PreetNama
ਰਾਜਨੀਤੀ/Politics

ਅਮਰੀਕੀਆਂ ਨਾਲ ਧੋਖਾਧੜੀ ’ਚ ਦੋ ਭਾਰਤੀਆਂ ਨੂੰ ਜੇਲ੍ਹ, ਕਰੀਬ ਸਾਢੇ 4 ਕਰੋੜ ਰੁਪਏ ਦਾ ਹੈ ਮਾਮਲਾ

ਅਮਰੀਕਾ ਦੀ ਇਕ ਅਦਾਲਤ ਨੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਇਕ ਮਾਮਲੇ ’ਚ ਦੋ ਭਾਰਤੀਆਂ ਨੂੰ 27 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਵਾਂ ’ਤੇ ਛੇ ਲੱਖ ਡਾਲਰ (ਕਰੀਬ ਸਾਢੇ ਚਾਰ ਕਰੋੜ ਰੁਪਏ) ਦੀ ਧੋਖਾਧੜੀ ਕਰਨ ਦਾ ਦੋਸ਼ ਸੀ।

ਨਿਊਜਰਸੀ ਦੀ ਸੰਘੀ ਅਦਾਲਤ ਦੇ ਜ਼ਿਲ੍ਹਾ ਜੱਜ ਜੋਸਫ ਰੋਡਿ੍ਰਗੇਜ ਨੇ ਜੀਸ਼ਾਨ ਖ਼ਾਨ (22) ਤੇ ਮਾਜ ਅਹਿਮਦ ਸ਼ਮਸੀ (24) ਨੂੰ ਮੰਗਲਵਾਰ ਨੂੰ ਸਜ਼ਾ ਸੁਣਾਈ। ਦੋਵਾਂ ਨੂੰ ਵਾਇਰ ਧੋਖਾਧੜੀ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਸੀ। ਕਾਰਜਕਾਰਨੀ ਅਟਾਰਨੀ ਰੇਚੇਲ ਹੋਨਿੰਗ ਨੇ ਦੱਸਿਆ ਕਿ ਸ਼ਮਸੀ ਤੇ ਜੀਸ਼ਾਨ ’ਤੇ 19 ਲੋਕਾਂ ਤੋਂ ਵਾਇਰ ਟ੍ਰਾਂਸਫਰ ਜ਼ਰੀਏ 6,18,000 ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਤੈਅ ਕੀਤੇ ਗਏ ਸਨ। ਵਾਇਰ ਟ੍ਰਾਂਸਫਰ, ਬੈਂਕ ਟ੍ਰਾਂਸਫਰ ਜਾਂ ਕ੍ਰੈਡਿਟ ਟ੍ਰਾਂਸਫਰ ਵਿਅਕਤੀ ਜਾਂ ਸੰਸਥਾ ਦੇ ਦੂਜੇ ਵਿਅਕਤੀ ਨੂੰ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਦਾ ਤਰੀਕਾ ਹੈ। ਅਦਾਲਤੀ ਦਸਤਾਵੇਜ਼ ਮੁਤਾਬਕ ਭਾਰਤ ’ਚ ਕੁਝ ਕਾਲ ਸੈਂਟਰਾਂ ਦੀ ਵਰਤੋਂ ਕਰਕੇ ਅਮਰੀਕੀ ਨਾਗਰਿਕਾਂ ਨੂੰ ਖ਼ਾਸ ਕਰ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਆਟੋਮੇਟਿਡ ਕਾਲ ਜ਼ਰੀਏ ਪੀੜਤ ਨਾਲ ਸੰਪਰਕ ਕਰ ਕੇ ਠੱਗੀ ਕੀਤੀ ਜਾਂਦੀ ਸੀ।

Related posts

ਪੁਲਾੜ ਡੌਕਿੰਗ ਪ੍ਰਯੋਗ: ਸਬੰਧਤ ਪੁਲਾੜ ਯਾਨ ਸਫਲਤਾਪੂਰਵਕ ਵੱਖ ਹੋਏ

On Punjab

ਭਾਜਪਾ ਖ਼ਿਲਾਫ਼ ਮੋਰਚਾ ਵਿੱਢਣ ਲਈ ਰਾਹੁਲ ਤੇ ਸੀਪੀਆਈ ਨੇਤਾਵਾਂ ਨੂੰ ਮਿਲੇ ਚੰਦਰਬਾਬੂ, ਕਰਨਗੇ ਵੱਡਾ ਧਮਾਕਾ

On Punjab

ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧ ’ਚ ਸਪੱਸ਼ਟਤਾ ਨਹੀਂ, ਸਰਕਾਰ ਚਰਚਾ ਲਈ ਤਿਆਰ : ਨਰੇਂਦਰ ਸਿੰਘ ਤੋਮਰ

On Punjab