ਜੇ ਜ਼ਿਲ੍ਹੇ ‘ਚ ਡੀਈਓ ਦੀ ਅਸਾਮੀ ਖ਼ਾਲੀ ਹੈ ਤਾਂ ਹੁਣ ਡੀਈਓ ਸੈਕੰਡਰੀ ਤੇ ਐਲੀਮੈਂਟਰੀ ਆਪਣੇ ਪੱਧਰ ‘ਤੇ ਇਸ ਨੂੰ ਮੈਨੇਜ ਕਰਨਗੇ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ੇ ਹੁਕਮਾਂ ਤੋਂ ਬਾਅਦ ਪੰਜਾਬ ਸਿੱਖਿਆ ਵਿਭਾਗ ਦੀ ਬ੍ਰਾਂਚ ਨੰਬਰ ਚਾਰ ਦੀ ਸੁਪਰਡੈਂਟ ਬਿਮਲਾ ਮਾਨ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਲਿਖਿਆ ਹੈ ਕਿ DEO ਐਲੀਮੈਂਟਰੀ ਦੀ ਅਸਾਮੀ ਖਾਲੀ ਹੋਣ ਦੀ ਸੂਰਤ ‘ਚ ਡੀਈਓ ਸੈਕੰਡਰੀ ਉਸ ਦਾ ਕੰਮਕਾਜ ਦੇਖੇਗਾ ਤੇ DEO ਸੈਕੰਡਰੀ ਦੀ ਪੋਸਟ ਖਾਲੀ ਹੋਣ ‘ਤੇ DEO ਐਲੀਮੈਂਟਰੀ ਕੰਮਕਾਜ ਦੇਖੇਗਾ। ਪ੍ਰਬੰਧਕੀ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਖਾਲੀ ਅਸਾਮੀਆਂ ਹੋਣ ਦੀ ਸੂਰਤ ‘ਚ ਦਫ਼ਤਰੀ ਕੰਮਕਾਜ ਨੂੰ ਨਿਰਵਿਘਨ ਨਿਪਟਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।