ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਭਿਨੇਤਾ ਰਿਤਿਕ ਰੋਸ਼ਨ 10 ਜਨਵਰੀ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ’ਤੇ ਪ੍ਰਸ਼ੰਸਕਾਂ ਸਮੇਤ ਕਈ ਫਿਲਮੀ ਸਿਤਾਰੇ ਰਿਤਿਕ ਰੋਸ਼ਨ ਨੂੰ ਜਨਮਦਿਨ ਦੀਆਂਂਵਧਾਈਆਂ ਦੇ ਰਹੇ ਹਨ। ਅਦਾਕਾਰ ਨੇ ਆਪਣੇ 48ਵੇਂ ਜਨਮਦਿਨ ’ਤੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਇਹ ਦੇਖ ਕੇ ਉਹ ਬਹੁਤ ਉਤਸ਼ਾਹਿਤ ਹੋ ਜਾਣਗੇ।
ਦਰਅਸਲ ਰਿਤਿਕ ਰੋਸ਼ਨ ਨੇ ਆਪਣੇ ਜਨਮਦਿਨ ’ਤੇ ਆਪਣੀ ਬਹੁਤ ਪਸੰਦੀਦਾ ਆਉਣ ਵਾਲੀ ਫਿਲਮ ਵਿਕਰਮ ਵੇਧਾ ਨਾਲ ਸਬੰਧਤ ਫਿਲਮ ਦੀ ਪਹਿਲੀ ਝਲਕ ਜਾਰੀ ਕੀਤੀ ਹੈ। ਜਿਸ ’ਚ ਉਨ੍ਹਾਂ ਦਾ ਕਿਰਦਾਰ ਕਾਫ਼ੀ ਵੱਖਰਾ ਨਜ਼ਰ ਆ ਰਿਹਾ ਹੈ। ਰਿਤਿਕ ਰੋਸ਼ਨ ਨੇ ਅਧਿਕਾਰਤ ਇੰਸਟਾਗ੍ਰਾਮ ’ਤੇ ਫਿਲਮ ਵਿਕਰਮ ਵੇਧਾ ਦਾ ਆਪਣਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। ਰਿਤਿਕ ਰੋਸ਼ਨ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹੈ।
ਉਨ੍ਹਾਂ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਸ ਮੁਤਾਬਿਕ ਫਿਲਮ ਵਿਕਰਮ ਵੇਧਾ ’ਚ ਰਿਤਿਕ ਰੋਸ਼ਨ ਦੇ ਕਿਰਦਾਰ ਦਾ ਨਾਂ ਵੇਧਾ ਹੈ। ਤਸਵੀਰ ’ਚ ਉਹ ਨੀਲੇ ਰੰਗ ਦੇ ਕੁੜਤੇ ’ਚ ਨਜ਼ਰ ਆ ਰਹੀ ਹੈ। ਰਿਤਿਕ ਰੋਸ਼ਨ ਦਾ ਗ੍ਰੇ ਸ਼ੇਡ ਲੁੱਕ ਖ਼ੂੂਨ ਨਾਲ ਭਿੱਜੇ ਚਿਹਰੇ ’ਤੇ ਦੇਖਣ ਨੂੰ ਮਿਲ ਰਿਹਾ ਹੈ। ਤਸਵੀਰ ’ਚ ਅਭਿਨੇਤਾ ਨੇ ਸਨਗਲਾਸ ਵੀ ਲਾਈਆਂ ਹੋਇਆਂ ਹਨ। ਫਿਲਮ ਵਿਕਰਮ ਵੇਧਾ ਨਾਲ ਜੁੜੇ ਰਿਤਿਕ ਰੋਸ਼ਨ ਦਾ ਇਹ ਲੁੱਕ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਅਭਿਨੇਤਾ ਦੇ ਪ੍ਰਸ਼ੰਸਕ ਤੇ ਸਾਰੇ ਸੋਸ਼ਲ ਮੀਡੀਆ ਯੂਜ਼ਰਜ਼ ਉਨ੍ਹਾਂ ਦੇ ਲੁੱਕ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿਕਰਮ ਵੇਧਾ ਆਈਆਰ ਮਾਧਵਨ ਤੇ ਵਿਜੇ ਸੇਤੂਪਤੀ ਦੀ 2017 ਦੀ ਤਾਮਿਲ ਫਿਲਮ ਦਾ ਹਿੰਦੀ ਰੀਮੇਕ ਹੈ। ਇਹ ਹਿੰਦੀ ਰੀਮੇਕ ਫਿਲਮ ਪੁਸ਼ਕਰ ਤੇ ਗਾਇਤਰੀ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। ਫਿਲਮ ’ਚ ਰਿਤਿਕ ਰੋਸ਼ਨ ਤੋਂ ਇਲਾਵਾ ਅਭਿਨੇਤਾ ਸੈਫ ਅਲੀ ਖਾਨ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ।
ਇਹ ਫਿਲਮ ਵਿਕਰਮ-ਬੇਤਾਲ ਦੀ ਇਤਿਹਾਸਕ ਕਹਾਣੀ ’ਤੇ ਆਧਾਰਿਤ ਹੈ, ਜਿਸ ’ਚ ਇਕ ਗੈਂਗਸਟਰ ਆਪਣੀ ਕਹਾਣੀ ਸੁਣ ਕੇ ਹਰ ਵਾਰ ਪੁਲਿਸ ਤੋਂ ਭੱਜ ਜਾਂਦਾ ਹੈ। ਇਸ ਫਿਲਮ ’ਚ ਰਿਤਿਕ ਰੋਸ਼ਨ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ, ਜਦਕਿ ਸੈਫ ਅਲੀ ਖਾਨ ਮੁੱਖ ਖਲਨਾਇਕ ਦੀ ਭੂਮਿਕਾ ’ਚ ਨਜ਼ਰ ਆਉਣਗੇ। ਫਿਲਮ ਇਸ ਸਾਲ ਸਤੰਬਰ ’ਚ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਹੀ ਸ਼ੁਰੂ ਹੋਈ ਸੀ।