40.62 F
New York, US
February 4, 2025
PreetNama
ਸਿਹਤ/Health

ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਇੰਟਰਨੈੱਟ ਮੀਡੀਆ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦੀ ਹੈ ਨੀਂਦ

 ਖੋਜਕਰਤਾਵਾਂ ਨੇ ਹਾਲ ਹੀ ’ਚ ਇਕ ਤਜਰਬਾ ਕੀਤਾ ਹੈ ਕਿ ਸੌਣ ਤੋਂ ਪਹਿਲਾਂ ਫਿਲਮ, ਟੀਵੀ ਜਾਂ ਯੂ-ਟਿਊਬ ਵੀਡੀਓ ਦੇਖਣ, ਇੰਟਰਨੈੱਟ ਦੀ ਵਰਤੋਂ ਕਰਨ ਜਾਂ ਗਾਣਾ ਸੁਣਨ ਨਾਲ ਨੀਂਦ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਹ ਅਧਿਐਨ ‘ਜਰਨਲ ਆਫ ਸਲੀਪ ਰਿਸਰਚ’ ’ਚ ਪ੍ਰਕਾਸ਼ਿਤ ਹੋਇਆ ਹੈ। ਉਨੀਦਰਾ, ਖ਼ਾਸ ਤੌਰ ’ਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਇਕ ਆਮ ਸਮੱਸਿਆ ਦੇ ਰੂਪ ’ਚ ਸਾਹਮਣਾ ਆਇਆ ਹੈ। ਅਧਿਐਨ ’ਚ 58 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। ਸਾਰਿਆਂ ਦੀ ਵੱਖ-ਵੱਖ ਡਾਇਰੀ ਬਣਾਈ ਗਈ ਤੇ ਉਸ ’ਚ ਸਬੰਧਤ ਦੇ ਸੌਣ ਤੋਂ ਪਹਿਲਾਂ ਮੀਡੀਆ ਦੇ ਨਾਲ ਸਮਾਂ ਬਿਤਾਉਣ, ਇਸਤੇਮਾਲ ਦੀ ਲੋਕੇਸ਼ਨ ਤੇ ਮਲਟੀ ਟਾਸਕਿੰਗ ਨਾਲ ਜੁੜੀਆਂ ਜਾਣਕਾਰੀਆਂ ਦਰਜ ਕੀਤੀਆਂ ਗਈਆਂ। ਇਲੈਕਟ੍ਰੋਏਂਸੇਫਲੋਗ੍ਰਾਫੀ ਪ੍ਰੀਖਣ ਜ਼ਰੀਏ ਅਧਿਐਨ ’ਚ ਸ਼ਾਮਲ ਲੋਕਾਂ ਦੇ ਸੌਣ ਦਾ ਸਮਾਂ, ਨੀਂਦ ਦੀ ਗੁਣਵੱਤਾ ਆਦਿ ਨਾਲ ਸਬੰਧਤ ਜਾਣਕਾਰੀਆਂ ਹਾਸਲ ਕੀਤੀਆਂ ਕੀਤੀਆਂ ਗਈਆਂ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਡੇਲਾਵੇਅਰ ਨਾਲ ਜੁੜੇ ਅਧਿਐਨ ਦੇ ਮੁੱਖ ਲੇਖਕ ਮਾਰਗਨ ਏਲਿਥੋਰਪੇ ਨੇ ਕਿਹਾ, ‘ਜੇ ਤੁਸੀਂ ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਸੰਗੀਤ ਸੁਣਨ ਵਰਗੇ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਸਮਾਂ ਦਾ ਬਿਲਕੁਲ ਧਿਆਨ ਰੱਖੋ। ਮੀਡੀਆ ਦੀ ਵਰਤੋਂ ਘੱਟ ਸਮੇਂ ਲਈ ਕਰਨ ’ਤੇ ਰਾਤ ਦੀ ਨੀਂਦ ’ਤੇ ਨਾਂਹਪੱਖੀ ਅਸਰ ਨਹੀਂ ਪੈਂਦਾ।’ ਖੋਜਕਰਤਾਵਾਂ ਨੇ ਕਿਹਾ ਕਿ ਸੌਣ ਤੋਂ ਪਹਿਲਾਂ ਜ਼ਿਆਦਾ ਦਰ ਤਕ ਮੀਡੀਆ ਦੀ ਵਰਤੋਂ ਕਰਨ ਨਾਲ ਜਿੱਥੇ ਤੁਹਾਨੂੰ ਬਿਸਤਰੇ ’ਤੇ ਜਾਣ ’ਚ ਦੇਰੀ ਹੋਵੇਗੀ, ਉੱਥੇ ਸੌਣ ਦੇ ਕੁੱਲ ਸਮੇਂ ’ਚ ਵੀ ਕਮੀ ਆਵੇਗੀ। ਹਾਲਾਂਕਿ, ਇਸ ਨਾਲ ਸੌਣ ਦੀ ਗੁਣਵੱਤਾ ਪ੍ਰਭਾਵਿਤ ਨਹੀਂ ਹੁੰਦੀ।

Related posts

ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰ

On Punjab

Coronavirus world wide: 10 ਕਰੋੜ ਤੋਂ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀ

On Punjab

ਜੇਕਰ ਤੁਸੀਂ ਵੀ ਸਰਦੀਆਂ ’ਚ ਗਠੀਏ ਦੇ ਦਰਦ ਤੋਂ ਹੋ ਜਾਂਦੇ ਹੋ ਪਰੇਸ਼ਾਨ ਤਾਂ ਘਬਰਾਉਣ ਦੀ ਨਹੀਂ ਲੋੜ, ਡਾਈਟ ’ਚ ਸ਼ਾਮਿਲ ਕਰੋਗੇ ਇਹ ਪੰਜ ਚੀਜ਼ਾਂ

On Punjab