ਇਸ ਵਾਰ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ‘ਬਿੱਗ ਬੌਸ’ 15 ਵਿਚ ਆਪਣੇ ਪਤੀ ਰਿਤੇਸ਼ ਨਾਲ ਨਜ਼ਰ ਆ ਰਹੀ ਹੈ। ਰਾਖੀ ਨੇ ਸਾਲ 2018 ‘ਚ ਰਿਤੇਸ਼ ਨਾਲ ਵਿਆਹ ਕੀਤਾ ਸੀ ਪਰ ਇੰਨੇ ਸਾਲਾਂ ਤਕ ਉਸ ਨੇ ਕਿਸੇ ਨੂੰ ਵੀ ਆਪਣੇ ਪਤੀ ਨੂੰ ਨਹੀਂ ਦੇਖਿਆ ਸੀ। ਨਾ ਤਾਂ ਕਿਸੇ ਸ਼ੋਅ ‘ਚ ਤੇ ਨਾ ਹੀ ਸੋਸ਼ਲ ਮੀਡੀਆ ‘ਤੇ… ਅੱਜ ਤਕ ਰਾਖੀ ਦਾ ਪਤੀ ਕਦੇ ਕਿਸੇ ਦੇ ਸਾਹਮਣੇ ਨਹੀਂ ਆਇਆ ਸੀ। ਅਜਿਹੇ ‘ਚ ਲੋਕਾਂ ਨੂੰ ਸ਼ੱਕ ਹੋਣ ਲੱਗਾ ਕਿ ਕੀ ਰਾਖੀ ਨੇ ਅਸਲ ‘ਚ ਵਿਆਹ ਕੀਤਾ ਹੈ ਜਾਂ ਉਹ ਸਿਰਫ ਝੂਠ ਬੋਲ ਰਹੀ ਹੈ ਪਰ ਇਸ ਵਾਰ ਰਾਖੀ ਤੇ ਰਿਤੇਸ਼ ਨੇ ਲੋਕਾਂ ਦੇ ਸ਼ੱਕ ਨੂੰ ਝੂਠਾ ਸਾਬਤ ਕੀਤਾ ਤੇ ‘ਬਿੱਗ ਬੌਸ’ ਵਿਚ ਇਕੱਠੇ ਐਂਟਰੀ ਕਰ ਲਈ। ਹਾਲਾਂਕਿ ਸ਼ੋਅ ‘ਚ ਉਨ੍ਹਾਂ ਨੂੰ ਇਕੱਠੇ ਦੇਖਣ ਤੋਂ ਬਾਅਦ ਵੀ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਰਿਤੇਸ਼ ਹੀ ਰਾਖੀ ਦੇ ਅਸਲੀ ਪਤੀ ਹਨ। ਦੋਵਾਂ ਦਾ ਵਿਆਹ ਅਸਲੀ ਹੈ।
ਸਲਮਾਨ ਖਾਨ ਨੇ ਰਾਖੀ ਤੋਂ ਇਹ ਸਵਾਲ ਵੀ ਪੁੱਛਿਆ ਹੈ ਕਿ ਕੀ ਰਿਤੇਸ਼ ਸੱਚਮੁੱਚ ਉਸ ਦਾ ਅਸਲੀ ਪਤੀ ਹੈ ਜਾਂ ਉਸ ਨੇ ਉਸ ਨੂੰ ਸ਼ੋਅ ਲਈ ਹਾਇਰ ਕੀਤਾ ਹੈ। ਇਸ ਦੌਰਾਨ ਰਾਖੀ ਦੇ ਪਤੀ ਦੀ ਇਕ ਫੋਟੋ ਸਾਹਮਣੇ ਆਈ, ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਵੋਗੇ ਕਿਉਂਕਿ ਇਹ ਫੋਟੋ ਰਾਖੀ ਤੇ ਰਿਤੇਸ਼ ਦੀ ਨਹੀਂ, ਸਗੋਂ ਉਨ੍ਹਾਂ ਦੀ ਅਸਲੀ ਪਤਨੀ ਦੀ ਹੈ। ਜੀ ਹਾਂ, ਰਾਖੀ ਤੇ ਰਿਤੇਸ਼ ਦੇ ਰਿਸ਼ਤੇ ‘ਤੇ ਉੱਠ ਰਹੇ ਸਵਾਲਾਂ ਵਿਚਾਲੇ ਰਿਤੇਸ਼ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਉਹ ਇਕ ਔਰਤ ਤੇ ਬੱਚੇ ਨਾਲ ਮੈਦਾਨ ‘ਚ ਬੈਠੇ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਫੋਟੋ ‘ਚ ਨਜ਼ਰ ਆ ਰਹੀ ਔਰਤ ਰਿਤੇਸ਼ ਦੀ ਅਸਲੀ ਪਤਨੀ ਹੈ। ਇਸ ਫੋਟੋ ‘ਤੇ ਕਮੈਂਟ ਕਰਕੇ ਲੋਕ ਰਾਖੀ ਅਤੇ ਰਿਤੇਸ਼ ਦਾ ਮਜ਼ਾਕ ਵੀ ਉਡਾ ਰਹੇ ਹਨ
ਜਿਵੇਂ ਕਿ ਹੁਣ ਦੇਖਿਆ ਜਾ ਸਕਦਾ ਹੈ, ਬਿੱਗ ਬੌਸ ਬਾਰੇ ਸਭ ਤੋਂ ਸਹੀ ਜਾਣਕਾਰੀ ਦੇਣ ਵਾਲੇ ਪੇਜ ਮਿਸਟਰ ਖਬਰੀ ਨੇ ਇਸ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਐਕਸਕਲੂਸਿਵ ਵਜੋਂ ਸਾਂਝਾ ਕੀਤਾ ਹੈ। ਹਾਲਾਂਕਿ ਅਸੀਂ ਇਸ ਫੋਟੋ ਦੀ ਪ੍ਰਮਾਣਿਕਤਾ ਨੂੰ ਲੈ ਕੇ ਕੋਈ ਦਾਅਵਾ ਨਹੀਂ ਕਰਦੇ ਪਰ ਖਬਰੀ ਦੀ ਪੋਸਟ ਦੇ ਮੁਤਾਬਕ ਇਹ ਰਾਖੀ ਨਹੀਂ ਸਗੋਂ ਇਹ ਔਰਤ ਰਿਤੇਸ਼ ਦੀ ਅਸਲੀ ਪਤਨੀ ਹੈ।