37.85 F
New York, US
February 7, 2025
PreetNama
ਸਮਾਜ/Social

ਰੂਸ ਤੇ ਯੂਕਰੇਨ ਵਿਚਾਲੇ ਤਣਾਅ ਨੂੰ ਹੋਰ ਭੜਕਾਉਣਾ ਚਾਹੁੰਦੈ ਅਮਰੀਕਾ, ਜਾਣੋ ਕੀ ਹੈ ਮਾਮਲਾ ਤੇ ਮਾਹਿਰਾਂ ਦੀ ਰਾਏ

ਰੂਸ ਤੇ ਯੂਕਰੇਨ ਵਿਚਾਲੇ ਛਿੜਿਆ ਵਿਵਾਦ ਜਿੱਥੇ ਇੱਕ ਪਾਸੇ ਕ੍ਰੀਮੀਆ ਬਣ ਗਿਆ ਹੈ ਉੱਥੇ ਹੀ ਦੂਜੇ ਪਾਸੇ ਨਾਟੋ ਵੀ ਬਣ ਗਿਆ ਹੈ। ਇਸ ਤੋਂਂ ਇਲਾਵਾ ਤੀਜਾ ਕਾਰਨ ਯੂਰਪ ਨੂੰ ਰੂਸ ਦੀ ਗੈਸ ਤੇ ਤੇਲ ਦੀ ਸਪਲਾਈ ਹੈ। ਫਿਲਹਾਲ ਇਹ ਮਸਲਾ ਸਭ ਤੋਂ ਵੱਡਾ ਹੈ ਤੇ ਅਮਰੀਕਾ ਇਸ ਕਾਰਨ ਨੂੰ ਲੁਕਾ ਕੇ ਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਥਿਤ ਸੈਂਟਰ ਫਾਰ ਰਸ਼ੀਅਨ, ਸੈਂਟਰਲ ਏਸ਼ੀਅਨ ਸਟੱਡੀਜ਼, ਸੈਂਟਰਲ ਏਸ਼ੀਅਨ ਸਟੱਡੀਜ਼ (CR&CAS) ਦੀ ਪ੍ਰੋਫ਼ੈਸਰ ਅਨੁਰਾਧਾ ਸ਼ਿਨੋਏ ਦਾ ਇਹੀ ਮੰਨਣਾ ਹੈ।

ਪ੍ਰੋਫੈਸਰ ਸ਼ਿਨੋਏ ਦਾ ਕਹਿਣਾ ਹੈ ਕਿ ਪੂਰਾ ਯੂਰਪ ਰੂਸ ਦੀ ਗੈਸ ਤੇ ਤੇਲ ਦੀ ਸਪਲਾਈ ’ਤੇ ਨਿਰਭਰ ਕਰਦਾ ਹੈ। ਅਮਰੀਕਾ ਇਸ ਤਣਾਅ ਦੇ ਬਹਾਨੇ ਚਾਹੁੰਦਾ ਹੈ ਕਿ ਯੂਰਪ ਨੂੰ ਜਾਣ ਵਾਲੀ ਇਹ ਸਪਲਾਈ ਬੰਦ ਕਰ ਦਿੱਤੀ ਜਾਵੇ। ਉਨ੍ਹਾਂ ਮੁਤਾਬਕ ਅਮਰੀਕਾ ਕਿਤੇ ਨਾ ਕਿਤੇ ਇਹ ਚਾਹੁੰਦਾ ਹੈ ਕਿ ਰੂਸ ਤੋਂਂ ਯੂਰਪ ਨੂੰ ਜੋ ਗੈਸ ਤੇ ਤੇਲ ਦੀ ਸਪਲਾਈ ਹੋ ਰਹੀ ਹੈ, ਉਹ ਅਮਰੀਕਾ ਤੋਂਂਕੀਤੀ ਜਾਵੇ। ਅਮਰੀਕਾ, ਰੂਸ ਤੇ ਯੂਕਰੇਨ ਵਿਚਾਲੇ ਤਣਾਅ ਨੂੰ ਹੋਰ ਭੜਕਾਉਣਾ ਚਾਹੁੰਦਾ ਹੈ। ਕਿਤੇ ਨਾ ਕਿਤੇ ਅਮਰੀਕਾ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ।

ਅਮਰੀਕਾ ਨੇ ਯੂਰਪ ਦੀ ਸਭ ਤੋਂਂ ਵੱਡੀ ਅਰਥਵਿਵਸਥਾ ਜਰਮਨੀ ’ਤੇ ਰੂਸ ਦੀ ਸਟ੍ਰੀਮ-2 ਗੈਸ ਪਾਈਪਲਾਈਨ ਨੂੰ ਮਨਜ਼ੂਰੀ ਨਾ ਦੇਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵੀ ਇਸ ਮੁੱਦੇ ’ਤੇ ਯੂਰਪ ਦੇ ਕਈ ਹੋਰ ਦੇਸ਼ਾਂ ਨਾਲ ਜੁੜ ਗਿਆ ਹੈ। ਯੂਰਪ ਦੇ ਦੇਸ਼ ਅਮਰੀਕਾ ਨਾਲ ਮਿਲ ਕੇ ਜਰਮਨੀ ’ਤੇ ਇਸ ਗੈਸ ਪਾਈਪਲਾਈਨ ਨੂੰ ਮਨਜ਼ੂਰੀ ਨਾ ਦੇਣ ਲਈ ਲਗਾਤਾਰ ਦਬਾਅ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਕੁਦਰਤੀ ਗੈਸ ਦਾ ਸਭ ਤੋਂਂ ਵੱਡਾ ਉਤਪਾਦਕ ਹੈ। ਅਮਰੀਕਾ ਆਪਣੇ ਹਿੱਤਾਂ ਦੀ ਪੂਰਤੀ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਤਣਾਅ ਨੂੰ ਕਿਸੇ ਵੀ ਤਰੀਕੇ ਨਾਲ ਘਟਣ ਨਾ ਦਿੱਤਾ ਜਾਵੇ।

Related posts

ਮਮਤਾ ਦੀ ਮੂਰਤ

Pritpal Kaur

ਭੂਚਾਲ ਨਾਲ ਕੰਬਿਆ ਮੈਕਸੀਕੋ, ਪੰਜ ਮੌਤਾਂ ਕਈ ਜ਼ਖ਼ਮੀ

On Punjab

ਆਂਧਰਾ ਪ੍ਰਦੇਸ਼: ਫਾਰਮਾ ਯੂਨਿਟ ਵਿੱਚ ਅੱਗ ਲੱਗਣ ਕਾਰਨ 13 ਹਲਾਕ, 33 ਜ਼ਖ਼ਮੀ

On Punjab