72.05 F
New York, US
May 13, 2025
PreetNama
ਰਾਜਨੀਤੀ/Politics

ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਆਇਆ ਸਿੱਧੂ ਮੂਸੇਵਾਲਾ ਦਾ ਬਿਆਨ, ਭਗਵੰਤ ਮਾਨ ਬਾਰੇ ਕਹੀ ਇਹ ਗੱਲ

ਅਕਸਰ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ‘ਤੇ ਚੁੱਪ ਤੋੜੀ ਹੈ। ਮੂਸੇਵਾਲਾ ਨੇ ਦੁਬਈ ‘ਚ ਇਕ ਕੰਸਰਟ ਦੌਰਾਨ ਕਿਹਾ ਕਿ ਮੇਰੀ ਹਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਪਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦੀ ਤਾਂ 15 ਸਾਲ ਪਹਿਲਾਂ ਜ਼ਮਾਨਤ ਤਕ ਜ਼ਬਤ ਹੋ ਗਈ ਸੀ। ਜਦਕਿ ਮੈਨੂੰ 40,000 ਵੋਟਾਂ ਮਿਲੀਆਂ ਹਨ। ਉਨ੍ਹਾਂ ਅੱਗੇ ਤੋਂ ਵੀ ਰਾਜਨੀਤੀ ‘ਚ ਸਰਗਰਮ ਰਹਿਣ ਦੀ ਗੱਲ ਕੀਤੀ ਤੇ ਕਿਹਾ ਕਿ ਅਗਲੀ ਵਾਰ ਫਿਰ ਚੋਣ ਲੜਨਗੇ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਸ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਹੈ। ਉਸ ਨੇ ਕਿਹਾ ਕਿ 3 ਮਹੀਨੇ ਲੋਕਾਂ ਵਿਚਕਾਰ ਰਿਹਾ ਤੇ ਉਸ ਨੂੰ ਜੋ ਠੀਕ ਲੱਗਾ ਉਸ ਨੇ ਕੀਤਾ।

ਜ਼ਿਕਰਯੋਗ ਹੈ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ 63,323 ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ‘ਚ ਸਿਹਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਗਾਣਿਆਂ ‘ਚ ਮਸ਼ਹੂਰ 5911 ਨੂੰ ਦੂਸਰੇ ਟ੍ਰੈਕਟਰ ਨਾਲ ਉਲਟਾ ਖਿੱਚਿਆ ਸੀ।

Related posts

ਭਾਜਪਾ ਦਾ ਦੋਸ਼, ਭਾਰਤ ਜੋੜੋ ਯਾਤਰਾ ‘ਚ ਹਿੱਸਾ ਲੈਣ ਲਈ ਅਦਾਕਾਰਾਂ ਨੂੰ ਦਿੱਤੇ ਜਾਂਦੇ ਹਨ ਪੈਸੇ ; ਪੂਜਾ ਭੱਟ ਨੇ ਦਿੱਤਾ ਜਵਾਬ

On Punjab

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਗੁਹਾਟੀ ਸ਼ਕਤੀਪੀਠ ਕਾਮਾਖਿਆ ਮੰਦਿਰ ਦਾ ਕੀਤਾ ਦੌਰਾ, ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

On Punjab

PM ਮੋਦੀ ਨੇ ਨਿਊ ਚੰਡੀਗੜ੍ਹ ‘ਚ ਕੀਤਾ ਉਦਘਾਟਨ, ਕਿਹਾ- ਦੇਸ਼ ਦੇ ਹਰ ਜ਼ਿਲ੍ਹੇ ‘ਚ ਮੈਡੀਕਲ ਕਾਲਜ ਖੋਲ੍ਹਣ ਦੀ ਹੈ ਯੋਜਨਾ

On Punjab