ਅਕਸਰ ਲੋਕ ਰੋਂਦੇ ਬੱਚਿਆਂਂ ਦਾ ਮਨੋਰੰਜਨ ਕਰਨ ਲਈ ਹੱਥਾਂ ਵਿੱਚ ਮੋਬਾਈਲ ਫੜ੍ਹਾ ਦਿੰਦੇ ਹਨ, ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਇਸ ਨਾਲ ਬੱਚਾ ਭਾਵੇਂ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਪਰ ਇਸ ਦੇ ਨਤੀਜੇ ਬਹੁਤ ਨੁਕਸਾਨਦੇਹ ਹੁੰਦੇ ਹਨ। ਹਾਲ ਹੀ ’ਚ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਮਾਪਿਆਂਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਬੱਚਿਆਂ ਦੇ ਸੁਭਾਅ ’ਚ ਸਥਾਈ ਚਿੜਚਿੜਾਪਨ ਪੈਦਾ ਹੋ ਜਾਂਦਾ ਹੈ।
ਜ਼ਿਆਦਾ ਗੈਜੇਟਜ਼ ਦੀ ਵਰਤੋਂ ਕਰਨਾ, ਮਾਨਸਿਕ ਸਿਹਤ ਲਈ ਬੁਰਾ
ਖੋਜਕਰਤਾਵਾਂ ਨੇ ਇਹ ਅਧਿਐਨ 2 ਤੋਂਂ 4 ਸਾਲ ਦੀ ਉਮਰ ਦੇ 269 ਬੱਚਿਆਂ ’ਤੇ ਕੀਤਾ ਹੈ। ਉਨ੍ਹਾਂ ਨੇ ਬੱਚਿਆਂ ਦੇ ਸਮਾਰਟਫ਼ੋਨ ਜਾਂ ਲੈਪਟਾਪਾਂ ਤੋਂਂਸਭ ਤੋਂਂ ਵੱਧ ਦੇਖੇ ਜਾਣ ਵਾਲੇ ਕਾਰਟੂਨ ਸ਼ੋਅ ਨੂੰ ਪੱਕੇ ਤੌਰ ’ਤੇ ਹਟਾ ਦਿੱਤਾ। ਇਸ ਦੌਰਾਨ ਮਾਪਿਆਂਂਨੂੰ ਪੁੱਛਿਆ ਗਿਆ ਕਿ ਉਹ ਆਪਣੇ ਰੋ ਰਹੇ ਬੱਚੇ ਨੂੰ ਸ਼ਾਂਤ ਕਰਨ ਲਈ ਟੀਵੀ, ਆਈਪੈਡ, ਸਮਾਰਟਫ਼ੋਨ ਅਤੇ ਵੀਡੀਓ ਗੇਮ ਆਦਿ ’ਤੇ ਕਿੰਨੇ ਨਿਰਭਰ ਹਨ। ਜ਼ਿਆਦਾਤਰ ਮਾਪਿਆਂ ਨੇ ਮੰਨਿਆਂ ਕਿ ਉਹ ਇਸ ਲਈ ਗੈਜੇਟਜ਼ ਦੀ ਮਦਦ ਲੈਂਦੇ ਹਨ। ਉਹ ਖ਼ਾਸ ਤੌਰ ’ਤੇ ਜ਼ਿਆਦਾ ਚਿੜਚਿੜੇ ਬੱਚਿਆਂਂਦਾ ਮਨੋਰੰਜਨ ਕਰਨ ਦਾ ਕੋਈ ਹੋਰ ਤਰੀਕਾ ਨਹੀਂ ਸਮਝਦੇ ਪਰ ਇਹ ਬੱਚਿਆਂ ਲਈ ਬਹੁਤ ਨੁਕਸਾਨਦਾਇਕ ਸਾਬਤ ਹੁੰਦਾ ਹੈ। ਇਸ ਲਈ ਜੇਕਰ ਕਦੇ ਵੀ ਛੋਟੇ ਬੱਚਿਆਂ ਨੂੰ ਗੁੱਸਾ ਆਉਂਦਾ ਹੈ ਤਾਂ ਉਨ੍ਹਾਂ ਦੇ ਹੱਥ ਵਿਚ ਮੋਬਾਈਲ ਦੇਣ ਦੀ ਬਜਾਏ ਉਨ੍ਹਾਂ ਨੂੰ ਪਿਆਰ ਭਰੀ ਗੱਲਬਾਤ ਨਾਲ ਮਨਾਉਣ ਦੀ ਕੋਸ਼ਿਸ਼ ਕਰੋ।
ਮਾਹਿਰ ਦੀ ਰਾਏ
ਇਹ ਅਧਿਐਨ ਬਿਲਕੁਲ ਸਹੀ ਹੈ। ਸਮਾਰਟਫ਼ੋਨ ਕਾਰਨ ਅੱਜ-ਕੱਲ੍ਹ ਬੱਚੇ ਨੀਂਦਰਾਂ ਅਤੇ ਮੋਟਾਪੇ ਵਰਗੀਆਂਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ’ਚ ਚਿੜਚਿੜਾਪਨ, ਇਕਾਗਰਤਾ ਦੀ ਕਮੀ ਅਤੇ ਯਾਦ ਸ਼ਕਤੀ ਦੀ ਕਮਜ਼ੋਰੀ ਵਰਗੇ ਲੱਛਣ ਦਿਖਾਈ ਦਿੰਦੇ ਹਨ।