16.54 F
New York, US
December 22, 2024
PreetNama
ਖਾਸ-ਖਬਰਾਂ/Important News

ਡੇਰਾ ਮੁਖੀ ਦੀ ਫਰਲੋ ਖ਼ਤਮ ਹੋਣ ‘ਚ 6 ਦਿਨ ਬਾਕੀ, ਡੇਰਾ ਪੈਰੋਕਾਰਾਂ ਨੂੰ ਆਸ- ਸਿਰਸਾ ਆਉਣਗੇ ਰਾਮ ਰਹੀਮ

ਪੰਜਾਬ ਵਿਧਾਨ ਸਭਾ ਚੋਣਾਂ (Punjab Election 2022) ਲਈ ਵੋਟਾਂ ਪੈ ਗਈਆਂ ਹਨ। ਇਕ ਵਾਰ ਫਿਰ ਡੇਰਾ ਸਮਰਥਕਾਂ ‘ਚ ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ ਸਿਰਸਾ ਆ ਸਕਦੇ ਹਨ। ਡੇਰਾ ਮੁਖੀ ਫਿਲਹਾਲ 21 ਦਿਨਾਂ ਲਈ ਫਰਲੋ ‘ਤੇ ਬਾਹਰ ਹੈ। ਫਿਲਹਾਲ ਉਹ ਗੁਰੂਗ੍ਰਾਮ ਨਾਮਚਰਚਾ ਘਰ ‘ਚ ਰਹਿ ਰਹੇ ਹਨ, ਜਿੱਥੇ ਸਖ਼ਤ ਸੁਰੱਖਿਆ ਹੈ। ਉਨ੍ਹਾਂ ਨੇ 28 ਫਰਵਰੀ ਨੂੰ ਜੇਲ੍ਹ ਪਰਤਣਾ ਹੈ। ਇਸ ਤੋਂ ਪਹਿਲਾਂ ਡੇਰਾ ਪੈਰੋਕਾਰਾਂ ਨੂੰ ਆਸ ਹੈ ਕਿ ਡੇਰਾ ਮੁਖੀ ਜਲਦੀ ਹੀ ਸਿਰਸਾ ਆ ਸਕਦੇ ਹਨ।

ਸਰਕਾਰ ਨੇ ਹਾਈ ਕੋਰਟ ‘ਚ ਕਿਹਾ- ਡੇਰਾ ਮੁਖੀ ਕੋਈ ਹਾਰਡ ਕੋਰ ਅਪਰਾਧੀ ਨਹੀਂ

ਦੂਜੇ ਪਾਸੇ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਡੇਰਾ ਮੁਖੀ ਗੁਰਮੀਤ ਸਿੰਘ ਕਤਲ ਕੇਸਾਂ ‘ਚ ਸਿੱਧੇ ਤੌਰ ’ਤੇ ਸ਼ਾਮਲ ਨਹੀਂ ਹੈ। ਉਹ ਹਾਰਡ ਕੋਰ ਅਪਰਾਧੀ ਨਹੀਂ ਹੈ। ਪੰਜ ਸਾਲਾਂ ਬਾਅਦ ਉਹ ਛੁੱਟੀ ਦਾ ਹੱਕਦਾਰ ਹੈ। ਸਰਕਾਰ ਨੇ ਡੇਰਾ ਮੁਖੀ ਦੀ ਛੁੱਟੀ ਨੂੰ ਹਾਈ ਕੋਰਟ ‘ਚ ਚੁਣੌਤੀ ਦਿੰਦੇ ਹੋਏ ਇਹ ਵੀ ਦੱਸਿਆ ਹੈ ਕਿ ਡੇਰਾ ਮੁਖੀ ਨੂੰ ਖਾਲਿਸਤਾਨੀ ਸਮਰਥਕਾਂ ਤੋਂ ਖਤਰਾ ਹੈ, ਇਸ ਲਈ ਉਨ੍ਹਾਂ ਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਇਸ ਮਾਮਲੇ ‘ਤੇ ਬੁੱਧਵਾਰ ਨੂੰ ਮੁੜ ਸੁਣਵਾਈ ਹੋਣੀ ਹੈ।

ਦੱਸਣਯੋਗ ਹੈ ਕਿ ਡੇਰਾ ਮੁਖੀ ਸਾਧਵੀ ਯੌਨ ਸ਼ੋਸ਼ਣ ਤੇ ਕਤਲ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ‘ਤੇ ਬਾਹਰ ਆਇਆ ਸੀ। ਜਦੋਂ ਤੋਂ ਡੇਰਾ ਮੁਖੀ ਸਾਹਮਣੇ ਆਇਆ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਸਿਰਸਾ ਆਵੇਗਾ ਪਰ ਉਹ ਗੁਰੂਗ੍ਰਾਮ ‘ਚ ਰਹਿ ਰਿਹਾ ਹੈ। ਇਧਰ, ਸਿਰਸਾ ਸਥਿਤ ਡੇਰਾ ਹੈੱਡਕੁਆਰਟਰ ‘ਤੇ ਸਜਾਵਟ ਦਾ ਕੰਮ ਚੱਲ ਰਿਹਾ ਹੈ। ਡੇਰਾ ਸਮਰਥਕ ਡੇਰਾ ਮੁਖੀ ਦੇ ਬਾਹਰ ਆਉਣ ਦੀ ਖੁਸ਼ੀ ‘ਚ ਦੀਵੇ ਜਗਾ ਕੇ ਮਨਾ ਰਹੇ ਹਨ। 28 ਫਰਵਰੀ ਨੂੰ ਡੇਰੇ ਵਿੱਚ ਗੁਰੂ ਗੱਦੀਨਸ਼ੀਨ ਦਿਵਸ ਸਬੰਧੀ ਵਿਸ਼ਾਲ ਵਿਚਾਰ ਗੋਸ਼ਟੀ ਕਰਵਾਈ ਜਾਣੀ ਹੈ। ਇਸੇ ਨੂੰ ਜੋੜ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਡੇਰਾ ਮੁਖੀ ਫਰਲੋ ਖ਼ਤਮ ਹੋਣ ਤੋਂ ਪਹਿਲਾਂ ਸਿਰਸਾ ਆ ਸਕਦੇ ਹਨ।

Related posts

16 ਜਨਵਰੀ ਨੂੰ ਦੂਸਰੀ ਪੁਲਾੜ ਯਾਤਰਾ ਲਈ ਰਵਾਨਾ ਹੋਈ ਸੀ ਕਲਪਨਾ…

On Punjab

ਸ਼ਕਤੀਮਾਨ ਦੇ ਨਾਂ ’ਤੇ Mukesh Khanna ਨੇ ਲਾਇਆ ਚੂਨਾ, 19 ਸਾਲ ਬਾਅਦ ਵੀ ਅਧੂਰੀ ਰਹਿ ਗਈ ਫੈਨਜ਼ ਦੀ ਇੱਛਾ

On Punjab

ਪਤਨੀ ਵੱਲੋਂ ਲਗਾਏ ਝੂਠੇ ਦੋਸ਼ਾਂ ਤੋਂ ਪ੍ਰੇਸ਼ਾਨ ਪੰਜਾਬੀ ਨੌਜਵਾਨ ਨੇ ਕੈਨੇਡਾ ‘ਚ ਕੀਤੀ ਆਤਮਹੱਤਿਆ

On Punjab