63.68 F
New York, US
September 8, 2024
PreetNama
ਸਿਹਤ/Health

ਜੇਕਰ ਤੁਸੀਂ ਵੀ ਸਰਦੀਆਂ ’ਚ ਗਠੀਏ ਦੇ ਦਰਦ ਤੋਂ ਹੋ ਜਾਂਦੇ ਹੋ ਪਰੇਸ਼ਾਨ ਤਾਂ ਘਬਰਾਉਣ ਦੀ ਨਹੀਂ ਲੋੜ, ਡਾਈਟ ’ਚ ਸ਼ਾਮਿਲ ਕਰੋਗੇ ਇਹ ਪੰਜ ਚੀਜ਼ਾਂ

ਸਰਦੀਆਂ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਸਰੀਰ ਨੂੰ ਜ਼ਰੂਰੀ ਅੰਗਾਂ ਨੂੰ ਗਰਮ ਰੱਖਣ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ। ਜੇਕਰ ਸਰੀਰ ਨੂੰ ਪੂਰੀ ਊਰਜਾ ਨਹੀਂ ਮਿਲਦੀ ਤਾਂ ਇਹ ਸਮੱਸਿਆ ਬਣ ਸਕਦੀ ਹੈ। ਸਰੀਰ ਨੂੰ ਪੂਰੀ ਊਰਜਾ ਨਾ ਮਿਲਣ ਕਾਰਨ ਹੱਥਾਂ-ਪੈਰਾਂ ਨੂੰ ਬਹੁਤ ਠੰਢ ਮਹਿਸੂਸ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਇਨ੍ਹਾਂ ਸਭ ਦੇ ਕਾਰਨ ਕਾਫੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ, ਉਹ ਵੀ ਸਰਦੀਆਂ ‘ਚ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋਣ ਲੱਗਦੇ ਹਨ। ਇਸ ਹਾਲਤ ਵਿੱਚ ਹੱਥਾਂ ਦੀਆਂ ਉਂਗਲਾਂ ਸੁੱਜਣ ਲੱਗਦੀਆਂ ਹਨ।

ਤੁਸੀਂ ਗਠੀਏ ਦੀਆਂ ਦਵਾਈਆਂ ਜ਼ਰੂਰ ਲੈ ਰਹੇ ਹੋਵੋਗੇ ਪਰ ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੀ ਖੁਰਾਕ ‘ਚ ਕੁਝ ਬਦਲਾਅ ਕਰੋਗੇ ਤਾਂ ਤੁਹਾਨੂੰ ਜੋੜਾਂ ਦੇ ਦਰਦ ‘ਚ ਕਾਫੀ ਰਾਹਤ ਮਿਲੇਗੀ। ਖਾਸ ਤੌਰ ‘ਤੇ ਜੇਕਰ ਗਠੀਆ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ, ਤਾਂ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲਣ ਨਾਲ ਬਹੁਤ ਮਦਦ ਮਿਲੇਗੀ। ਆਓ ਜਾਣਦੇ ਹਾਂ ਉਹ ਕਿਹੜੇ ਫੂਡਸ ਹਨ ਜੋ ਤੁਹਾਡੇ ਜੋੜਾਂ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦੇ ਹਨ।

ਹਲਦੀ

ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਹਲਦੀ ਵਿੱਚ ਕਰਕਿਊਮਿਨ ਨਾਮ ਦਾ ਇੱਕ ਰਸਾਇਣ ਪਾਇਆ ਜਾਂਦਾ ਹੈ, ਜਿਸ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਜੋੜਾਂ ਦੇ ਵਿਚਕਾਰ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਗਠੀਏ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਪਾਲਕ

ਸਰਦੀਆਂ ਵਿੱਚ ਹਰ ਕਿਸੇ ਨੂੰ ਹਰੀਆਂ ਸਬਜ਼ੀਆਂ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ, ਖਾਸ ਕਰਕੇ ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ। ਖਾਸ ਤੌਰ ‘ਤੇ ਪਾਲਕ ਦਾ ਭਰਪੂਰ ਸੇਵਨ ਕਰੋ, ਇਸ ਨੂੰ ਸੁਪਰਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਦੋ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ, ਨਿਓਕਸੈਂਥਿਨ ਅਤੇ ਵਾਈਓਲੈਕਸੈਂਥਿਨ (neoxanthin and violaxanthin), ਜਿਨ੍ਹਾਂ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਅਸਥਮਾ, ਗਠੀਆ ਅਤੇ ਇੱਥੋਂ ਤੱਕ ਕਿ ਮਾਈਗ੍ਰੇਨ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।

ਦੁੱਧ ਤੇ ਅੰਡੇ

ਜੇਕਰ ਤੁਸੀਂ ਜੋੜਾਂ ਦੇ ਦਰਦ ਤੋਂ ਪੀੜਤ ਹੋ ਤਾਂ ਖੁਰਾਕ ‘ਚ ਦੁੱਧ ਅਤੇ ਅੰਡੇ ਜ਼ਰੂਰ ਸ਼ਾਮਲ ਕਰੋ। ਦਰਅਸਲ, ਸਰਦੀਆਂ ਵਿੱਚ ਸਰੀਰ ਵਿੱਚ ਵਿਟਾਮਿਨ ਡੀ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਾਰਨ ਸਰੀਰ ਅਤੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਪੂਰਾ ਕਰਨ ਲਈ ਤੁਹਾਨੂੰ ਸੂਰਜ ਦੀ ਰੌਸ਼ਨੀ ਤੋਂ ਇਲਾਵਾ ਭੋਜਨ ‘ਚ ਦੁੱਧ, ਦਹੀਂ ਅਤੇ ਅੰਡੇ ਦਾ ਸੇਵਨ ਕਰਨਾ ਚਾਹੀਦਾ ਹੈ।

ਲਸਣ

ਲਸਣ ਇੱਕ ਐਂਟੀ-ਇੰਫਲੇਮੈਂਟਰੀ ਖਾਦ ਪਦਾਰਥ ਵੀ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ ਦੇ ਦਰਦ ਤੋਂ ਕੁਝ ਰਾਹਤ ਮਿਲਦੀ ਹੈ।

ਬਦਾਮ

ਬਦਾਮ ਵਿੱਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸੋਜ ਨੂੰ ਘੱਟ ਕਰਦਾ ਹੈ। ਇਸ ਲਈ ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਸਰਦੀਆਂ ਵਿੱਚ ਬਦਾਮ ਸਰੀਰ ਨੂੰ ਅੰਦਰੋਂ ਗਰਮ ਰੱਖਣ ਦਾ ਕੰਮ ਵੀ ਕਰਦਾ ਹੈ।

Related posts

ਬ੍ਰੇਕਅੱਪ ਦਾ ਤੁਹਾਡੇ ਸ਼ਰੀਰ ‘ਤੇ ਹੁੰਦਾ ਅਜਿਹਾ ਅਸਰ, ਅੱਜ ਹੀ ਹੋ ਜਾਓ ਸਾਵਧਾਨ

On Punjab

Hearing Loss: ਇਹ ਆਦਤਾਂ ਤੁਹਾਡੀ ਸੁਣਨ ਦੀ ਸਮਰੱਥਾ ਨੂੰ ਕਰ ਸਕਦੀਆਂ ਹਨ ਪ੍ਰਭਾਵਿਤ

On Punjab

Gastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿਣ ਵਾਲਿਆਂ ਲਈ ਇਹ 4 ਚੀਜ਼ਾਂ ਹਨ ਰਾਮਬਾਣ

On Punjab