ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲ-ਫ਼ਿਲਹਾਲ ’ਚ ਸ਼ਰਾਬ ਛੱਡਣ ਵਾਲਿਆਂ ਦੀ ਵੱਧ ਮੌਤ ਦਰ ਲਈ ਹੋਰ ਕਾਰਨ ਵੀ ਜ਼ਿੰਮੇਵਾਰੀ ਹੋ ਸਕਦੇ ਹਨ। ਇਨ੍ਹਾਂ ’ਚ ਸ਼ਰਾਬ ਜਾਂ ਡਰੱਗਜ਼ ਨਾਲ ਜੁੜੀਆਂ ਪੁਰਾਣੀਆਂ ਸਮੱਸਿਆਵਾਂ, ਸਿਗਰਟਨੋਸ਼ੀ ਤੇ ਖ਼ਰਾਬ ਸਿਹਤ ਸ਼ਾਮਲ ਹੈ। ਖੋਜਕਰਤਾਵਾਂ ਦਾ ਇਹ ਅਧਿਐਨ, ‘ਪੀਐੱਲਓਐੱਸ ਮੈਡੀਸਿਨ ਜਰਨਲ’ ’ਚ ਛਪਿਆ ਹੈ। ਪਹਿਲਾਂ ਕੀਤੇ ਗਏ ਅਧਿਐਨਾਂ ’ਚ ਦੱਸਿਆ ਗਿਆ ਹੈ ਕਿ ਸ਼ਰਾਬ ਛੱਡਣ ਵਾਲਿਆਂ ਦੀ ਮੌਤ ਦਰ ਘੱਟ ਤੋਂ ਦਰਮਿਆਨੀ ਮਾਤਰਾ ’ਚ ਸ਼ਰਾਬ ਪੀਣ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਹੈ। ਨਵੇਂ ਅਧਿਐਨ ’ਚ ਜਰਮਨੀ ਦੇ 4023 ਬਾਗਲਾਂ ਦੇ ਸੈਂਪਲਾਂ ਨੂੰ ਸ਼ਾਮਲ ਕੀਤਾ ਗਿਆ। ਇਹ ਲੋਕ 1996-97 ਵਿਚਾਲੇ ਮਾਪਦੰਡ ਸਬੰਧੀ ਇਕ ਇੰਟਰਵਿਊ ’ਚ ਸ਼ਾਮਲ ਹੋਏ ਸਨ ਤੇ ਉਦੋਂ ਉਨ੍ਹਾਂ ਦੀ ਉਮਰ 18-64 ਸਾਲ ਵਿਚਾਲੇ ਸੀ। ਇੰਟਰਵਿਊ ਤੋਂ 12 ਮਹੀਨੇ ਪਹਿਲਾਂ ਦੀ ਉਨ੍ਹਾਂ ਦੀ ਸ਼ਰਾਬ ਪੀਣ ਤੇ ਸਿਹਤ ਸਬੰਧੀ ਹੋਰ ਜਾਣਕਾਰੀਆਂ ਮੁਹੱਈਆ ਸਨ। ਮੌਤ ਦਰ ਦਾ ਅੰਕੜਾ ਇਸ ਦੇ 20 ਸਾਲ ਬਾਅਦ ਮੁਹੱਈਆ ਹੋਇਆ। ਅਧਿਐਨ ’ਚ ਸ਼ਾਮਲ 447 (11.10) ਫ਼ੀਸਦੀ ਲੋਕਾਂ ਨੇ ਇੰਟਰਵਿਊ ਤੋਂ 12 ਮਹੀਨੇ ਪਹਿਲਾਂ ਸ਼ਰਾਬ ਨਹੀਂ ਪੀਤੀ ਸੀ। ਇਨ੍ਹਾਂ ’ਚੋਂ 405 (90.60 ਫ਼ੀਸਦੀ) ਪਹਿਲਾਂ ਸ਼ਰਾਬ ਪੀਂਦੇ ਸਨ। 322 (72.04 ਫ਼ੀਸਦੀ) ਨੂੰ ਸ਼ਰਾਬ ਪੀਣ, ਸਿਗਰਟਨੋਸ਼ੀ ਤੇ ਹੋਰ ਕਾਰਨਾਂ ਨਾਲ ਮੌਤ ਦਾ ਜ਼ਿਆਦਾ ਖ਼ਤਰਾ ਸੀ। ਖੋਜਕਰਤਾਵਾਂ ਨੇ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਘੱਟ ਤੋਂ ਦਰਮਿਆਨੀ ਮਾਤਰਾ ’ਚ ਸ਼ਰਾਬ ਪੀਣ ਵਾਲਿਆਂ ਦੇ ਮੁਕਾਬਲੇ ਸ਼ਰਾਬ ਛੱਡਣ ਵਾਲਿਆਂ ਤੋਂ ਘੱਟ ਜ਼ਿੰਦਾ ਰਹਿਣ ਦਾ ਖ਼ਦਸ਼ਾ ਬਿਲਕੁਲ ਨਹੀਂ ਹੈ। ਇਹ ਸਿੱਟਾ ਸਿਹਤ ਲਈ ਸ਼ਰਾਬ ਪੀਣ ਸਬੰਧੀ ਵਿਚਾਰਧਾਰਾਵਾਂ ਨੂੰ ਖ਼ਾਰਜ ਕਰਦਾ ਹੈ।