70.05 F
New York, US
November 7, 2024
PreetNama
ਖਾਸ-ਖਬਰਾਂ/Important News

Research Will Surprise You : ਪ੍ਰਾਈਵੇਟ ਸਕੂਲ ‘ਚ ਪੜ੍ਹਾਈ ਕਰਨ ਨਾਲ ਬੱਚਾ ਤੇਜ਼ ਨਹੀਂ ਹੁੰਦਾ ! ਖੋਜ ‘ਚ ਹੋਇਆ ਹੈਰਾਨੀਜਨਕ ਖ਼ੁਲਾਸਾ

ਆਮ ਤੌਰ ‘ਤੇ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਇਹ ਰਾਏ ਹੈ ਕਿ ਜੇਕਰ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਤਾਂ ਉਹ ਕਮਜ਼ੋਰ ਹੋਵੇਗਾ ਅਤੇ ਪ੍ਰਾਈਵੇਟ ਸਕੂਲ ਵਿੱਚ ਪੜ੍ਹੇਗਾ ਤਾਂ ਹੁਸ਼ਿਆਰ ਹੋ ਜਾਵੇਗਾ। ਜੇਕਰ ਤੁਸੀਂ ਵੀ ਇਸੇ ਤਰ੍ਹਾਂ ਸੋਚਦੇ ਹੋ ਤਾਂ ਤੁਹਾਡੀ ਰਾਏ ਗਲਤ ਹੋ ਸਕਦੀ ਹੈ। ਹੁਣ ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ “ਜ਼ਿਆਦਾਤਰ ਮਾਪੇ ਇਹ ਮੰਨਦੇ ਹਨ ਕਿ ਪ੍ਰਾਈਵੇਟ ਸਕੂਲ ਉਨ੍ਹਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣਗੇ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਸਫਲਤਾ ਲਈ ਸਥਾਪਿਤ ਕਰਨਗੇ। ਪਰ ਇਹ ਧਾਰਨਾ ਸੱਚ ਹੈ ਜਾਂ ਨਹੀਂ, ਸਬੂਤ ਨਿਰਣਾਇਕ ਨਹੀਂ ਹਨ।” ਨਿਊ ਇੰਗਲੈਂਡ ਯੂਨੀਵਰਸਿਟੀ ਤੋਂ ਸਿੱਖਿਆ ਅਤੇ ਮਨੋਵਿਗਿਆਨ ‘ਚ ਪੀਐਚਡੀ ਕਰ ਰਹੇ ਸੈਲੀ ਲਾਰਸਨ ਅਤੇ ਅਲੈਗਜ਼ੈਂਡਰ ਫੋਰਬਸ ਨੇ ‘ਦਿ ਕੰਵਰਸੇਸ਼ਨ’ ਵਿੱਚ ਪ੍ਰਕਾਸ਼ਿਤ ਇੱਕ ਖੋਜ ਰਿ

ਆਸਟ੍ਰੇਲੀਆ ‘ਚ ਕੀਤੀ ਇਹ ਰਿਸਰਚ

ਆਸਟ੍ਰੇਲੀਆ ਵਿੱਚ ਨਰਸਰੀ ਤੋਂ ਚੌਥੀ ਜਮਾਤ ਤਕ ਦੇ 30 ਫ਼ੀਸਦੀ ਬੱਚੇ ਅਤੇ ਪੰਜਵੀਂ ਤੋਂ ਅੱਠਵੀਂ ਜਮਾਤ ਤਕ ਦੇ 40 ਫ਼ੀਸਦੀ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ। ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਉਨ੍ਹਾਂ ਨੂੰ ਚਲਾ ਰਹੇ ਅਦਾਰੇ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਨਾਲ ਤੈਅ ਕੀਤੀਆਂ ਜਾਂਦੀਆਂ ਹਨ। ਕੈਥੋਲਿਕ ਸਕੂਲਾਂ ਵਿੱਚ ਪੜ੍ਹਾਉਣਾ ਆਮ ਤੌਰ ‘ਤੇ ਘੱਟ ਮਹਿੰਗਾ ਹੁੰਦਾ ਹੈ। ਇਹਨਾਂ ਸਕੂਲਾਂ ਵਿੱਚ ਇੱਕ ਪਰਿਵਾਰ ਦਾ $40,000 ਪ੍ਰਤੀ ਸਾਲ ਫੀਸਾਂ ਵਜੋਂ ਖਰਚ ਹੁੰਦਾ ਹੈ। ‘ਸੁਤੰਤਰ ਸਕੂਲ’ ਕਹੇ ਜਾਣ ਦੇ ਬਾਵਜੂਦ ਆਸਟ੍ਰੇਲੀਆ ਦੇ ਸਾਰੇ ਸਕੂਲਾਂ ਨੂੰ ਸਰਕਾਰੀ ਫੰਡ ਮਿਲਦੇ ਹਨ। ਲਗਭਗ ਹਰ ਕੈਥੋਲਿਕ ਸਕੂਲ ਆਪਣੇ ਫੰਡਿੰਗ ਦਾ ਲਗਭਗ 75 ਪ੍ਰਤੀਸ਼ਤ ਪ੍ਰਾਪਤ ਕਰਦਾ ਹੈ, ਅਤੇ ਸੁਤੰਤਰ ਸਕੂਲਾਂ ਨੂੰ ਰਾਜ ਅਤੇ ਸੰਘੀ ਸਰਕਾਰਾਂ ਤੋਂ ਆਪਣੇ ਫੰਡਾਂ ਦਾ ਲਗਭਗ 45 ਪ੍ਰਤੀਸ਼ਤ ਪ੍ਰਾਪਤ ਹੁੰਦਾ ਹੈ।

ਪੋਰਟ ਵਿੱਚ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਨ।

ਬੱਚਿਆਂ ਦੀ ਸਿੱਖਿਆ ‘ਤੇ ਪਰਿਵਾਰਕ ਪਿਛੋਕੜ (Background) ਦਾ ਪ੍ਰਭਾਵ

ਖੋਜ ਨੇ ਦਿਖਾਇਆ ਕਿ ਸਮਾਜਿਕ-ਆਰਥਿਕ ਪਿਛੋਕੜ ਦੇ ਲਿਹਾਜ਼ ਨਾਲ, ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਪਬਲਿਕ ਸਕੂਲਾਂ ਦੇ ਬੱਚਿਆਂ ਨਾਲੋਂ ਵੱਖਰੇ ਨਹੀਂ ਸਨ। ਇਹ ਖੋਜਾਂ ਆਸਟ੍ਰੇਲੀਆ ਵਿੱਚ ਕੀਤੀਆਂ ਗਈਆਂ ਹੋਰ ਖੋਜਾਂ ਦੇ ਨਾਲ ਮੇਲ ਖਾਂਦੀਆਂ ਹਨ ਅਤੇ ਅੰਤਰਰਾਸ਼ਟਰੀ ਤੌਰ ‘ਤੇ ਇਹ ਦਰਸਾਉਂਦੀਆਂ ਹਨ ਕਿ ਪਰਿਵਾਰਕ ਪਿਛੋਕੜ ਇੱਕ ਪ੍ਰਾਈਵੇਟ ਸਕੂਲ ਵਿੱਚ ਜਾਣ ਦੀ ਸੰਭਾਵਨਾ ਅਤੇ ਅਕਾਦਮਿਕ ਪ੍ਰਾਪਤੀ ਦੋਵਾਂ ਨਾਲ ਸਬੰਧਿਤ ਹੈ। ਹਾਲਾਂਕਿ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਾਪਤੀ ਵਿੱਚ ਅੰਤਰ ਜਾਪਦੇ ਹਨ, ਪਰ ਜਦੋਂ ਬੱਚੇ ਦੇ ਸਮਾਜਿਕ-ਆਰਥਿਕ ਪਿਛੋਕੜ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਅਲੋਪ ਹੋ ਜਾਂਦੇ ਹਨ।

ਆਸਟ੍ਰੇਲੀਆ ਵਿਚ, ਭਾਰਤ ਵਾਂਗ, ਇਹ ਵਿਚਾਰ ਹੈ ਕਿ ਪ੍ਰਾਈਵੇਟ ਸਕੂਲ ਬੱਚੇ ਦੀ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਂਦੇ ਹਨ। ਇਸ ਦਾ ਮਤਲਬ ਹੈ ਕਿ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਿੱਖਣ ਦੀ ਗਤੀ ਸਰਕਾਰੀ ਸਕੂਲਾਂ ਦੇ ਬੱਚਿਆਂ ਨਾਲੋਂ ਬਿਹਤਰ ਹੋਣੀ ਚਾਹੀਦੀ ਹੈ। ਜਦੋਂ ਕਿ ਖੋਜ ਵਿੱਚ ਇਸ ਦੇ ਹੱਕ ਵਿੱਚ ਕੋਈ ਤੱਥ ਨਹੀਂ ਮਿਲੇ ਹਨ। ਵੱਖ-ਵੱਖ ਗਰੁੱਪਾਂ ਵਿੱਚ ਕੀਤੇ ਗਏ ਅਧਿਐਨਾਂ ਨੇ ਦਿਖਾਇਆ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਚੰਗੇ ਅਕਾਦਮਿਕ ਪ੍ਰਦਰਸ਼ਨ ਕਰ ਸਕਦੇ ਹਨ ਜੇਕਰ ਉਨ੍ਹਾਂ ਬੱਚਿਆਂ ਦਾ ਪਰਿਵਾਰਕ ਪਿਛੋਕੜ ਸਕਾਰਾਤਮਕ ਹੈ। ਇਹ ਉਹਨਾਂ ਦਾਅਵਿਆਂ ਨੂੰ ਕਮਜ਼ੋਰ ਕਰਦਾ ਹੈ ਜੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੇ ਬਿਹਤਰ ਅਕਾਦਮਿਕ ਵਿਕਾਸ ਦਾ ਸੁਝਾਅ ਦਿੰਦੇ ਹਨ।

Related posts

Tom Verlaine: ਮਸ਼ਹੂਰ ਗਿਟਾਰਿਸਟ ਟੌਮ ਵਰਲੇਨ ਦਾ ਨਿਊਯਾਰਕ ‘ਚ ਦੇਹਾਂਤ, ਟੈਲੀਵਿਜ਼ਨ ਬੈਂਡ ਨਾਲ ਮਿਲੀ ਪ੍ਰਸਿੱਧੀ

On Punjab

ਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਇਮਰਾਨ ਖਾਨ ਅੱਜ ਦੇਸ਼ ਨੂੰ ਕਰਨਗੇ ਸੰਬੋਧਨ, ਕੈਬਨਿਟ ਤੇ ਪਾਰਟੀ ਦੀ ਬੁਲਾਈ ਬੈਠਕ

On Punjab

Coronavirus In India: ਦੇਸ਼ ‘ਚ ਮੁੜ ਫੈਲ ਰਿਹਾ ਹੈ ਕੋਰੋਨਾ ਵਾਇਰਸ, XBB.1.16 ਵੇਰੀਐਂਟ ਦੇ 349 ਮਾਮਲੇ ਆਏ ਸਾਹਮਣੇ

On Punjab