61.2 F
New York, US
September 8, 2024
PreetNama
ਖੇਡ-ਜਗਤ/Sports News

ਸੀਨੀਅਰ ਮਹਿਲਾ ਹਾਕੀ ਕੈਂਪ 60 ਖਿਡਾਰਨਾਂ ਦੇ ਨਾਲ ਸ਼ੁਰੂ, ਆਉਣ ਵਾਲੇ ਸਮੇਂ ‘ਚ ਹੋਣਗੇ ਕਈ ਟੂਰਨਾਮੈਂਟ

ਬੈਂਗਲੁਰੂ ਸਥਿਤ ਭਾਰਤੀ ਖੇਡ ਅਥਾਰਟੀ (ਸਾਈ) ਦੇ ਦੱਖਣੀ ਕੇਂਦਰ ’ਚ ਸੋਮਵਾਰ ਨੂੰ ਸੀਨੀਅਰ ਮਹਿਲਾ ਰਾਸ਼ਟਰੀ ਹਾਕੀ ਕੈਂਪ ਸ਼ੁਰੂ ਹੋਇਆ, ਜਿਸ ’ਚ 60 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਖਿਡਾਰੀਆਂ ਦੀ ਚੋਣ ਹਾਲ ’ਚ ਸੰਪੰਨ 11ਵੀਂ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ, ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ 60 ਮੈਂਬਰੀ ਸੂਚੀ ’ਚ ਸੀਨੀਅਰ ਮਹਿਲਾ ਕੋਰ ਸਮੂਹ ਦੀ ਖਿਡਾਰਨ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਬਰਕਰਾਰ ਰੱਖਿਆ ਗਿਆ ਹੈ। ਜੂਨੀਅਰ ਮਹਿਲਾ ਟੀਮ ਵੱਲੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਵੀ ਇਸ ਸੂਚੀ ’ਚ ਥਾਂ ਮਿਲੀ ਹੈ, ਜਿਸ ਨਾਲ ਅਗਲੇ ਸਾਲ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਦੀਆਂ ਤਿਆਰੀਆਂ ਨਾਲ ਪਹਿਲੇ 33 ਖਿਡਾਰੀਆਂ ਤਕ ਸੀਮਤ ਕੀਤਾ ਜਾਵੇਗਾ। ਮਹਿਲਾ ਟੀਮ ਦੀ ਮੁੱਖ ਕੋਚ ਜਾਨੇਕਾ ਸ਼ੋਪਮੈਨ ਨੇ ਕਿਹਾ ਕਿ ਖਿਡਾਰੀਆਂ ਦੀ ਚੋਣ ਸੀਨੀਅਰ ਤੇ ਜੂਨੀਅਰ ਮਹਿਲਾ ਅੰਤਰਰਾਸ਼ਟਰੀ ਟੂਰਨਾਮੈਂਟ ਤੋਂ ਇਲਾਵਾ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2021, ਪਹਿਲੀ ਸੀਨੀਅਰ ਮਹਿਲਾ ਅੰਤਰ ਵਿਭਾਗ ਰਾਸ਼ਟਰੀ ਚੈਂਪੀਅਨਸ਼ਿਪ 2021 ਤੇ ਹਾਕੀ ਇੰਡੀਆ ਤੋਂ ਮਨਜ਼ੂਰ ਹੋਰ ਘਰੇਲੂ ਮੁਕਾਬਲਿਆਂ ’ਚ ਪ੍ਰਦਰਸ਼ਨ ਦੇ ਆਧਾਰ ’ਤੇ ਕੀਤਾ ਗਿਆ ਹੈ। ਸੀਨੀਅਰ ਮਹਿਲਾ ਕੋਰ ਸੰਭਾਵਿਤ ਖਿਡਾਰਨਾਂ ’ਚ ਸ਼ਾਮਲ ਰਹੀ ਜ਼ਿਆਦਾਤਰ 33 ਖਿਡਾਰਨਾਂ ਨੂੰ ਇਸ ਸੂਚੀ ’ਚ ਥਾਂ ਮਿਲੀ ਹੈ ਪਰ ਉਨ੍ਹਾਂ ਨੂੰ ਪਤਾ ਹੈ ਕਿ ਟਰਾਇਲ ਦੌਰਾਨ ਉਨ੍ਹਾਂ ਨੂੰ ਆਪਣੀ ਸਮਰੱਥਾ ਸਾਬਿਤ ਕਰਨੀ ਹੋਵੇਗੀ, ਜਿਸ ਨਾਲ ਪੱਕਾ ਹੋਵੇ ਕਿ ਉਨ੍ਹਾਂ ਨੂੰ 33 ਖਿਡਾਰੀਆਂ ਦੀ ਅੰਤਿਮ ਸੂਚੀ ’ਚ ਥਾਂ ਮਿਲੇ। ਅਗਲੇ ਸਾਲ ਏਸ਼ੀਆ ਕੱਪ ਤੇ ਮਹੱਤਵਪੂਰਨ ਏਸ਼ੀਆਈ ਖੇਡਾਂ ਸਮੇਤ ਕਈ ਟੂਰਨਾਮੈਂਟ ਹੋਣੇ ਹਨ, ਇਸ ਲਈ ਸਾਡੇ ਲਈ ਮਹੱਤਵਪੂਰਨ ਹੈ ਕਿ ਸਾਡੇ ਕੋਲ 33 ਖਿਡਾਰੀਆਂ ਦਾ ਮਜ਼ਬੂਤ ਪੂਲ ਹੋਵੇ।

ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :

ਗੋਲਕੀਪਰ : ਸਵਿਤਾ, ਰਜਨੀ ਏਤਿਮਾਰਪੂ, ਬਿਚੂ ਦੇਵੀ ਖਰੀਬਮ, ਅਲਫਾ ਕਰਕੇਟਾ, ਸ਼ਵੇਤਾ, ਸੁਸ਼ਮਿਤਾ ਪਾਟਿਲ।

ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਮਨਪ੍ਰੀਤ ਕੌਰ, ਰਸ਼ਿਮਤਾ ਮਿੰਜ, ਸੁਮਨ ਦੇਵੀ ਥੋਡਮ, ਮਹਿਮਾ ਚੌਧਰੀ, ਗਗਨਦੀਪ ਕੌਰ, ਉਦਿਤਾ, ਅਕਸ਼ਤਾ ਢੇਕਾਲੇ, ਏਸ਼ਿਕਾ ਚੌਧਰੀ, ਮਰੀਨਾ ਲਾਲਰਾਮਨਘਾਕੀ, ਪਿ੍ਰਯੰਕਾ, ਰੀਤ, ਰੀਮਾ ਬਾਕਸਲਾ, ਅੰਜਲੀ ਐੱਚਆਰ, ਰੇਣੂਕਾ ਯਾਦਵ, ਮੁਦਿੱਤਾ।

ਮਿਡਫਿਲਡਰ : ਨਿਸ਼ਾ, ਸਲੀਮਾ ਟੇਟੇ, ਪੁਖਰਾਮਬਮ ਸੁਸ਼ੀਲਾ ਚਾਨੂੰ, ਜੋਤੀ, ਨਵਜੋਤ ਕੌਰ, ਮੋਨਿਕਾ, ਲਿਲਿਮਾ ਮਿੰਜ, ਨਮਿਤਾ ਟੋਪੋ, ਰੀਨਾ ਖੋਖਰ, ਮਾਰੀਆਨਾ ਕੁਜੁਰ, ਸੋਨਿਕਾ, ਨੇਹਾ, ਅਜਮੀਨਾ ਕੁਜੁਰ, ਬਲਜੀਤ ਕੌਰ, ਸੁਸ਼ਮਾ ਕੁਮਾਰੀ।

ਫਾਰਵਰਡ : ਰਾਣੀ, ਲਾਲਰੇਮਸਿਆਮੀ, ਨਵਨੀਤ ਕੌਰ, ਵੰਦਨਾ ਕਟਾਰੀਆ, ਸ਼ਰਮਿਲਾ ਦੇਵੀ, ਦੀਪਿਕਾ, ਜੀਵਨ ਕਿਸ਼ੋਰੀ ਟੋਪੋ, ਲਾਲਰਿੰਦਕੀ, ਸੰਗੀਤਾ ਕੁਮਾਰੀ, ਅਰਚਨਾ, ਭਾਰਦਵਾਜ, ਸਰਬਦੀਪ ਕੌਰ, ਜੋਤੀ, ਮੋਨਿਕਾ ਸਿਹਾਗ, ਪ੍ਰੀਤੀ ਦੁਬੇ, ਰਾਜੂ ਰਾਨਵਾ, ਆਰਿਆ ਕੇਐੱਮ, ਉਪਾਸਨਾ ਸਿੰਘ, ਦੀਪਤੀ ਲਾਕੜਾ ਤੇ ਐਸ਼ਵਰਿਆ ਚਹਿਵਾਨ।

Related posts

ICC Test Rankings ‘ਚ ਭਾਰਤੀ ਟੀਮ ਦਾ ਜਲਵਾ, ਮੁੜ ਹਾਸਲ ਕੀਤੀ ਨੰਬਰ ਵਨ ਦੀ ਕੁਰਸੀ

On Punjab

ਬ੍ਰਾਜ਼ੀਲ ਦੇ ਫੁੱਟਬਾਲ ਸਟਾਰ ਰੋਨਾਲਡੀਨਹੋ ਨੂੰ ਪੈਰਾਗੁਏ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਅਲੀ ਪਾਸਪੋਰਟ ਰੱਖਣ ਦਾ ਦੋਸ਼

On Punjab

Wrestler Sagar Dhankhar Murder: ਕੋਰਟ ਨੇ 25 ਜੂਨ ਤਕ ਵਧਾਈ ਸੁਸ਼ੀਲ ਕੁਮਾਰ ਦੀ ਨਿਆਇਕ ਹਿਰਾਸਤ

On Punjab