ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (Prashant Kishor) ਦੀ ਕਾਂਗਰਸ ‘ਚ ਐਂਟਰੀ ਹੋਵੇਗੀ ਜਾਂ ਨਹੀਂ…ਇਸ ਸਬੰਧੀ ਪਾਰਟੀ ਦੇ ਅੰਦਰ ਮੰਥਨ ਚੱਲ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਨੂੰ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਕੁਝ ਸੁਝਾਅ ਦਿੱਤੇ ਸਨ। ਪ੍ਰਸ਼ਾਂਤ ਦੇ ਸੁਝਾਵਾਂ ‘ਤੇ ਵਿਚਾਰ ਕਰਨ ਲਈ ਕਾਂਗਰਸੀ ਆਗੂਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਕਮੇਟੀ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਰਿਪੋਰਟ ਸੌਂਪ ਦਿੱਤੀ ਹੈ। ਰਿਪੋਰਟ ‘ਚ ਪ੍ਰਿਅੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ, ਰਣਦੀਪ ਸੁਰਜੇਵਾਲਾ, ਪੀ ਚਿਦੰਬਰਮ, ਅੰਬਿਕਾ ਸੋਨੀ, ਜੈਰਾਮ ਰਮੇਸ਼ ਤੇ ਮੁਕੁਲ ਵਾਸਨਿਕ ਵਾਲੇ ਪੈਨਲ ਨੇ ਕਿਸ਼ੋਰ ਦੇ ਸੁਝਾਵਾਂ ‘ਤੇ ਆਪਣੀ ਵਿਸਥਾਰਤ ਰਾਇ ਦਿੱਤੀ ਹੈ।
10 ਜਨਪਥ ‘ਤੇ ਬੈਠਕ
ਪ੍ਰਸ਼ਾਂਤ ਦੀ ਕਾਂਗਰਸ ‘ਚ ਐਂਟਰੀ ਨੂੰ ਲੈ ਕੇ 10 ਜਨਪਥ ‘ਚ ਇਕ ਬੈਠਕ ਹੋ ਰਹੀ ਹੈ। ਇਸ ਬੈਠਕ ‘ਚ ਕਮੇਟੀ ਦੇ ਮੈਂਬਰ ਕੇਸੀ ਵੇਣੂਗੋਪਾਲ, ਦਿਗਵਿਜੈ ਸਿੰਘ, ਅੰਬਿਕਾ ਸੋਨੀ, ਰਣਦੀਪ ਸੁਰਜੇਵਾਲਾ, ਜੈਰਾਮ ਰਮੇਸ਼ ਤੇ ਪ੍ਰਿਅੰਕਾ ਗਾਂਧੀ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਪ੍ਰਸ਼ਾਂਤ ਕਿਸ਼ੋਰ ਕਾਂਗਰਸ ‘ਚ ਸ਼ਾਮਲ ਹੋ ਸਕਦੇ ਹਨ।
ਕਾਂਗਰਸ ਨੂੰ ਦਿੱਤੇ ਕਈ ਸੁਝਾਅ
ਪ੍ਰਸ਼ਾਂਤ ਕਿਸ਼ੋਰ ਬੀਤੇ ਕੁਝ ਦਿਨਾਂ ‘ਚ ਸੋਨੀਆ ਗਾਂਧੀ ਦੇ ਨਾਲ ਕਈ ਬੈਠਕਾਂ ਕਰ ਚੁੱਕੇ ਹਨ। ਇਨ੍ਹਾਂ ਬੈਠਕਾਂ ‘ਚ ਕਾਂਗਰਸ ਦੇ ਸੀਨੀਅਰ ਨੇਤਾ ਵੀ ਮੌਜੂਦ ਰਹੇ। ਕਾਂਗਰਸ ‘ਚ ਸੁਧਾਰ ਨੂੰ ਲੈ ਕੇ ਪ੍ਰਸ਼ਾਂਤ ਕਈ ਸੁਝਾਅ ਦੇ ਚੁੱਕੇ ਹਨ। ਸੂਤਰਾਂ ਮੁਤਾਬਕ, ਪ੍ਰਸ਼ਾਂਤ ਦੇ ਸੁਝਾਵਾਂ ਨੂੰ ਰਾਹੁਲ ਗਾਂਧੀ ਦੀ ਮਨਜ਼ੂਰੀ ਹੈ। ਹਾਲਾਂਕਿ, ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਆਗੂਆਂ ਦੀ ਪੀਕੇ ਦੀ ਐਂਟਰੀ ‘ਤੇ ਇਕ ਰਾਇ ਨਹੀਂ ਹੈ।
370 ਲੋਕ ਸਭਾ ਸੀਟਾਂ ‘ਤੇ ਧਿਆਨ ਦੇਣ ਦਾ ਸੁਝਾਅ
ਪ੍ਰਸ਼ਾਂਤ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਕਈ ਸੁਝਾਅ ਦੇ ਚੁੱਕੇ ਹਨ। ਪ੍ਰਸ਼ਾਂਤ ਨੇ ਇਕ ਬੈਠਕ ‘ਚ ਕਿਹਾ ਸੀ ਕਿ 2024 ਦੀਆਂ ਆਮ ਚੋਣਾਂ ਲਈ 370 ਲੋਕ ਸਭਾ ਹਲਕਿਆਂ ਵੱਲ ਧਿਆਨ ਦੇਣਾ ਚਾਹੀਦਾ। ਪ੍ਰਸ਼ਾਂਤ ਨੇ ਪ੍ਰੈਂਜ਼ੇਟੇਸ਼ਨ ‘ਛ ਇਹ ਵੀ ਸੁਝਾਅ ਦਿੱਤਾ ਸੀ ਕਿ ਕਾਂਗਰਸ ਨੂੰ ਯੂਪੀ, ਬਿਹਾਰ ਤੇ ਓਡੀਸ਼ਾ ‘ਚ ਇਕੱਲ਼ੇ ਲੜਨਾ ਚਾਹੀਦਾ ਤੇ ਉਸ ਨੂੰ ਤਾਮਿਲਨਾਡੂ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ‘ਚ ਗਠਜੋੜ ਬਣਾਉਣਾ ਚਾਹੀਦਾ ਹੈ।