16.54 F
New York, US
December 22, 2024
PreetNama
ਸਮਾਜ/Social

ਮੁਹਾਲੀ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਦੀ ਜਾਂਚ ਜਾਰੀ, CM ਮਾਨ ਨੇ ਕਿਹਾ- ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

 ਮੁਹਾਲੀ ‘ਚ ਇੰਟੈਲੀਜੈਂਸ ਦਫ਼ਤਰ ‘ਤੇ ਹਮਲੇ ਤੋਂ ਬਾਅਦ CM ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਹੈ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਜੋ ਵੀ ਖਰਾਬ ਕਰ ਰਿਹਾ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਸੋਮਵਾਰ ਦੇਰ ਸ਼ਾਮ 7.45 ਵਜੇ ਇਹ ਗ੍ਰਨੇਡ ਅਟੈਕ ਹੋਇਆ ਸੀ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੰਟੈਲੀਜੈਂਸ ਦਫ਼ਤਰ ‘ਤੇ ਹਮਲਾ ਆਪਣੇ-ਆਪ ‘ਚ ਵੱਡੀ ਘਟਨਾ ਹੈ। ਜਾਣਕਾਰੀ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕਰ ਦਿੱਤਾ ਗਿਆ ਹੈ ਤੇ NIA ਦੀ ਟੀਮ ਵੀ ਦੁਪਹਿਰ ਤਕ ਮੁਹਾਲੀ ਪਹੁੰਚ ਜਾਵੇਗੀ। ਮੁੱਖ ਮੰਤਰੀ ਨੇ DGP ਪੰਜਾਬ ਤੋਂ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ।

ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਗ੍ਰਨੇਡ ਨਹੀਂ ਫਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ।

Related posts

ਸੁਰੰਗੀ ਮਾਸਟਰ (ਵਿੱਕੀ ਅਬੂਆਲ)

Pritpal Kaur

ਚਿੱਤਰਕਲਾ ਦੇ ਖੇਤਰ ‘ਚ ਨਿਪੁੰਨ ਹੈ ‘ਦਵਿੰਦਰ ਸਿੰਘ’

Pritpal Kaur

ਪੰਜਾਬ ਦੇ ਡੀਜੀਪੀ ਭਾਵਰਾ ਨੇ ਕੇਂਦਰ ਦੀ ਸੇਵਾ ‘ਚ ਜਾਣ ਦੀ ਪ੍ਰਗਟਾਈ ਇੱਛਾ, ਹਰਪ੍ਰੀਤ ਸਿੱਧੂ ਤੇ ਗੌਰਵ ਯਾਦਵ ਨਵੇਂ ਪੁਲਿਸ ਮੁਖੀ ਦੀ ਦੌੜ ‘ਚ

On Punjab