਰਾੜ, ਸ਼ਮਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੇਖੋਂ, ਜਸਪ੍ਰੀਤ ਸਿੰਘ ਧਾਲੀਵਾਲ, ਡਾ. ਰਮਨਦੀਪ ਸਿੰਘ, ਦਵਿੰਦਰ ਸਿੰਘ ਟਫ਼ੀ ਬਰਾੜ, ਪ੍ਰਮੋਦ ਧੀਰ, ਜਸਵਿੰਦਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਜਸਇੰਦਰ ਸਿੰਘ, ਅਮਨਦੀਪ ਬਰਾੜ, ਜਗਰੂਪ ਸਿੰਘ, ਜਸਵੰਤ ਸਿੰਘ, ਯਾਦਵਿੰਦਰ ਕੌਰ, ਜਸਪਾਲ ਸਿੰਘ, ਰੀਸ਼ੂ ਗਰਗ ਆਦਿ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ।

Related posts

ਭਾਰਤੀ ਮਹਿਲਾ ਕ੍ਰਿਕਟਰ ਨਾਲ ਹੋਈ ਮੈਚ ਫਿਕਸਿੰਗ ਦੀ ਕੋਸ਼ਿਸ਼, FIR ਦਰਜ

On Punjab

ਬ੍ਰਾਇਨ ਲਾਰਾ ਨੇ ਬੱਲੇਬਾਜ਼ੀ ‘ਚ ਫਿਰ ਦਿਖਾਇਆ ਜਲਵਾ

On Punjab

ਭਾਜਪਾ ਸਾਂਸਦ ਮੈਂਬਰ ਗੌਤਮ ਗੰਭੀਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

On Punjab